ਐਸ ਕੇ ਸ਼ੂਟਿੰਗ ਅਕੈਡਮੀ ਮੋਗਾ ਵੱਲੋਂ ਮਾਰੀਆਂ ਮੱਲਾਂ 26 ਜਨਵਰੀ ਮੌਕੇ ਤਿੰਨ ਖਿਡਾਰੀਆਂ ਨੂੰ ਕੀਤਾ ਵਿਸ਼ੇਸ਼ ਤੌਰ ਤੇ ਸਨਮਾਨ

ਮੋਗਾ(ਚਰਨਜੀਤ ਸਿੰਘ):-ਐਸ ਕੇ ਸ਼ੂਟਿੰਗ ਅਕੈਡਮੀ ਮੋਗਾ ਵੱਲੋਂ ਮਾਰੀਆਂ ਮੱਲਾਂ 26 ਜਨਵਰੀ ਮੌਕੇ ਤਿੰਨ ਖਿਡਾਰੀਆਂ ਨੂੰ ਕੀਤਾ ਵਿਸ਼ੇਸ਼ ਤੌਰ ਤੇ ਸਨਮਾਨ ਕੋਚ ਹਰਜੀਤ ਸਿੰਘ ਮੈਡਮ ਬਲਜੀਤ ਕੌਰ ਦੀ ਯੋਗ ਅਗਵਾਈ ਹੇਠ ਖੇਡਾਂ ਦੇ ਖੇਤਰ ਵਿੱਚ ਹਰ ਰੋਜ਼ ਨਵੀਆਂ ਉਚਾਈਆਂ ਸੂਈਆਂ ਜਾ ਰਹੀਆਂ ਨੇ ਇਸ ਲੜੀ ਨੂੰ ਅੱਗੇ ਵਧਾਉਂਦੇ ਹੋਏ 26 ਜਨਵਰੀ ਦੇ ਦਿਨ ਐਸ ਕੇ ਸ਼ੂਟਿੰਗ ਅਕੈਡਮੀ ਦੇ ਤਿੰਨ ਖਿਡਾਰੀਆਂ ਨੂੰ ਡਾਕਟਰ ਬਲਵੀਰ ਸਿੰਘ ਹੈਲਥ ਵਿਭਾਗ ਮਨਿਸਟਰ ਪੰਜਾਬ ਡੀਸੀ ਸਾਹਿਬ ਮੋਗਾ ਐਮ ਐਲ ਏ ਡਾਕਟਰ ਅਮਨਦੀਪ ਕੌਰ ਅਰੋੜਾ ਤੇ ਪ੍ਰਸ਼ਾਸਨ ਦੇ ਮੁੱਖ ਅਧਿਕਾਰੀਆਂ ਵੱਲੋਂ ਨੈਸ਼ਨਲ ਮੈਡਲਿਸਟ ਕੁੱਲਰਾਜ ਸਿੰਘ ਬਲੂਮਿੰਗ ਬਰਡ ਸਕੂਲ ਮੋਗਾ, ਮਨਵੀਰ ਸਿੰਘ ਨੈਸ਼ਨਲ ਕਾਨਵੈਂਟ ਸਕੂਲ ਮੋਗਾ ਅਤੇ ਹਰਜਾਪ ਸਿੰਘ ਸੈਕਰਡ ਹਾਰਟ ਸਕੂਲ ਮੋਗਾ ਇਹ ਸ਼ੂਟਰ ਐਸ ਕੇ ਸ਼ੂਟਿੰਗ ਅਕੈਡਮੀ ਦੇ ਹੋਣਹਾਰ ਸ਼ੂਟਰ ਨੂੰ ਵਿਸ਼ੇਸ਼ ਤੌਰ ਤੇ ਪ੍ਰਸ਼ਾਸਨ ਵੱਲੋਂ ਸਨਮਾਨ ਕੀਤਾ ਗਿਆ ਕੋਚ ਹਰਜੀਤ ਸਿੰਘ ਨੇ ਦੱਸਿਆ ਕਿ ਅਸੀਂ ਪਰਮਾਤਮਾ ਦੀ ਕਿਰਪਾ ਸਦਕਾ ਹਰ ਸਾਲ ਨੈਸ਼ਨਲ ਵਿੱਚੋਂ ਮੈਡਲ ਹਾਸਲ ਕਰ ਰਹੇ ਹਾਂ ਅਤੇ ਮੋਗਾ ਡਿਸਟਰਿਕਟ ਦਾ ਨਾਮ ਰੋਸ਼ਨ ਕਰ ਰਹੇ ਉਹਨਾਂ ਖਿਡਾਰੀਆਂ ਦੇ ਮਾਪਿਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਬੱਚਿਆਂ ਨੂੰ ਮਾੜੀ ਸੰਗਤ ਤੇ ਨਸ਼ਿਆਂ ਤੋਂ ਦੂਰ ਕਰਕੇ ਖੁਸ਼ਹਾਲ ਪੰਜਾਬ ਦੀ ਸਿਰਜਣਾ ਕਰਨ ਦੀ ਲਗਾਤਾਰ ਕੋਸ਼ਿਸ਼ ਕਰ ਰਹੇ ਹਾਂ ਇਸ ਸਮੇਂ ਐਸ ਕੀ ਸ਼ੂਟਿੰਗ ਵੱਲੋਂ ਪ੍ਰਸ਼ਾਸਨ ਅਤੇ ਏ ਈ ਓ ਬਲਜਿੰਦਰ ਬੈਂਸ ਜੀ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ ਅਤੇ ਆਉਣ ਵਾਲੇ ਸਮਿਆਂ ਦੇ ਵਿੱਚ ਇਦਾਂ ਹੀ ਪਰਮਾਤਮਾ ਤਰੱਕੀਆਂ ਬਖਸ਼ੇ ਪ੍ਰਸ਼ਾਸਨ ਵੱਲੋਂ ਇਦਾਂ ਦੇ ਸਨਮਾਨ ਬੱਚਿਆਂ ਦੇ ਭਵਿੱਖ ਲਈ ਉਹਨਾਂ ਦੇ ਹੌਸਲੇ ਨੂੰ ਹਮੇਸ਼ਾ ਵਧਾਉਂਦੇ ਰਹਿਣਗੇ।





