ਮਾਲਵਿਕਾ ਸੂਦ ਦੇ ਨਿਵਾਸ ਸਥਾਨ ਵਿਖੇ ਪੁੱਜੇ ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਣ ਆਸ਼ੂ, ਸੰਦੀਪ ਸੰਧੂ ਜੀ, ਨਗਰ ਨਿਗਮ ਮੋਗਾ ਦੇ ਮੇਅਰ ਸਾਹਿਬ ਅਤੇ ਕੌਂਸਲਰ!
ਮਾਲਵਿਕਾ ਸੂਦ ਦੇ ਸੁਝਾਵਾਂ ਤੇ ਲਈ ਮੋਹਰ, ਜਲਦੀ ਹੀ ਚੰਡੀਗੜ੍ਹ ਵਿਖੇ ਹੋਵੇਗੀ ਪਾਰਟੀ ਆਗੂਆਂ ਤੇ ਵਰਕਰਾਂ ਦੀ ਵਿਸ਼ਾਲ ਮੀਟਿੰਗ

12 May: (Charanjit Singh)ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਨੇ ਅਚਾਨਕ ਮੋਗਾ ਪਹੁੰਚਕੇ ਕੀਤੀ ਮਾਲਵਿਕਾ ਸੂਦ ਨਾਲ ਮੀਟਿੰਗ
ਪਾਰਟੀ ਦੇ ਹਰ ਇਕ ਆਗੂ ਅਤੇ ਵਰਕਰ ਨਾਲ ਪਾਰਟੀ ਹਮੇਸ਼ਾ ਮੋਢੇ ਨਾਲ ਮੋਢਾ ਜੋੜਕੇ ਖੜੀ- ਭਾਰਤ ਭੂਸ਼ਣ ਆਸ਼ੂ
ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਣ ਆਸ਼ੂ ਜੀ ਨਿਯੁਕਤੀ ਤੋਂ ਬਾਅਦ ਹੁਣ ਪਾਰਟੀ ’ਚ ਅਨੁਸ਼ਾਸਨ ਕਾਇਮ ਕਰਨ ਲਈ ਅਤੇ ਪਾਰਟੀ ਦੀ ਮੁੜ ਤੋਂ ਮਜਬੂਤੀ ਲਈ ਜੋਰਾਂ ਸ਼ੋਰਾਂ ਨਾਲ ਯਤਨਸ਼ੀਲ ਹਨ! ਇਸੇ ਤਹਿਤ ਅੱਜ ਉਹ ਅਚਾਨਕ ਮੋਗਾ ਹਲਕੇ ਦੇ ਇੰਚਾਰਜ ਮਾਲਵਿਕਾ ਸੂਦ ਦੇ ਘਰ ਮੀਟਿੰਗ ਕਰਨ ਲਈ ਸੰਦੀਪ ਸੰਧੂ ਜੀ ਨਾਲ ਵਿਸ਼ੇਸ਼ ਤੋਰ ਤੇ ਪੁੱਜੇ! ਇਸ ਦੌਰਾਨ ਮਾਲਵਿਕਾ ਸੂਦ ਜੀ ਨੇ ਉਨ੍ਹਾਂ ਦਾ ਸੁਆਗਤ ਕਰਦਿਆਂ ਪਾਰਟੀ ਦੀ ਵਿਚਾਰ ਧਾਰਾ ਅਤੇ ਅਹਿਮ ਮਸਲਿਆਂ ਤੇ ਵਿਚਾਰਾਂ ਕੀਤੀਆਂ! ਇਸ ਮੌਕੇ ਗੱਲਬਾਤ ਕਰਦਿਆਂ ਭਾਰਤ ਭੂਸ਼ਣ ਆਸ਼ੂ ਜੀ ਨੇ ਕਿਹਾ ਕਿ ਪਾਰਟੀ ਨਿਰਾਸ਼ ਵਰਕਰਾਂ ਨੂੰ ਮਿਲਕੇ ਨਾਲ ਜੋੜਾਂ ਲਈ ਅਤੇ ਪਾਰਟੀ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾਉਣ ਲਈ ਵਚਨਵੱਧ ਹੈ! ਇਸ ਮੌਕੇ ਮਾਲਵਿਕਾ ਸੂਦ ਵਲੋਂ ਭਾਰਤ ਭੂਸ਼ਣ ਆਸ਼ੂ ਜੀ ਅਗੇ ਕੁਝ ਸੁਝਾਵ ਰੱਖੇ ਗਏ, ਜਿਨ੍ਹਾਂ ਤੇ ਮੋਹਰ ਲਗਾਉਂਦਿਆਂ ਉਨ੍ਹਾਂ ਕਿਹਾ ਕਿ ਜਲਦੀ ਹੀ ਚੰਡੀਗੜ੍ਹ ਪੰਜਾਬ ਭਵਨ ਵਿਖੇ ਪਾਰਟੀ ਦੇ ਸਮੁਚੇ ਕੌਂਸਲਰ ਸਾਹਿਬਾਨ, ਆਗੂਆਂ, ਵਰਕਰਾਂ, ਦਿਹਾਤੀ ਹਲਕੇ ਦੇ ਆਗੂਆਂ ਅਤੇ ਵਰਕਰਾਂ ਦੀ ਵਿਸ਼ਾਲ ਮੀਟਿੰਗ ਰੱਖੀ ਜਾਵੇਗੀ ਅਤੇ ਆਉਣ ਵਾਲੇ ਸਮੇਂ ਲਈ ਪਾਰਟੀ ਦੀ ਬੁਲੰਦੀ ਲਈ ਨਵੀਆਂ ਰਣਨੀਤੀਆਂ ਉਲੀਕੀਆਂ ਜਾਣਗੀਆਂ! ਇਸ ਮੌਕੇ ਨਗਰ ਨਿਗਮ ਮੋਗਾ ਦੇ ਮੇਅਰ ਨੀਤਿਕਾ ਭੱਲਾ, ਦੀਪਕ ਭੱਲਾ, ਡਿਪਟੀ ਮੇਅਰ ਅਸ਼ੋਕ ਧਮੀਜਾ ਸਮੇਤ ਮੌਜੂਦ ਕੌਂਸਲਰ ਸਾਹਿਬਾਨ ਨੇ ਵੀ ਪ੍ਰਧਾਨ ਭਾਰਤ ਭੂਸ਼ਣ ਆਸ਼ੂ ਜੀ ਨਾਲ ਵਿਚਾਰਾਂ ਕੀਤੀਆਂ! ਇਸ ਮੌਕੇ ਮਾਲਵਿਕਾ ਸੂਦ ਨੇ ਸਭਨਾ ਦਾ ਪੁੱਜਣ ਤੇ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਾਰਟੀ ਦੀ ਤਰੱਕੀ ਅਤੇ ਲੋਕ ਸੇਵਾ ਲਈ ਹਮੇਸ਼ਾ ਆਪਣੀ ਟੀਮ ਨੂੰ ਨਾਲ ਲੈਕੇ ਆਪਣੀਆਂ ਸੇਵਾਵਾਂ ਜਾਰੀ ਰੱਖਣਗੇ! ਉਨ੍ਹਾਂ ਕਿਹਾ ਕਿ ਪਾਰਟੀ ਦੇ ਹਰ ਇਕ ਆਗੂ ਵਰਕਰ ਨੂੰ ਇਕ ਮਾਲਾ ਚ ਪਰੋਕੇ ਇਕ ਪਰਿਵਾਰ ਵਾਂਗ ਰੱਖਣਾ ਮੇਰਾ ਮੁਢਲਾ ਫਰਜ ਹੈ! ਇਸ ਮੌਕੇ ਵਰਕਰਾਂ ਨੇ ਖੁਸ਼ੀ ਜਾਹਿਰ ਕਰਦਿਆਂ ਕਿਹਾ ਕਿ ਮਾਲਵਿਕਾ ਸੂਦ ਦੇ ਸਿਆਸਤ ਚ ਆਉਣ ਤੋਂ ਬਾਅਦ ਪਾਰਟੀ ਦਾ ਹਰ ਇਕ ਵਰਕਰ ਅਤੇ ਆਗੂ ਇਕ ਪਰਿਵਾਰ ਵਾਂਗ ਇਕ ਦੂਜੇ ਨਾਲ ਤਾਲਮੇਲ ਬਣਾਉਣ ਲੱਗਾ ਹੈ ਅਤੇ ਇਸਦਾ ਸਿਹਰਾ ਮਾਲਵਿਕਾ ਸੂਦ ਜੀ ਦੇ ਸਿਰ ਹੈ ! ਪਾਰਟੀ ਆਗੂਆਂ ਅਤੇ ਵਰਕਰਾਂ ਦਾ ਜੋਸ਼ ਦੇਖਦਿਆਂ ਭਾਰਤ ਭੂਸ਼ਣ ਆਸ਼ੂ ਜੀ ਨੇ ਮਾਲਵਿਕਾ ਸੂਦ ਦੀ ਤਾਰੀਫ ਕੀਤੀ ਅਤੇ ਕਿਹਾ ਕਿ ਆਉਣ ਵਾਲੇ ਦਿਨਾਂ ਚ ਪਾਰਟੀ ਮੁੜ ਤੋਂ ਨਵੇਂ ਇਤਿਹਾਸ ਸਿਰਜਗੇਗੀ! ਇਸ ਮੌਕੇ ਪਾਰਟੀ ਆਗੂ ਅਤੇ ਵਰਕਰ ਹਾਜਿਰ ਸਨ!




