ਸ. ਜਸਵਿੰਦਰ ਸਿੰਘ ਢਿੱਲੋਂ ਮੈਮੋਰੀਅਲ ਵੈਲਫ਼ੇਅਰ ਸੁਸਾਇਟੀ (ਰਜਿ.) ਪੰਜਾਬ ਵੱਲੋਂ ਮੇਲਾ ਮਾਘੀ ਮੌਕੇ ਪਹਿਲਾ ਵਿਸ਼ਾਲ ਖ਼ੂਨਦਾਨ ਕੈਂਪ ਲਗਾਇਆ।

athens escort best paydayloan ChatAvenue visitors ਸਿੱਖਿਆ ਟੇਕਨੋਲਜੀ ਤਾਜਾ ਖਬਰਾਂ ਤਾਜ਼ਾ ਖਬਰਾਂ ਮੂਵੀ ਰੀਵਿਊ ਵਿਸ਼ਵ

17-01-2025(Charanjit Singh):-ਸ. ਜਸਵਿੰਦਰ ਸਿੰਘ ਢਿੱਲੋਂ ਮੈਮੋਰੀਅਲ ਵੈਲਫ਼ੇਅਰ ਸੁਸਾਇਟੀ (ਰਜਿ.) ਪੰਜਾਬ ਵੱਲੋਂ ਮਿਤੀ 14 ਜਨਵਰੀ 2025 ਨੂੰ ਮੇਲਾ ਮਾਘੀ ਮੌਕੇ 40 ਮੁਕਤਿਆਂ ਦੀ ਯਾਦ ਨੂੰ ਸਮਰਪਿਤ ਪਹਿਲਾ ਵਿਸ਼ਾਲ ਖ਼ੂਨਦਾਨ ਕੈਂਪ ਸਥਾਨਕ ਬਾਵਾ ਮੋਟਰਜ਼, ਮਲੋਟ ਰੋਡ, ਸ੍ਰੀ ਮੁਕਤਸਰ ਸਾਹਿਬ ਵਿਖੇ ਲਗਾਇਆ ਗਿਆ।ਸੁਸਾਇਟੀ ਦੇ ਪ੍ਰਧਾਨ ਗੁਰਜੀਤ ਸਿੰਘ ਹੈਰੀ ਢਿੱਲੋਂ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕੈਂਪ ਵਿੱਚ 140 ਯੂਨਿਟ ਖ਼ੂਨ ਇਕੱਤਰ ਕੀਤਾ ਗਿਆ। ਇਸ ਖ਼ੂਨਦਾਨ ਕੈਂਪ ਨੂੰ ਸਫ਼ਲ ਬਣਾਉਣ ਲਈ ਬਾਵਾ ਮੋਟਰਜ਼, ਮਲੋਟ ਰੋਡ, ਸ੍ਰੀ ਮੁਕਤਸਰ ਸਾਹਿਬ ਵਿਖੇ ਕੈਪਟਨ ਧਰਮ ਸਿੰਘ ਗਿੱਲ (ਮੁੱਖ ਸੇਵਾਦਾਰ, ਗੁਰਦੁਆਰਾ ਲੰਗਰ ਮਾਤਾ ਖੀਵੀ ਜੀ ਫ਼ਰੀਦਕੋਟ), ਡਾ. ਨਿਤਨੇਮ ਸਿੰਘ, ਸੰਨੀ ਬਾਵਾ, ਕਿਸਾਨ ਯੂਨੀਅਨ ਏਕਤਾ (ਫ਼ਤਿਹ), ਲੋਕ ਭਲਾਈ ਆਰਮੀ ਗਰੁੱਪ ਘੱਲ ਖੁਰਦ, ਬੀ.ਟੀ.ਓ ਡਾਕਟਰ ਅਮਰਿੰਦਰ ਸਿਹਤ ਵਿਭਾਗ ਸ੍ਰੀ ਮੁਕਤਸਰ ਸਾਹਿਬ, ਧਰਮਪਾਲ ਬਾਵਾ ਫ਼ਰੀਦਕੋਟ ਦੇ ਸਹਿਯੋਗ ਨਾਲ ਲਗਾਇਆ ਗਿਆ। ਇਸ ਤੋਂ ਇਲਾਵਾ ਪੰਜਾਬ ਸ਼ੋਸ਼ਲ ਸੁਸਾਇਟੀ, ਸ਼ੇਖ਼ ਫ਼ਰੀਦ ਸਾਹਿਤ ਅਤੇ ਵੈਲਫ਼ੇਅਰ ਕਲੱਬ ਫ਼ਰੀਦਕੋਟ, ਕਲਮਾਂ ਦੇ ਰੰਗ ਸਾਹਿਤ ਸਭਾ (ਰਜਿ.) ਫ਼ਰੀਦਕੋਟ ਨੇ ਵੀ ਸੇਵਾਵਾਂ ਦਿੱਤੀਆਂ।
ਪ੍ਰੋ. ਬੀਰ ਇੰਦਰ ਨੇ ਦੱਸਿਆ ਕਿ ਕੈਂਪ ਵਿੱਚ ਲੋਕ ਭਲਾਈ ਆਰਮੀ ਗਰੁੱਪ ਘੱਲ ਖੁਰਦ ਵੱਲੋਂ ਮੁਫ਼ਤ ਦਵਾਈਆਂ ਦਾ ਲੰਗਰ ਵੀ ਲਗਾਇਆ ਗਿਆ। ਇਸ ਕੈਂਪ ਵਿੱਚ ਸੁਸਾਇਟੀ ਵੱਲੋਂ ਸਮਾਜ ਸੇਵੀ ਆਗੂਆਂ, ਪਤਵੰਤੇ ਸੱਜਣਾਂ ਅਤੇ ਹਰੇਕ ਖ਼ੂਨਦਾਨੀ ਨੂੰ ਸਰਟੀਫ਼ਿਕੇਟ ਤੇ ਵਿਸ਼ੇਸ਼ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਇਸ ਤੋਂ ਇਲਾਵਾ ਰਿਫ਼ਰੈਸ਼ਮੈਂਟ ਦਾ ਵੀ ਪ੍ਰਬੰਧ ਵੀ ਕੀਤਾ ਗਿਆ। ਇਹ ਵਿਸ਼ਾਲ ਖ਼ੂਨਦਾਨ ਕੈਂਪ ਸ਼ਰਨਜੀਤ ਸਿੰਘ ਸਰਾਂ, ਗੁਰਬਿੰਦਰ ਸਿੰਘ ਸਿੱਖਾਂਵਾਲਾ, ਕਰਮਜੀਤ ਕੈਨੇਡਾ, ਕੁਲਵੰਤ ਸਿੰਘ, ਅਮਜ਼ਦ ਖਾਨ, ਪ੍ਰੋ. ਬੀਰ ਇੰਦਰ, ਕੇ.ਪੀ. ਸਿੰਘ,ਜੀ.ਐੱਸ ਮਠਾਰੂ,ਗੁਰਪਿਆਰ,
ਸੰਨੀ, ਹਰਜੀਤ ਸਿੰਘ, ਰਾਜ ਗਿੱਲ ਭਾਣਾ, ਪਰਵਿੰਦਰ ਸਿੰਘ, ਅਸ਼ੀਸ਼, ਮਨਮੋਹਨ ਸਿੰਘ ਆਦਿ ਦੇ ਸਹਿਯੋਗ ਨਾਲ ਸਫ਼ਲਤਾਪੂਰਵਕ ਹੋ ਨਿਬੜਿਆ।

WhatsApp Image 2022-05-05 at 9.09.16 AM
WhatsApp Image 2022-05-20 at 2.57.41 PM
WhatsApp Image 2025-01-09 at 16.59.28
WhatsApp Image 2024-08-10 at 7.15.30 PM (4)
WhatsApp Image 2023-03-28 at 1.44.51 PM (1)
Nagpal 3
WhatsApp Image 2025-01-11 at 14.26.10
WhatsApp Image 2022-05-23 at 10.44.37 AM

 

Fast News Punjab