ਪ੍ਰਭੂ ਸੇਵਾ ਸੋਸਾਇਟੀ ਜੈਤੋ ਵੱਲੋਂ ਜੋ ਕੀ ਜੈਤੋ ਹਲਕੇ ਦੀ ਲੰਮੇ ਤੋਂ ਮੰਗ ਕੋਰਟ ਕੰਪਲੈਕਸ ਤਹਿਸੀਲ ਵਿਚ ਅਦਾਲਤ ਬਣਾਉਣ ਸਬੰਧੀ ਡਿਪਟੀ ਕਮਿਸ਼ਨਰ ਫਰੀਦਕੋਟ ਨੂੰ ਮੰਗ ਪੱਤਰ ਸੌਂਪਿਆ ਗਿਆ

ਜੈਤੋ 29 ਸਤੰਬਰ ( ਤੀਰਥ ਸਿੰਘ) ਅੱਜ ਮਿਤੀ 29 09 2022ਨੰ ਨੂੰ ਪ੍ਰਭੂ ਸੇਵਾ ਸੋਸਾਇਟੀ ਜੈਤੋ ਵੱਲੋਂ ਜੋ ਕੀ ਜੈਤੋ ਹਲਕੇ ਦੀ ਲੰਮੇ ਤੋਂ ਮੰਗ ਕੋਰਟ ਕੰਪਲੈਕਸ ਤਹਿਸੀਲ ਵਿਚ ਅਦਾਲਤ ਬਣਾਉਣ ਸਬੰਧੀ ਡਿਪਟੀ ਕਮਿਸ਼ਨਰ ਫਰੀਦਕੋਟ ਨੂੰ ਮੰਗ ਪੱਤਰ ਸੌਂਪਿਆ ਗਿਆ ਇਸ ਮੌਕੇ ਸੋਸਾਇਟੀ ਦੇ ਪ੍ਰਧਾਨ ਜਗਦੀਸ਼ ਲਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੋ ਕੀ ਕੋਰਟ ਕੰਪਲੈਕਸ ਨੂੰ ਤਹਿਸੀਲ ਵਿਚ ਜਗਾਂ ਦਿੱਤੀ ਗਈ ਹੈ 2018ਤੋ ਨੀਂਹ ਪੱਥਰ ਵੀ ਰੱਖਿਆ ਗਿਆ ਅੱਜ ਤੱਕ ਕੋਈ ਵੀ ਕੋਰਟ ਕੰਪਲੈਕਸ ਦਾ ਕੰਮ ਸ਼ੁਰੂ ਨਹੀਂ ਕੀਤਾ ਗਿਆ ਇਸ ਸਬੰਧ ਵਿੱਚ ਪੰਜਾਬ ਸਰਕਾਰ ਨੂੰ ਵੀ ਮੰਗ ਪੱਤਰ ਭੇਜਿਆ ਗਿਆ ਤਾਂ ਜ਼ੋ ਜੈਤੋ ਹਲਕੇ ਦੇ ਲੋਕਾਂ ਨੂੰ ਆਪਣੇ ਸ਼ਹਿਰ ਵਿੱਚ ਹੀ ਕੋਰਟ ਕੰਪਲੈਕਸ ਦੀ ਸਹੂਲਤ ਮਿਲ ਸਕੇ ਤੇ ਲੋਕਾ ਨੂੰ ਦੂਰ ਦਰਾਡੇ ਆਪਣੇ ਕੰਮਾਂ ਲਈ ਨਾ ਜਾਣਾ ਪਵੇ ਇਸ ਮੌਕੇ ਸੋਸਾਇਟੀ ਦੇ ਮੈਂਬਰ ਜਸਪ੍ਰੀਤ ਸਿੰਘ ਭੁੱਲਰ ਭੁਪਿੰਦਰ ਸਿੰਘ ਰੇਸ਼ਮ ਸਿੰਘ ਨਿਆਮੀਵਾਲਾ ਅੰਗਰੇਜ਼ ਸਿੰਘ ਗੇਜੀ ਡਿਪਟੀ ਕੋਟਕਪੂਰਾ ਗੁਰਸੇਵਕ ਸਿੰਘ ਚਮਕੌਰ ਸਿੰਘ ਬਲਜਿੰਦਰ ਸਿੰਘ ਕੈਟੀ ਸਮੂਹ ਵਕੀਲ ਭਾਈਚਾਰਾ ਆਦਿ ਮੈਂਬਰ ਹਾਜ਼ਰ।





