ਜੈਤੋ ਨੂੰ ਹਰਾ ਭਰਿਆ ਬਣਾਉਣ ਲਈ ਸਾਬਕਾ ਐੱਮਐੱਲਏ ਮਾਸਟਰ ਬਲਦੇਵ ਸਿੰਘ ਨੇ ਦਿੱਤੇ ਉੱਦਮ ਕਲੱਬ ਨੂੰ ਪੌਦੇ

ਜੈਤੋ, 10 ਜੁਲਾਈ (ਹਰਵਿੰਦਰਪਾਲ ਸ਼ਰਮਾ) ਵਾਤਾਵਰਨ ਪ੍ਰੇਮੀਆਂ ਦੀ ਸਭ ਤੋਂ ਵੱਡੀ ਸੰਸਥਾ ਉੱਦਮ ਕਲੱਬ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਜੈਤੋ ਵਿੱਚ ਬਹੁਤੇ ਲਗਾ ਕੇ ਉਸ ਨੂੰ ਹਰਿਆ ਭਰਿਆ ਬਣਾਉਣ ਲਈ ਇਕ ਵੱਡਾ ਉਪਰਾਲਾ ਕੀਤਾ ਜਾ ਰਿਹਾ ਹੈ।ਇਸ ਦੇ ਚੱਲਦਿਆਂ ਅੱਜ ਸਾਬਕਾ ਐੱਮਐੱਲਏ ਮਾਸਟਰ ਬਲਦੇਵ ਸਿੰਘ ਵੱਲੋਂ ਉੱਦਮ ਕਲੱਬ ਨੂੰ ਪੰਜ ਸੌ ਪੌਦੇ ਦਿੱਤੇ ਗਏ ਤਾਂ ਜੋ ਕਿ ਜੈਤੋ ਨੂੰ ਹਰਿਆ ਭਰਿਆ ਬਣਾਇਆ ਜਾ ਸਕੇ।ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਐਮਐਲਏ ਮਾਸਟਰ ਬਲਦੇਵ ਸਿੰਘ ਨੇ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਉੱਦਮ ਕਲੱਬ ਪੌਦਿਆਂ ਦੀ ਦੇਖਭਾਲ ਕਰਕੇ ਜੈਤੋ ਨੂੰ ਇੱਕ ਵਧੀਆ ਤੇ ਖ਼ੂਬਸੂਰਤ ਸ਼ਹਿਰ ਬਣਾਉਣ ਵਿੱਚ ਲੱਗੀ ਹੋਈ।ਜਿਸ ਤੇ ਚਲਦਿਆਂ ਸਾਡੇ ਵੱਲੋਂ ਇੱਕ ਛੋਟਾ ਜਿਹਾ ਉਪਰਾਲਾ ਕਰਕੇ ਇਨ੍ਹਾਂ ਨੂੰ ਕੁਝ ਪੌਦੇ ਦਿੱਤੇ ਗਏ ਹਨ।ਇਸ ਤੋਂ ਬਾਅਦ ਉੱਦਮ ਕਲੱਬ ਦੇ ਬਲਵਿੰਦਰ ਸਿੰਘ ਸਾਬਕਾ ਫੂਡ ਇੰਸਪੈਕਟਰ, ਭਿੰਦਰ ਸਿੰਘ, ਅਮਰਜੀਤ ਸਿੰਘ ਮੱਕੜ, ਅਤੇ ਜਗਦੇਵ ਸਿੰਘ ਗੋਰਾ ਢੱਲਾ ਵਲੋਂ ਸਾਂਝੇ ਤੌਰ ਤੇ ਸਾਬਕਾ ਐਮਐਲਏ ਮਾਸਟਰ ਬਲਦੇਵ ਸਿੰਘ ਦਾ ਧੰਨਵਾਦ ਕੀਤਾ ਗਿਆ ਅਤੇ ਨਾਲ ਹੀ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਹਿੰਮ ਵਿਚ ਵੱਧ ਤੋਂ ਵੱਧ ਆਪਣਾ ਯੋਗਦਾਨ ਪਾਉਣ ਤਾਂ ਜੋ ਕਿ ਜੈਤੋ ਨੂੰ ਇਕ ਵਧੀਆ ਸ਼ਹਿਰ ਅਤੇ ਖੁਸ਼ਹਾਲੀ ਦਾ ਸ਼ਹਿਰ ਬਣਾਇਆ ਜਾ ਸਕੇ।





