ਦੋ ਮੋਟਰਸਾਇਕ ਸਵਾਰਾਂ ਦੀ ਆਪਸ ਵਿੱਚ ਸਿੱਧੀ ਟੱਕਰ ਇੱਕ ਮੋਟਰਸਾਇਕਲ ਸਵਾਰ ਨੋਜਵਾਨ ਗੰਭੀਰ ਜ਼ਖਮੀ

ਸਿੱਖਿਆ ਖੇਡ ਤਾਜਾ ਖਬਰਾਂ ਤਾਜ਼ਾ ਖਬਰਾਂ ਦੇਸ਼ ਮਨੋਰੰਜਨ ਰਾਜ ਰਾਜਨੀਤੀ ਵਪਾਰ

ਮਿਤੀ 31/05/2022 (Tirath Singh): ਨੋਜਵਾਨ ਵੈੱਲਫੇਅਰ ਸੁ਼ਸ਼ਾਇਟੀ ਦੇ ਐਮਰਜੈਂਸੀ ਫੋਨ ਨੰਬਰ ਤੇ ਕਿਸੇ ਰਾਹਗੀਰ ਨੇ ਫੋਨ ਕਰਕੇ ਸੂਚਨਾ ਦਿੱਤੀ ਕਿ ਕੋਟਕਪੂਰਾ ਰੋਡ ਨੇੜੇ ਨਿਰੰਕਾਰੀ ਭਵਨ ਕੋਲ ਦੋ ਮੋਟਰਸਾਇਕਲ ਸਵਾਰਾਂ ਦੀ ਆਪਸ ਵਿੱਚ ਸਿੱਧੀ ਟੱਕਰ ਹੋ ਗਈ ਇੱਕ ਮੋਟਰਸਾਇਕਲ ਸਵਾਰ ਜੋ ਢੈਪਈ ਪਿੰਡ ਤੋਂ ਜੈਤੋ ਵੱਲ ਆ ਰਿਹਾ ਸੀ ਉਹ ਮੋਟਰਸਾਇਕ ਸਵਾਰ ਨੋਜਵਾਨ ਗੰਭੀਰ ਜ਼ਖਮੀ ਹੋ ਗਿਆ ਤੇ ਸੂਚਨਾ ਮਿਲਦਿਆਂ ਹੀ ਨੋਜਵਾਨ ਵੈੱਲਫੇਅਰ ਸੁ਼ਸ਼ਾਇਟੀ ਦੇ ਸਰਪ੍ਰਸਤ ਛੱਜੂ ਰਾਮ ਬਾਂਸਲ, ਚੇਅਰਮੈਨ ਮੰਨੂੰ ਗੋਇਲ, ਵਾਈਸ ਚੇਅਰਮੈਨ ਸੇਂਖਰ ਸਰਮਾਂ, ਪ੍ਧਾਨ ਨੀਟਾ ਗੋਇਲ, ਕੈਸੀਅਰ ਅਸੋਕ ਮਿੱਤਲ, ਜੋਨੀ ਜਿੰਦਲ, ਐਬੂਲੈਂਸ ਪਾਈਲਿਟ ਮੀਤ ਸਿੰਘ ਮੀਤਾ ਘਟਨਾ ਵਾਲੀ ਥਾਂ ਤੇ ਪਹੁੰਚੇ ਗੰਭੀਰ ਜ਼ਖਮੀ ਹੋਏ ਮੋਟਰਸਾਇਕਲ ਸਵਾਰ ਨੋਜਵਾਨ ਨੂੰ ਜੈਤੋ ਸਰਕਾਰੀ ਸਿਵਲ ਹਸਪਤਾਲ ਇਲਾਜ਼ ਉਪਚਾਰ ਲਈ ਲਿਆਂਦਾ ਜਿੱਥੇ ਮੁੱਢਲੀ ਸਹਾਇਤਾ ਦੇਣ ਉਪਰੰਤ ਫਰੀਦਕੋਟ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਪਰ ਵਾਰਸਾਂ ਆਪਣੀ ਮਰਜ਼ੀ ਨਾਲ ਕੋਟਕਪੂਰਾ ਸਿਵਲ ਹਸਪਤਾਲ ਲੈ ਗਏ ਜਿਸ ਦੀ ਪਹਿਚਾਣ ਮਨਪ੍ਰੀਤ ਸਿੰਘ ਮਨੀ(19ਸਾਲ) ਸਪੁੱਤਰ ਚੰਦ ਸਿੰਘ ਜੋ ਕਿ ਕੋਠੇ ਥਰੋੜਾਂ ਵਾਲੇ ਗੁਰੂਦੁਆਰਾ ਸਹਿਬ ਵਿੱਚ ਜੈਤੋ ਵਿਖੇ ਰਹਿੰਦੇ ਹਨ

Fast News Punjab