ਬੀ.ਡੀ.ਪੀ.ਓ. ਦਫ਼ਤਰ ਕੋਟ ਈਸੇ ਖਾਂ ਵਿਖੇ 12 ਦਸੰਬਰ ਨੂੰ ਹੋਵੇਗਾ ਰੋਜ਼ਗਾਰ ਕੈਂਪ ਦਾ ਆਯੋਜਨ
ਉਮੀਦਵਾਰਾਂ ਦੀ ਇੰਟਰਵਿਊ ਕੀਤੀ ਜਾਵੇਗੀ ਰੋਜ਼ਗਾਰ ਲਈ ਚੋਣ, ਵੱਧ ਤੋਂ ਵੱਧ ਪ੍ਰਾਰਥੀ ਬਣਨ ਕੈਂਪ ਦਾ ਹਿੱਸਾ-ਡਿੰਪਲ ਥਾਪਰ

ਮੋਗਾ, 7 ਦਸੰਬਰ:
ਪੰਜਾਬ ਸਰਕਾਰ ਦੁਆਰਾ ਚਲਾਏ ਜਾ ਰਹੇ ‘ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ’ ਤਹਿਤ ਜਿਲ੍ਹਾ ਰੁਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਦਫ਼ਤਰ, ਮੋਗਾ ਦੁਆਰਾ 12 ਦਸੰਬਰ 2023 ਨੂੰ ਬੀ.ਡੀ.ਪੀ.ਓ ਦਫ਼ਤਰ, ਕੋਟ ਈਸੇ ਖਾਂ, ਤਹਿਸੀਲ ਧਰਮਕੋਟ ਜਿਲ੍ਹਾ ਮੋਗਾ ਵਿਖੇ ਇੱਕ ਰੋਜ਼ਗਾਰ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਕੈਂਪ ਦਾ ਸਮਾਂ ਸਵੇਰੇ 10:30 ਵਜੇ ਤੋਂ 2 ਵਜੇ ਤੱਕ ਹੋਵੇਗਾ।
ਇਸ ਸਬੰਧੀ ਜ਼ਿਲ੍ਹਾ ਰੋਜ਼ਗਾਰ ਉ਼ਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਮੋਗਾ ਸ਼੍ਰੀਮਤੀ ਡਿੰਪਲ ਥਾਪਰ ਨੇ ਦੱਸਿਆ ਕਿ ਇਸ ਰੋਜ਼ਗਾਰ ਕੈਂਪ ਵਿੱਚ ਚੈੱਕਮੇਟ ਸਿਕਊਰਟੀ ਸਰਵਿਸਿਸ, ਲੁਧਿਆਣਾ, ਐਲ.ਆਈ.ਸੀ. ਮੋਗਾ, ਆਰਤੀ ਇੰਟਰਨੈਸ਼ਨਲ, ਲੁਧਿਆਣਾ, ਸੈਟਿੱਨ ਕ੍ਰੈਡਿਟ ਕੇਅਰ ਮੋਗਾ ਕੰਪਨੀਆਂ ਵੱਲੋਂ ਲੜਕੇ-ਲੜਕੀਆਂ ਦੀ ਯੋਗਤਾ ਅਨੁਸਾਰ ਰੋਜ਼ਗਾਰ ਲਈ ਚੋਣ ਕੀਤੀ ਜਾਵੇਗੀ।
ਉਨ੍ਹਾਂ ਜ਼ਿਲ੍ਹਾ ਮੋਗਾ, ਖਾਸ ਤੌਰ ਤੇ ਕੋਟ ਈਸੇ ਖਾਂ ਬਲਾਕ ਧਰਮਕੋਟ ਦੇ ਪ੍ਰਾਰਥੀਆਂ ਨੂੰ ਅਪੀਲ ਕੀਤੀ ਕਿ ਬੇਰੋਜ਼ਗਾਰ ਅਤੇ ਚਾਹਵਾਨ ਪ੍ਰਾਰਥੀ ਜਿਹਨਾਂ ਦੀ ਉਮਰ 18 ਤੋਂ 45, ਸਾਬਕਾ ਫੌਜ਼ੀ ਜਿਨ੍ਹਾਂ ਦੀ ਉਮਰ 60 ਸਾਲ ਤੱਕ ਹੋਵੇ, ਵਿੱਦਿਅਕ ਯੋਗਤਾ ਅਤੇ ਲੋੜੀਂਦੇ ਦਸਤਾਵੇਜ਼, ਰੀਜਿਊਮ ਲੈ ਕੇ ਉਕਤ ਮਿਤੀ ਨੂੰ ਲਗਾਏ ਜਾਣ ਵਾਲੇ ਰੋਜ਼਼ਗਾਰ ਕੈਂਪ ਵਿੱਚ ਵੱਧ ਤੋਂ ਵੱਧ ਹਿੱਸਾ ਲੈਣ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਵਧੇਰੇ ਜਾਣਕਾਰੀ ਲਈ ਪ੍ਰਾਰਥੀ, ਜ਼ਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ, ਮੋਗਾ, ਚਿਨਾਬ-ਜੇਹਲਮ ਬਲਾਕ, ਤੀਜੀ ਮੰਜਿਲ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੋਗਾ ਵਿਖੇ ਅਤੇ ਹੈਲਪਲਾਈਨ ਨੰਬਰ 6239266860 ਤੇ ਸੰਪਰਕ ਕਰ ਸਕਦੇ ਹਨ।




