ਜਿਲੇ ਅੰਦਰ ਤੰਬਾਕੂ ਦੇ ਮਾੜੇ ਪ੍ਰਭਾਵ ਬਾਰੇ ਜਾਗਰੂਕ ਕੀਤਾ।
ਤੰਬਾਕੂ ਸਿਹਤ ਲਈ ਹਾਨੀਕਾਰਕ ਹੈ = ਡਾਕਟਰ ਰਾਜੇਸ਼ ਅਤਰੀ

ਮੋਗਾ 31-May-2022 (Charanjit Singh): ਪੰਜਾਬ ਸਰਕਾਰ ਦੇ ਹੁਕਮਾ ਮੁਤਾਬਿਕ ਅਤੇ ਸਿਵਲ ਸਰਜਨ ਮੋਗਾ ਡਾਕਟਰ ਹਤਿੰਦਰ ਕੌਰ ਕਲੇਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਤੇ ਡਿਪਟੀ ਮੈਡੀਕਲ ਕਮਿਸ਼ਨਰ ਮੋਗਾ ਡਾਕਟਰ ਰਾਜੇਸ਼ ਅੱਤਰੀ ਦੀ ਅਗਵਾਈ ਹੇਠ ਜਿਲੇ ਅੰਦਰ ਸਥਾਪਤ ਓਉਟ ਕੇਂਦਰਾ ਤੇ ” ਵਿਸ਼ਵ ਤੰਬਾਕੂ ਦਿਵਸ 2022 ਦੀ ਪੂਰਵ ਸੰਧਿਆ ‘ਤੇ “ਸਾਡਾ ਵਾਤਾਵਰਣ ਬਚਾਓ” ਥੀਮ ਹੇਠ ਮੋਗਾ ਜ਼ਿਲੇ ਦੇ ਓਉਟ ਸੈਂਟਰ ਅਤੇ ਰੀਹੈਬਲੀਟੇਸ਼ਨ ਸੈਂਟਰ ਵਿਸ਼ਵ ਤੰਬਾਕੂ ਤੰਬਾਕੂ ਵਿਰੋਧੀ ਦਿਵਸ ਮਨਾਇਆ ਗਿਆ। ਇਸ ਮੌਕੇ ਡਾਕਟਰ ਰਾਜੇਸ਼ ਅੱਤਰੀ ਡਿਪਟੀ ਮੈਡੀਕਲ ਕਮਿਸ਼ਨਰ ਮੋਗਾ ਨੇ ਦੱਸਿਆ ਕਿ ਜਿਲੇ ਡਰੋਲੀ ਭਾਈ, ਪਤੋ ਹੀਰਾ, ਕੋਟ ਈਸੇ ਖਾ, ਬਾਘਾ ਪੁਰਾਣਾ, ਬੱਧਨੀ ਕਲਾ,ਜਨੇਰ, ਢੁਡੀਕੇ ਅਤੇ ਅਰਬਨ ਖੇਤਰ ਤੋ ਇਲਾਵਾ ਸਿਹਤ ਕੇਦਰਾ ਤੇ ਵਿਸ਼ਵ ਤੰਬਾਕੂ ਦਿਵਸ ਮਨਾਇਆ ਗਿਆ। ਡਾਕਟਰ ਅੱਤਰੀ ਨੇ ਸੁਝਾਅ ਦਿਦੇ ਹੋਏ ਦੱਸਿਆ ਕਿ ਤੰਬਾਕੂ ਸਿਹਤ ਲਈ ਹਾਨੀਕਾਰਕ ਹੈ ਇਸ ਦੇ ਸਿਹਤ ਤੇ ਬਹੁਤ ਮਾੜੇ ਪ੍ਰਭਾਵ ਪਾਉਂਦਾ ਹੈ। ਇਸ ਮੌਕੇ ਡਾਕਟਰ ਚਰਨਪ੍ਰੀਤ ਸਿੰਘ ਮਾਨਸਿਕ ਰੋਗਾ ਦੇ ਮਾਹਿਰ ਨੇ ਦੱਸਿਆ ਕਿ ਕੋਟਪਾ ਦੀ ਉਲਘਣਾ ਕਰਨ ਵਾਲੇ ਦੁਕਾਨਦਾਰਾ ਨੂੰ ਕੋਟਪਾ ਐਕਟ ਬਾਰੇ ਜਾਗਰੂਕ ਕੀਤਾ ਅਤੇ ਅੱਗੇ ਤੋ ਅਜਿਹਾ ਨਾਲ ਕਰਨ ਦੀਆ ਵੀ ਹਦਾਇਤਾ ਜਾਰੀ ਕੀਤੀਆ ਕੋਈ ਵੀ ਦੁਕਾਨਦਾਰ ਖੁਲੀ ਸਿਗਰਟ ਨਹੀ ਵੇਚ ਸਕਦਾ, ਦੁਕਾਨਦਾਨ ਕਿਸੇ ਗਾਹਕ ਨੂੰ ਲਾਇਟਰ ਜਾਂ ਮਾਚਿਸ ਨਹੀ ਦੇ ਸਕਦਾ, 18 ਸਾਲ ਤੋ ਘੱਟ ਉਮਰ ਦੇ ਬੱਚੇ ਨੂੰ ਕੋਈ ਵੀ ਦੁਕਾਨਦਾਰ ਸਿਗਰਟ ਨਹੀਂ ਵੇਚ ਸਕਦਾ। ਖਾਣ ਪੀਣ ਵਾਲੀਆ ਦੁਕਾਨਾ ਤੇ ਤੰਬਾਕੂ ਪਦਾਰਥ ਨਹੀਂ ਵੇਚੇ ਜ ਸਕਦੇ ਜੇਕਰ ਕੋਈ ਫੂਡ ਦੀ ਦੁਕਾਨ ਵਾਲਾ ਤੰਬਾਕੂ ਪਦਾਰਕ ਵੇਚਣ ਵਾਲਾ ਮੌਕੇ ਤੇ ਫੜਿਆ ਗਿਆ ਤਾਂ ਉਸ ਦੇ ਖਿਲਾਫ ਕਾਰਵਾਈ ਕੀਤੀ ਜਾ ਸਕੇਗੀ। ਇਸੇ ਦੌਰਾਨ ਹੀ ਓਉਟ ਸੈਟਰ ਜਨੇਰ ਅਤੇ ਸਰਕਾਰੀ ਮੁੜ ਵਸੇਬਾ ਅਤੇ ਨਸ਼ਾ ਛੁਡਾਊ ਕੇਂਦਰ ਦੇ ਮਰੀਜਾ ਨਾਲ ਸੈਮੀਨਾਰ ਦੇ ਰੂਪ ਵਿਚ ਗਲਬਾਤ ਕਰਦਿਆ ਡਾਕਟਰ ਕੰਵਲਪ੍ਰੀਤ ਸਿੰਘ ਨੇ ਕਿਹਾ ਕਿ ਤੰਬਾਕੂ ਸਿਹਤ ਨੂੰ ਘੁਣ ਵਾਗ ਖਾ ਜਾਦਾ ਹੈ। ਇਸ ਲਈ ਤੰਬਾਕੂ ਦੀ ਵਰਤੋਂ ਸਿਹਤ ਲਈ ਹਾਨੀਕਾਰਕ ਸਿੱਧ ਹੁੰਦੀ ਹੈ। ਇਨਸਾਨ ਨੂੰ ਤੰਬਾਕੂ ਦੀ ਵਰਤੋ ਨਹੀ ਕਰਨੀ ਚਾਹੀਦੀ। ਇਸ ਮੌਕੇ ਹੋਰ ਸਟਾਫ ਵੀ ਹਾਜ਼ਰ ਸਨ।




