ਪੰਜਾਬ ਹੁਨਰ ਵਿਕਾਸ ਮਿਸ਼ਨ ਤਹਿਤ ਮੋਗਾ ਜ਼ਿਲ੍ਹੇ ਵਿੱਚ ਨਵੇਂ ਕਿੱਤਾ ਮੁੱਖੀ ਕੋਰਸਾਂ ਲਈ ਦਾਖਲ਼ੇ ਸੁਰੂ
ਮੁਫ਼ਤਰ ਕਰਵਾਏ ਜਾਣਗੇ ਕੋਰਸ ਨਾਲ ਹੀ ਸਰਕਾਰ ਦੇਵੇਗੀ ਵਜੀਫ਼ਾ

ਮੋਗਾ, 24 ਦਸੰਬਰ:-ਵਰਤਮਾਨ ਸਮੇਂ ਦੀ ਲੋੜ ਹੈ ਕਿ ਨੌਜਵਾਨ ਅਜਿਹਾ ਹੁਨਰ ਸਿੱਖਣ ਜੋ ਉਹਨਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰੇ ਅਤੇ ਉਹ ਅਪਣੇ ਹੁਨਰ ਦੇ ਰਾਹੀ ਇੱਕ ਚੰਗੀ ਨੌਕਰੀ ਜਾਂ ਆਪਣਾ ਕਾਰੋਬਾਰ ਸ਼ੁਰੂ ਕਰਕੇ ਇੱਕ ਚੰਗੀ ਜਿੰਦਗੀ ਬਤੀਤ ਕਰ ਸਕਣ।ਜ਼ਿਲ੍ਹਾ ਰੋਜ਼ਗਾਰ ਅਫ਼ਸਰ ਮੋਗਾ ਸ੍ਰੀਮਤੀ ਡਿੰਪਲ ਥਾਪਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਅੱਗੇ ਵੱਧਣ ਦੇ ਮੌਕੇ ਮੁਹੱਈਆ ਕਰਵਾਉਣ ਲਈ ਲਗਾਤਾਰ ਸਰਕਾਰ ਯਤਨ ਕਰ ਰਹੀ ਹੈ। ਇਸ ਤਹਿਤ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ, ਪੰਜਾਬ ਵੱਲੋ ਪੰਜਾਬ ਹੁਨਰ ਵਿਕਾਸ ਮਿਸ਼ਨ ਤਹਿਤ ਮੋਗਾ ਜ਼ਿਲ੍ਹੇ ਅੰਦਰ ਨਵੇਂ ਕਿੱਤਾਮੁਖੀ ਕੋਰਸਾਂ ਲਈ ਦਾਖਲੇ ਸ਼ੁਰੂ ਕੀਤੇ ਜਾ ਰਹੇ ਹਨ। ਇਹਨਾਂ ਕਿੱਤਾਮੁੱਖੀ ਕੋਰਸਾਂ ਵਿੱਚ ਐਲ.ਈ.ਡੀ. ਟੈਕਨੀਸ਼ੀਅਨ ਦਾ ਕੋਰਸ, ਫੈਸ਼ਨ ਡਿਜਾਇਨਿੰਗ ਵਿੱਚ ਫਨੀਸਰ ਅਤੇ ਪੈਕਰ ਦਾ ਕੋਰਸ, ਕਪਿੰਊਟਰ ਖੇਤਰ ਵਿੱਚ ਕਸਟਮਰ ਰਿਲੇਸ਼ਨ ਮੈਨੇਜਰ ਆਦਿ ਕੋਰਸ ਸੁਰੂ ਕਰਵਾਏ ਜਾ ਰਹੇ ਹਨ।ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦੇ ਹੋਏ ਹੁਨਰ ਵਿਕਾਸ ਮਿਸ਼ਨ ਦੇ ਜ਼ਿਲ੍ਹਾ ਮੈਨੇਜਰ ਸ਼੍ਰੀਮਤੀ ਮਨਪ੍ਰੀਤ ਕੌਰ ਨੇ ਦੱਸਿਆ ਕਿ ਇਹ ਕੋਰਸ ਸਕਿੱਲ ਸੈਂਟਰ ਅਮ੍ਰਿਤਸਰ ਰੋਡ ਮੋਗਾ, ਰੂਰਲ ਸਕਿੱਲ ਸੈਂਟਰ ਸਰਕਾਰੀ ਹਾਈ ਸਕੂਲ ਚੜਿੱਕ, ਰੂਰਲ ਸਕਿੱਲ ਸੈਂਟਰ ਸਰਕਾਰੀ ਹਾਈ ਸਕੂਲ ਇੰਦਰਗੜ੍ਹ, ਰੂਰਲ ਸਕਿੱਲ ਸੈਂਟਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੋਸਾ ਪਾਂਡੋ ਵਿਖੇ ਸੁਰੂ ਹੋ ਰਹੇ ਹਨ। ਹਰੇਕ ਕੋਰਸ ਦਾ ਸਮਾ 3 ਮਹੀਨੇ ਦਾ ਹੋਵੇਗਾ ਅਤੇ ਇਹਨਾਂ ਕੋਰਸਾਂ ਵਿੱਚ 1 ਜਨਵਰੀ 2025 ਤੱਕ ਦਾਖਲਾ ਲਿਆ ਜਾ ਸਕੇਗਾ। ਇਹਨਾ ਕੋਰਸਾਂ ਵਿੱਚ 14 ਸਾਲ ਤੋਂ ਵਧੇਰੇ ਉਮਰ ਦਾ ਕੋਈ ਵੀ ਪਿੰਡ ਜਾ ਸ਼ਹਿਰੀ ਖੇਤਰ ਦਾ ਉਮੀਦਵਾਰ ਦਾਖਲਾ ਲੈ ਸਕਦਾ ਹੈ। ਇਹ ਕੋਰਸ ਮੁਫਤ ਕਰਵਾਏ ਜਾਣਗੇ ਅਤੇ ਨਿਯਮਾਂ ਅਨੁਸਾਰ ਵਜੀਫਾ ਵੀ ਸਰਕਾਰ ਵੱਲੋਂ ਦਿੱਤਾ ਜਾਵੇਗਾ। ਟ੍ਰੇਨਿੰਗ ਉਪਰੰਤ ਰੋਜ਼ਗਾਰ ਲਈ ਵੀ ਮਾਰਗ ਦਰਸ਼ਨ ਮਿਲੇਗਾ। ਉਹਨਾਂ ਦੱਸਿਆ ਕਿ ਵਧੇਰੀ ਜਾਣਕਾਰੀ ਲਈ ਕਮਰਾ ਨੰਬਰ ਸੀ-131 ਏ, ਤੀਜੀ ਮੰਜਿਲ, ਜ਼ਿਲ੍ਹਾ ਰੋਜ਼ਗਾਰ ਦਫ਼ਤਰ, ਚਨਾਬ-ਜੇਹਲਮ ਬਿਲਡਿੰਗ, ਜ਼ਿਲ੍ਹਾ ਪ੍ਰਬੰਧਕੀ ਕੰਪਲੈਸ ਮੋਗਾ ਵਿਖੇ ਵੀ ਸੰਪਰਕ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਮੋਬਲਾਇਲ ਨੰਬਰ 7073911757, 9855703266 ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।




