ਮਰੀਜਾਂ ਨਾਲ ਪਿਆਰ ਅਤੇ ਸਕਾਰਤਮਕ ਵਿਵਹਾਰ ਯਕੀਨੀ ਬਣਾਇਆ ਜਾਵੇ ਸਿਵਿਲ ਸਰਜਨ
ਬਿਹਤਰ ਸਿਹਤ ਸੇਵਾਵਾਂ ਲਈ ਸਿਵਿਲ ਸਰਜਨ ਵੱਲੋਂ ਬਲਾਕ ਪੱਧਰ ਤੇ ਮੀਟਿੰਗਾਂ ਦਾ ਸਿਲਸਿਲਾ ਜਾਰੀ

ਮੋਗਾ 26 ਮਾਰਚ ( ਚਰਨਜੀਤ ਸਿੰਘ , ਅਮ੍ਰਿਤ ਸ਼ਰਮਾ ) ਪੰਜਾਬ ਸਰਕਾਰ ਦੇ ਹੁਕਮਾਂ ਮੁਤਾਬਿਕ ਜਿਲਾ ਮੋਗਾ ਅੰਦਰ ਚਲ ਰਹੀਆਂ ਕੁਸ਼ਲਤਾ ਪੂਰਵਕ ਸਿਹਤ ਸੇਵਾਵਾਂ ਨੂੰ ਹੋਰ ਬੇਹਤਰੀ ਨਾਲ ਪ੍ਰਦਾਨ ਕਰਨ ਲਈ ਸਿਵਿਲ ਸਰਜਨ ਮੋਗਾ ਡਾਕਟਰ ਹਿਤਿੰਦਰ ਕੌਰ ਕਲੇਰ
ਨੇ ਹੁਕਮ ਜਾਰੀ ਕੀਤੇ ਹਨ ਅਤੇ ਸਟਾਫ਼ ਵੱਲੋਂ ਮਰੀਜ਼ ਦੇ ਇਲਾਜ ਵਿਚ ਕੀਤੀ ਕੋਈ ਵੀ ਅਣਗਹਿਲੀ ਬਰਦਾਸਤ ਤੋਂ ਬਾਹਰ ਹੋਵੇਗੀ। ਇਹਨਾ ਵਿਚਾਰਾ ਦਾ ਪ੍ਰਗਟਾਵਾ ਕਰਦੇ ਹੋਏ ਸਿਵਿਲ ਸਰਜਨ ਮੋਗਾ ਡਾਕਟਰ ਹਿਤਿੰਦਰ ਕੌਰ ਕਲੇਰ ਨੇ ਅੱਜ ਬਲਾਕ ਪੱਧਰ ਤੇ ਮੀਟਿੰਗਾਂ ਦਾ ਸਿਲਸਲਾ ਜ਼ਾਰੀ ਰਖਦੇ ਹੋਏ ਬਲਾਕ ਕੋਟ ਈਸੇ ਖ਼ਾ( ਸੀ ਐਚ ਸੀ) ਦੇ ਸਟਾਫ਼ ਨਾਲ ਹੰਗਾਮੀ ਮੀਟਿੰਗ ਕੀਤੀ ਇਸ ਮੌਕੇ ਤੇ ਜਿਲਾ ਪਰਿਵਾਰ ਅਤੇ ਭਲਾਈ ਅਫਸਰ ਡਾਕਟਰ ਰੁਪਿੰਦਰ ਕੌਰ ਗਿੱਲ, ਜਿਲਾ ਟੀਕਾਕਰਨ ਅਫ਼ਸਰ ਡਾਕਟਰ ਅਸ਼ੋਕ ਸਿੰਗਲਾ , ਐਸ ਐਮ ਓ ਡਾਕਟਰ ਰਾਕੇਸ਼ ਕੁਮਾਰ , ਜਿਲਾ ਪ੍ਰੋਗਰਾਮ ਮੈਨੇਜਰ ਵਿਨੇਸ਼ ਨਾਗਪਾਲ , ਜਿਲਾ ਅਕਾਊਂਟ ਅਫ਼ਸਰ ਵਿਸ਼ਾਲ ਗਰਗ ਅਤੇ ਪਰਵੀਨ ਸ਼ਰਮਾ ਜਿਲਾ ਮੋਨੀਟਰਿੰਗ ਆਫ ਇਵਲੋਏਸ਼ਨ ਅਫ਼ਸਰ ਵੀ ਹਾਜ਼ਿਰ ਸਨ। ਇਸ ਮੌਕੇ ਤੇ ਸਿਵਿਲ ਸਰਜਨ ਨੇ ਬਲਾਕ ਪੱਧਰ ਦੇ ਸਮੂੰਹ ਸਟਾਫ਼ ਨਾਲ ਮੀਟਿੰਗ ਦੌਰਾਨ ਕਿਹਾ ਕਿ ਇਲਾਜ ਲਈ ਆਏ ਮਰੀਜ਼ ਨਾਲ ਵਧੀਆ ਤੇ ਸਕਰਤਮਕ ਵਿਵਹਾਰ ਕਰਨਾ ਚਾਹੀਦਾ ਹੈ ਅਤੇ ਡਿਊਟੀ ਦੌਰਾਨ ਸਟਾਫ਼ ਵਲੋ ਵਰਦੀ ਅਤੇ ਆਪਣੀ ਨਾਮ ਪਲੇਟ ਵੀ ਲਗਾ ਕੇ ਰੱਖੀ ਜਾਵੇ। ਅਤੇ ਵਿਭਾਗ ਵਲੋ ਜ਼ਾਰੀ ਸ਼ਨਾਖ਼ਤੀ ਕਾਰਡ ਵੀ ਪਾਂ ਕੇ ਰੱਖਣ। ਇਸ ਮੌਕੇ ਸਿਵਿਲ ਸਰਜਨ ਨੇ ਧਰਮਕੋਟ ਸਰਕਾਰੀ ਹਸਪਤਾਲ ਵਿਚ ਔਰਤਾ ਦੇ ਵਿਚ ਡਿਲੀਵਰੀਆ ਦੇ ਵਾਧੇ ਨੂੰ ਦੇਖਦੇ ਹੋਏ ਸਟਾਫ਼ ਦਾ ਵਾਧਾ ਕਰਨ ਲਈ ਵੀ ਹੁਕਮ ਜਾਰੀ ਕੀਤੇ। ਸਿਵਿਲ ਸਰਜਨ ਮੋਗਾ ਨੇ ਇਸ ਮੌਕੇ ਬਲਾਕ ਅਧਕਾਰੀ, ਕਰਮਚਾਰੀ, ਮੈਡੀਕਲ ਅਤੇ ਪੈਰਾ ਮੈਡੀਕਲ ਤੋ ਇਲਾਵਾ ਆਸ਼ਾ ਵਰਕਰਾ ਨਾਲ ਮੀਟਿੰਗ ਵਿੱਚ ਹਾਜ਼ਿਰ ਸਨ।





