WhatsApp Image 2024-08-10 at 5.43.20 PM
WhatsApp Image 2022-05-20 at 3.04.26 PM
WhatsApp Image 2024-08-10 at 5.24.00 PM
WhatsApp Image 2022-05-05 at 9.37.25 AM
WhatsApp Image 2022-12-03 at 3.18.40 PM
WhatsApp Image 2024-08-10 at 5.43.20 PM
Sure Visa Adds 2)
WhatsApp Image 2022-05-05 at 9.36.34 AM
WhatsApp Image 2022-05-16 at 1.37.06 PM
WhatsApp Image 2024-08-10 at 7.17.29 PM
S K Shooting 2
WhatsApp Image 2025-01-11 at 15.37.17 (1)
WhatsApp Image 2025-01-09 at 16.58.52
S K Shooting 2
ਤਾਜਾ ਖਬਰਾਂ

*ਬੱਚਿਆਂ ਵਿੱਚ ਸਹਿਣਸ਼ੀਲਤਾ ਕਿਵੇਂ ਵਿਕਸਿਤ ਕਰੀਏ* 

WhatsApp Image 2022-05-20 at 2.57.41 PM
WhatsApp Image 2023-03-28 at 1.44.51 PM (1)
WhatsApp Image 2024-08-10 at 7.15.30 PM (4)
WhatsApp Image 2022-05-23 at 10.44.37 AM
WhatsApp Image 2022-03-17 at 5.53.21 PM (1)
WhatsApp Image 2022-05-05 at 9.09.16 AM
Sure Visa Adds (5)
Nagpal 3
WhatsApp Image 2025-01-09 at 16.59.28
WhatsApp Image 2025-01-11 at 14.26.10

ਅੱਜ ਦੇ ਤੇਜ਼ ਰਫ਼ਤਾਰ ਵਾਲੇ ਯੁੱਗ ਵਿੱਚ ਜਿੱਥੇ ਬੱਚਿਆਂ ਕੋਲ ਗੈਜਟ, ਮੋਬਾਈਲ, ਆਨਲਾਈਨ ਖੇਡਾਂ ਤੇ ਤੁਰੰਤ ਨਤੀਜੇ ਮਿਲਣ ਵਾਲੀਆਂ ਸਹੂਲਤਾਂ ਹਨ, ਉੱਥੇ ਉਹਨਾਂ ਵਿੱਚ ਸਹਿਣਸ਼ੀਲਤਾ ਘਟਦੀ ਜਾ ਰਹੀ ਹੈ। ਇਹ ਗੱਲ ਪਿਆਰ, ਅਨੁਸ਼ਾਸਨ, ਅਭਿਆਸ ਅਤੇ ਸਮੇਂ ਦੇ ਸਹੀ ਪ੍ਰਬੰਧ ਰਾਹੀਂ ਠੀਕ ਕੀਤੀ ਜਾ ਸਕਦੀ ਹੈ। ਸਹਿਣਸ਼ੀਲਤਾ ਮਨੁੱਖੀ ਜੀਵਨ ਦਾ ਬਹੁਤ ਮੁਢਲਾ ਤੇ ਅਹੰਕਾਰ ਰਹਿਤ ਗੁਣ ਹੈ, ਜੋ ਨਾ ਸਿਰਫ਼ ਬੱਚੇ ਨੂੰ ਅੰਦਰੋਂ ਮਜ਼ਬੂਤ ਬਨਾਉਂਦਾ ਹੈ, ਸਗੋਂ ਉਹਨੂੰ ਇੱਕ ਚੰਗਾ ਇਨਸਾਨ ਵੀ ਬਣਾਉਂਦਾ ਹੈ।

 

*ਸਹਿਣਸ਼ੀਲਤਾ ਦੀ ਅਹਮੀਅਤ*

ਸਹਿਣਸ਼ੀਲਤਾ ਦਾ ਅਰਥ ਹੈ – ਧੀਰਜ ਰੱਖਣਾ, ਹਰ ਸਥਿਤੀ ਵਿੱਚ ਸੰਤੁਲਨ ਬਣਾਈ ਰੱਖਣਾ, ਅਤੇ ਠੰਡੇ ਮਨ ਨਾਲ ਨਿਰਣੇ ਲੈਣਾ। ਜਦੋਂ ਬੱਚਾ ਕਿਸੇ ਗਲਤ ਹਾਲਤ ਦਾ ਸਾਹਮਣਾ ਕਰਦਾ ਹੈ ਜਾਂ ਉਸਨੂੰ ਤੁਰੰਤ ਕੋਈ ਚੀਜ਼ ਨਹੀਂ ਮਿਲਦੀ, ਤਾਂ ਉਹ ਕਿਵੇਂ ਰਵੱਈਆ ਦਿਖਾਉਂਦਾ ਹੈ, ਇਹੀ ਉਸ ਦੀ ਸਹਿਣਸ਼ੀਲਤਾ ਨੂੰ ਦਰਸਾਉਂਦਾ ਹੈ।

 

*ਸਹਿਣਸ਼ੀਲਤਾ ਕਿਉਂ ਘਟ ਰਹੀ ਹੈ?*

ਹਰ ਚੀਜ਼ ਤੁਰੰਤ ਮਿਲਣ ਦੀ ਆਦਤ

 

ਬਿਨਾ ਪ੍ਰਤੀਫਲ ਦੇ ਇਨਾਮ ਦੇਣਾ

 

ਘੱਟ ਸਮੇਂ ਵਿੱਚ ਵਧੇਰੇ ਉਮੀਦਾਂ

 

ਸਮਾਜਿਕ ਦਬਾਅ ਤੇ ਮੁਕਾਬਲੇ ਦੀ ਭਾਵਨਾ

 

ਮਾਪਿਆਂ ਦੀ ਅਣਜਾਣੇ ਚਾਹ ਵਿਚ ਬੱਚਿਆਂ ਨੂੰ ਹਮੇਸ਼ਾਂ ਸੁਰੱਖਿਅਤ ਰੱਖਣ ਦੀ ਕੋਸ਼ਿਸ਼

 

*ਬੱਚਿਆਂ ਵਿੱਚ ਸਹਿਣਸ਼ੀਲਤਾ ਕਿਵੇਂ ਲਿਆਈਏ?*

ਉਹਨਾਂ ਨੂੰ ਹਾਰ ਸਵੀਕਾਰ ਕਰਨਾ ਸਿਖਾਓ:

ਹਰ ਗੇਮ ਜਾਂ ਮੁਕਾਬਲੇ ਵਿੱਚ ਜਿੱਤ ਨਹੀਂ ਹੁੰਦੀ। ਜਦੋਂ ਬੱਚਾ ਹਾਰੇ ਤਾਂ ਉਸਨੂੰ ਇਹ ਦੱਸੋ ਕਿ ਹਾਰ ਵੀ ਸਿੱਖਣ ਦਾ ਮੌਕਾ ਹੈ।

 

ਉਨ੍ਹਾਂ ਦੀ ਉਡੀਕ ਕਰਵਾਓ:

ਹਰ ਚੀਜ਼ ਤੁਰੰਤ ਨਾ ਦਿਓ। ਜਿਵੇਂ ਖਿਲੌਣਾ ਜਾਂ ਮੋਬਾਈਲ — ਉਨ੍ਹਾਂ ਨੂੰ ਉਡੀਕ ਕਰਨ ਦੀ ਆਦਤ ਪਾਓ। ਇਹ ਉਨ੍ਹਾਂ ਵਿੱਚ ਧੀਰਜ ਪੈਦਾ ਕਰੇਗਾ।

 

ਜੀਵਨ ਦੇ ਵਾਸਤਵਿਕ ਹਾਲਾਤਾਂ ਨਾਲ ਰੁਬਰੂ ਕਰਵਾਓ:

ਉਨ੍ਹਾਂ ਨੂੰ ਕਦੇ ਕਦੇ ਤਕਲੀਫ਼ਾਂ ਦੇ ਅਨੁਭਵ ਵੀ ਕਰਨ ਦਿਓ। ਜਿਵੇਂ ਬਿਮਾਰੀ, ਗਰੀਬੀ, ਘਟਤ ਵਸਾਇਲ ਵਾਲੇ ਲੋਕਾਂ ਦੀ ਜ਼ਿੰਦਗੀ ਦੇਖਾਉ।

 

ਖੁਦ ਨਮੂਨਾ ਬਣੋ:

ਜੇਕਰ ਮਾਪੇ ਜਾਂ ਅਧਿਆਪਕ ਹਰ ਛੋਟੀ ਗੱਲ ਉੱਤੇ ਗੁੱਸਾ ਕਰਦੇ ਹਨ ਜਾਂ ਹੌਲੀ ਹੋ ਜਾਂਦੇ ਹਨ, ਤਾਂ ਬੱਚਾ ਵੀ ਓਹੀ ਕਰੇਗਾ।

 

ਮਨੋਰੰਜਨ ਅਤੇ ਖੇਡ ਰਾਹੀਂ ਸਿਖਾਓ:

ਲੁਕੋ-ਛੁਪਾਈ, ਚੈਸ, ਲੁੱਡੋ ਜਾਂ ਹੋਰ ਖੇਡਾਂ ਰਾਹੀਂ ਉਨ੍ਹਾਂ ਨੂੰ ਉਡੀਕ ਕਰਨ, ਨਿਯਮ ਮੰਨਣ ਅਤੇ ਹਾਰ ਸਵੀਕਾਰ ਕਰਨ ਦੀ ਅਭਿਆਸ ਕਰਵਾਓ।

 

ਧਿਆਨ ਧਰਮ ਜਾਂ ਮੈਡੀਟੇਸ਼ਨ ਦੀ ਆਦਤ ਪਾਓ:

ਰੋਜ਼ 5–10 ਮਿੰਟ ਬੱਚਿਆਂ ਨਾਲ ਸ਼ਾਂਤ ਬੈਠੋ, ਉਸ ਦੌਰਾਨ ਉਹ ਆਪਣੇ ਦਿਨ ਬਾਰੇ ਸੋਚ ਸਕਣ, ਇਹ ਉਨ੍ਹਾਂ ਵਿੱਚ ਆਤਮ-ਨਿਯੰਤਰਣ ਲਿਆਉਂਦਾ ਹੈ।

 

*ਸੰਦੇਸ਼*

ਸਹਿਣਸ਼ੀਲਤਾ ਇੱਕ ਐਸਾ ਗੁਣ ਹੈ ਜੋ ਬੱਚੇ ਨੂੰ ਝੂਠ ਤੇ ਬੇਇਮਾਨੀ ਤੋਂ ਦੂਰ ਰੱਖਦਾ ਹੈ, ਅੰਦਰੋਂ ਮਜ਼ਬੂਤ ਬਨਾਉਂਦਾ ਹੈ ਅਤੇ ਉਸਨੂੰ ਜੀਵਨ ਵਿੱਚ ਆਉਣ ਵਾਲੀ ਹਰ ਚੁਣੌਤੀ ਲਈ ਤਿਆਰ ਕਰਦਾ ਹੈ। ਅਸੀਂ ਜੇਕਰ ਆਪਣੇ ਬੱਚਿਆਂ ਨੂੰ ਸਿਰਫ਼ ਅੰਕਾਂ ਦੀ ਦੌੜ ਵਿੱਚ ਲਾਇਆ ਹੋਇਆ ਹੈ ਤੇ ਉਨ੍ਹਾਂ ਨੂੰ ਸਹਿਣਸ਼ੀਲ ਬਣਾਉਣ ਦੀ ਕੋਸ਼ਿਸ਼ ਨਹੀਂ ਕਰ ਰਹੇ ਤਾਂ ਅਸੀਂ ਉਨ੍ਹਾਂ ਤੋਂ ਇਨਸਾਨੀਅਤ ਛੀਨ ਰਹੇ ਹਾਂ।

 

ਇਸ ਲਈ ਸਿੱਖਿਆ ਦੇ ਨਾਲ ਨਾਲ ਜੀਵਨ ਦੀ ਸਹਿਣਸ਼ੀਲਤਾ ਵੀ ਸਿਖਾਉਣੀ ਜ਼ਰੂਰੀ ਹੈ — ਤਾਕਿ ਬੱਚੇ ਨਰਮ ਦਿਲ, ਪਰ ਮਜ਼ਬੂਤ ਕਦਮ ਵਾਲੇ ਇਨਸਾਨ ਬਣ ਸਕਣ।

ਰੁਬਿੰਦਰ ਕੌਰ,ਸੈਂਟਰ ਹੈਡ ਟੀਚਰ, ਸਰਕਾਰੀ ਪ੍ਰਾਇਮਰੀ ਸਕੂਲ ਕੜਿਆਲ ਮੋਗਾ

 

Fast News Punjab

Related Articles

Back to top button