ਜ਼ਿਲ੍ਹਾ ਸਿੱਖਿਆ ਸੁਧਾਰ ਟੀਮ ਵੱਲੋਂ ਗੰਗਾ ਸਕੂਲ ਦਾ ਨਿਰੀਖਣ ਕੀਤਾ

ਮੋਗਾ 17 ਦਸੰਬਰ ( ਚਰਨਜੀਤ ਗਾਹਲਾ) ਪੰਜਾਬ ਸਰਕਾਰ ਵੱਲੋਂ ਸਕੂਲਾਂ ਵਿੱਚ ਸਿੱਖਿਆ ਦੇ ਸੁਧਾਰ ਲਈ ਬਹੁਤ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ ਜਿਸ ਵਿਚ ਪੜ੍ਹਾਈ ਦੇ ਨਾਲ ਨਾਲ ਸਕੂਲ ਵਿੱਚ ਬੱਚਿਆਂ ਦੀਆਂ ਲੋੜਾਂ ਨੂੰ ਮੁੱਖ ਰੱਖਦੇ ਹੋਏ ਸਕੂਲ ਦੀ ਬਿਲਡਿੰਗ ਪਾਣੀ ਦਾ ਪ੍ਰਬੰਧ ਲੜਕੀਆਂ ਤੇ ਲੜਕਿਆਂ ਲਈ ਬਾਥਰੂਮ ਦਾ ਵਧੀਆ ਪ੍ਰਬੰਧ ਅਤੇ ਸਕੂਲ ਨੂੰ ਸਮਾਰਟ ਸਕੂਲ ਵਿੱਚ ਤਬਦੀਲ ਕਰ ਲਈ ਵੱਖ ਵੱਖ ਪੈਰਾਮੀਟਰ ਪੂਰੇ ਕੀਤੇ ਗਏ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੰਗਾ ਅਬਲੂ ਕੀ ਵਿਖੇ ਜ਼ਿਲ੍ਹਾ ਸਿੱਖਿਆ ਸੁਧਾਰ ਟੀਮ ਡਾ ਜਸਪਾਲ ਸਿੰਘ ਰੋਮਾਣਾ ਦੀ ਅਗਵਾਈ ਹੇਠ ਟੀਮ ਵਿੱਚ ਸ਼ਾਮਲ ਮੈਂਬਰ ਸ੍ਰੀ ਰਮਨ ਕੁਮਾਰ ਸ ਲਖਵੀਰ ਸਿੰਘ ਸ੍ਰੀ ਰਸ਼ਪਾਲ ਸਿੰਘ ਵੱਲੋਂ ਵੱਖ ਵੱਖ ਜਮਾਤਾਂ ਦੀ ਪੜ੍ਹਾਈ ਚੈੱਕ ਕੀਤੀ ਗਈ ਸਕੂਲ ਵਿਚ ਵੱਖ ਵੱਖ ਸਕੀਮਾਂ ਅਧੀਨ ਆਈਆਂ ਗਰਾਂਟਾਂ ਦੇ ਖ਼ਰਚੇ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਅਤੇ ਖਰਚੇ ਤੇ ਤਸੱਲੀ ਕੀਤੀ ਗਈ ਛੇਵੀਂ ਕਲਾਸ ਤੋਂ ਬਾਰ੍ਹਵੀਂ ਕਲਾਸ ਤਕ ਵਿਦਿਆਰਥੀਆਂ ਦੀ ਹਾਜ਼ਰੀ ਚੈੱਕ ਕੀਤੀ ਗਈ ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸਰਦਾਰ ਸਾਧੂ ਸਿੰਘ ਰੋਮਾਣਾ ਨੇ ਆਈ ਜ਼ਿਲ੍ਹਾ ਸਿੱਖਿਆ ਸੁਧਾਰ ਟੀਮ ਦਾ ਵਿਸ਼ੇਸ਼ ਸਹਿਯੋਗ ਦੇ ਕੇ ਸਕੂਲ ਦੀ ਪੜ੍ਹਾਈ ਅਤੇ ਕਰਵਾਏ ਗਏ ਕੰਮਾਂ ਦੀ ਜਾਣਕਾਰੀ ਦਿੱਤੀ ਇਸ ਮੌਕੇ ਸ੍ਰੀਮਤੀ ਸਰਬਜੀਤ ਕੌਰ ਸ੍ਰੀ ਕੁਲਦੀਪ ਸਿੰਘ ਸ੍ਰੀ ਸੰਦੀਪ ਕੁਮਾਰ ਸਰਦਾਰ ਸੂਬਾ ਸਿੰਘ ਅਤੇ ਸਮੂਹ ਸਟਾਫ ਹਾਜ਼ਰ ਸਨ






