ਐਸ.ਡੀ.ਐਮ. ਨੇ ਮੁਲਾਜ਼ਮਾਂ ਸਮੇਤ ਹਸਤਾਖਰ ਮੁਹਿੰਮ ਦੀ ਕੀਤੀ ਸ਼ੁਰੂਆਤ
ਬਿਨ੍ਹਾਂ ਕਿਸੇ ਲਾਲਚ, ਭੈ, ਨਸਲ, ਜਾਤ ਤੋਂ ਵੋਟ ਦਾ ਇਸਤੇਮਾਲ ਕਰਨ ਦਾ ਲਿਆ ਪ੍ਰਣ

ਮੋਗਾ, 14 ਜਨਵਰੀ ( Charanjit Singh )ਵੋਟ ਹਰ ਇੱਕ ਨਾਗਰਿਕ ਦਾ ਸੰਵਿਧਾਨਿਕ ਹੱਕ ਹੈ ਅਤੇ ਇਸਦੀ ਵਰਤੋਂ ਬਿਨ੍ਹਾਂ ਕਿਸੇ ਭੈ ਅਤੇ ਲਾਲਚ ਤੋਂ ਕਰਨੀ ਚਾਹੀਦੀ ਹੈ। ਮਜ਼ਬੂਤ ਲੋਕਤੰਤਰ ਦੇ ਨਿਰਮਾਣ ਵਿੱਚ ਸਾਡੀ ਵੋਟ ਮਹੱਤਵਪੂਰਨ ਭੂਮਿਕਾ ਅਦਾ ਕਰਦੀ ਹੈ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਉਪ ਮੰਡਲ ਮੈਜਿਸਟ੍ਰੇਟ ਮੋਗਾ ਸ੍ਰੀ ਸਤਵੰਤ ਸਿੰਘ ਨੇ ਅੱਜ ਆਪਣੇ ਦਫ਼ਤਰ ਵਿਖੇ ਹਸਤਾਖਰ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਦਫ਼ਤਰ ਦੀਆਂ ਸਮੂਹ ਬਰਾਂਚਾਂ ਦੇ ਅਧਿਕਾਰੀਆਂ/ਕਰਮਚਾਰੀਆਂ ਨੇ ਪ੍ਰਣ ਲਿਆ ਕਿ ਅਸੀਂ ਕਿਸੇ ਵੀ ਧਰਮ, ਜਾਤ, ਨਸਲ, ਰੰਗ, ਭਾਈਚਾਰਾ ਅਤੇ ਭਾਸ਼ਾ ਦੇ ਭੇਦਭਾਵ ਤੋਂ ਮੁਕਤ ਹੋ ਕੇ ਬਿਨ੍ਹਾਂ ਕਿਸੇ ਲਾਲਚ ਤੋਂ ਆਪਣੀ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਾਂਗੇ। ਸਮੂਹ ਮੁਲਾਜ਼ਮਾਂ ਨੇ ਇਹ ਪ੍ਰਣ ਲੈ ਕੇ ਹਸਤਾਖਰ ਵੀ ਕੀਤੇ।
ਇਸ ਮੌਕੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਸ੍ਰੀ ਸਤਵੰਤ ਸਿੰਘ ਨੇ ਦੱਸਿਆ ਹਰ ਇੱਕ ਯੋਗ ਨਾਗਰਿਕ ਨੂੰ ਆਪਣੀ ਵੋਟ ਬਣਾਉਣੀ ਅਤੇ ਇਸਦੀ ਉਚਿੱਤ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਸਾਨੂੰ ਬਾਕੀਆਂ ਨੂੰ ਵੀ ਵੋਟ ਦੀ ਅਹਿਮੀਅਤ ਬਾਰੇ ਜਾਗਰੂਕ ਕਰਨਾ ਚਾਹੀਦਾ ਹੈ। ਆਪਣੇ ਮਨਪਸੰਦ ਰਾਜਨੀਤਿਕ ਲੀਡਰਾਂ ਨੂੰ ਚੁਣਨਾ ਲੋਕਤੰਤਰ ਦੀ ਸਭ ਤੋਂ ਸੋਹਣੀ ਵਿਸ਼ੇਸ਼ਤਾ ਹੈ। ਹਰੇਕ ਵਿਅਕਤੀ ਨੂੰ ਲਿੰਗ, ਵਰਗ, ਕਿੱਤੇ ਆਦਿ ਵੀ ਪਰਵਾਹ ਕੀਤੇ ਬਿਨ੍ਹਾਂ ਆਪਣੀ ਵੋਟ ਨੂੰ ਇਸਤੇਮਾਲ ਕਰਨ ਦਾ ਅਧਿਕਾਰ ਹੈ।
ਉਨ੍ਹਾਂ ਦੱਸਿਆ ਕਿ 5 ਸਾਲਾਂ ਵਿੱਚ ਸਾਨੂੰ ਇਹ ਮੌਕਾ ਸਿਰਫ਼ ਇੱਕ ਵਾਰ ਹੀ ਮਿਲਦਾ ਹੈ ਇਸ ਕਰਕੇ ਸਾਨੂੰ ਬੜੀ ਸੂਝ ਬੂਝ ਇਸ ਮੌਕੇ ਦੀ ਵਰਤੋਂ ਕਰਨੀ ਚਾਹੀਦੀ ਹੈ।




