ਟੀਚਰ ਫੈਸਟ ਦੇ ਪਹਿਲੇ ਦਿਨ ਅਧਿਆਪਕਾਂ ਨੇ ਉਤਸ਼ਾਹ ਨਾਲ ਭਾਗ ਲਿਆ
ਕੰਪਿਊਟਰ , ਹਿੰਦੀ ,ਗਣਿਤ ਅਤੇ ਪੰਜਾਬੀ ਵਿਸ਼ਿਆਂ ਦੇ ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ..............................ਗੁਰਮੀਤ ਸਿੰਘ , ਡਾ ਰਾਜ, ਹਰਪਾਲ ਸਿੰਘ ਅਤੇ ਨਿਸ਼ਾ ਬਜਾਜ ਜੇਤੂ ਰਹੇ ।

ਮੋਗਾ 26/08/2021 ( Charanjit singh ) ਅੱਜ ਸਕੂਲ ਸਿੱਖਿਆ ਵਿਭਾਗ ਪੰਜਾਬ ਨੇ ਮਾਣਯੋਗ ਸਕੱਤਰ ਸਕੂਲ ਸਿੱਖਿਆ ਵਿਭਾਗ ਕ੍ਰਿਸ਼ਨ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਪੰਜਾਬ ਭਰ ਦੇ ਸਕੂਲਾਂ ਵਿਚ ਟੀਚਰ ਫੈਸਟ ਦਾ ਆਯੋਜਨ ਕੀਤਾ ਗਿਆ ਇਸੇ ਲੜੀ ਤਹਿਤ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸੁਸ਼ੀਲ ਨਾਥ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਰਾਕੇਸ਼ ਕੁਮਾਰ ਮੱਕਡ਼ ਦੀ ਸੁਚੱਜੀ ਅਗਵਾਈ ਹੇਠ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਟੀਮ ਦੇ ਜ਼ਿਲ੍ਹਾ ਮੈਂਟਰ ਰਮਨਦੀਪ ਕਪਿਲ , ਕੁਲਦੀਪ ਸਿੰਘ, ਸੁਖਜਿੰਦਰ ਸਿੰਘ, ਅਮਰਦੀਪ ਸਿੰਘ, ਨਿਧੀ ਅਤੇ ਬਲਾਕ ਮੈਂਟਰ ਦੀ ਟੀਮ ਨੇ ਪਿਛਲੇ ਦਿਨਾਂ ਤੋਂ ਬਿਹਤਰੀਨ ਤਿਆਰੀਆਂ ਕੀਤੀਆਂ ਹੋਈਆਂ ਸਨ । ਅੱਜ ਦੇ ਇਹ ਮੁਕਾਬਲੇ ਮੋਗਾ ਦੇ ਸਰਕਾਰੀ ਹਾਈ ਸਕੂਲ ਲੰਡੇ ਕੇ ,ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡਾਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੀਮ ਨਗਰ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੋਧੇਵਾਲਾ ਵਿਖੇ ਲੜੀਵਾਰ ਗਣਿਤ, ਪੰਜਾਬੀ, ਕੰਪਿਊਟਰ ਅਤੇ ਹਿੰਦੀ ਵਿਸ਼ੇ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਆਯੋਜਿਤ ਕੀਤੇ ਗਏ । ਜਿਨ੍ਹਾਂ ਵਿੱਚ ਇਨ੍ਹਾਂ ਵਿਸ਼ਿਆਂ ਦੇ ਬਲਾਕ ਪੱਧਰੀ ਪਹਿਲੇ , ਦੂਜੇ ਅਤੇ ਤੀਜੇ ਸਥਾਨ ਤੇ ਆਉਣ ਵਾਲੇ ਅਧਿਆਪਕਾਂ ਨੇ ਹਿੱਸਾ ਲਿਆ । ਨਿਰਣਾਇਕ ਮੰਡਲ ਵਿਚ ਪੰਨਾ ਲਾਲ, ਸੋਹਣ ਲਾਲ, ਅਨੀਤਾ ਜੈਨ ,ਰਾਜੇਸ਼ ਕੁਮਾਰ ,ਨਿਰਮਲਜੀਤ ਸਿੰਘ, ਅਜੀਤਪਾਲ ਸਿੰਘ, ਅਮਰਪ੍ਰੀਤ ਕੌਰ, ਸਵਰਨ ਸਿੰਘ ,ਪਰਮਿੰਦਰ ਸਿੰਘ, ਮਨਜੀਤ ਕੌਰ, ਛਿੰਦਰਪਾਲ ਸਿੰਘ ,ਦੀਪਕ ਕੁਮਾਰ, ਪਰਵੀਨ ਕੁਮਾਰ, ਜਸਪ੍ਰੀਤ ਸਿੰਘ ,ਸਰਬਜੀਤ ਸਿੰਘ, ਗੁਰਪ੍ਰੀਤ ਸਿੰਘ, ਤੇਜਿੰਦਰ ਸਿੰਘ, ਪ੍ਰਿੰਸੀਪਲ ਰੁਚੀ ਮੰਗਲਾ, ਮਨੋਜ ਕੁਮਾਰ, ਸੁਖਵੰਤ ਸਿੰਘ, ਨਵਦੀਪ ਸਿੰਘ, ਸਤਪਾਲ ਕਾਲਡ਼ਾ, ਪਲਵਿੰਦਰ ਸਰਾਂ, ਵਿਕਾਸ ਚੋਪੜਾ, ਬਲਵਿੰਦਰਪਾਲ ਸਿੰਘ ,ਕੁਲਦੀਪ ਕੁਮਾਰ, ਦੇਸ਼ਵੀਰ ਸਿੰਘ ਆਦਿ ਨੇ ਮੁੱਖ ਭੂਮਿਕਾ ਨਿਭਾਈ। ਆਪਣੇ ਸੰਬੋਧਨ ਵਿਚ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਸੁਸ਼ੀਲ ਨਾਥ ਨੇ ਕਿਹਾ ਕਿ ਇਨ੍ਹਾਂ ਮੁਕਾਬਲਿਆਂ ਵਿਚ ਅਧਿਆਪਕਾਂ ਨੇ ਪੂਰਨ ਉਤਸਾਹ ਨਾਲ ਭਾਗ ਲਿਆ ਅਤੇ ਬਹੁਤ ਹੀ ਨਜ਼ਦੀਕੀ ਮੁਕਾਬਲਿਆਂ ਵਿੱਚ ਕੰਪਿਊਟਰ ਵਿਸ਼ੇ ਵਿੱਚ ਸਰਕਾਰੀ ਹਾਈ ਸਕੂਲ ਬਹੋਨਾ ਦੇ ਗੁਰਮੀਤ ਸਿੰਘ , ਹਿੰਦੀ ਵਿਸ਼ੇ ਵਿਚ ਸਰਕਾਰੀ ਹਾਈ ਸਕੂਲ ਬੰਬੀਹਾ ਭਾਈ ਦੀ ਅਧਿਆਪਕਾ ਡਾ ਰਾਜ , ਗਣਿਤ ਵਿਸ਼ੇ ਵਿਚ ਸਰਕਾਰੀ ਹਾਈ ਸਕੂਲ ਕਿਸ਼ਨਪੁਰਾ ਦੇ ਅਧਿਆਪਕ ਹਰਪਾਲ ਸਿੰਘ ਅਤੇ ਪੰਜਾਬੀ ਵਿਸ਼ੇ ਵਿੱਚ ਸਰਕਾਰੀ ਹਾਈ ਸਕੂਲ ਬੰਬੀਹਾ ਭਾਈ ਦੀ ਅਧਿਆਪਕਾ ਨਿਸ਼ਾ ਬਜਾਜ ਨੇ ਜ਼ਿਲ੍ਹਾ ਪੱਧਰੀ ਪਹਿਲਾ ਸਥਾਨ ਹਾਸਲ ਕੀਤਾ। ਬਲਾਕ ਪੱਧਰ ਤੇ ਪਹਿਲੇ , ਦੂਸਰੇ ਅਤੇ ਤੀਸਰੇ ਸਥਾਨ ਤੇ ਆਉਣ ਵਾਲੇ ਸਮੂਹ ਅਧਿਆਪਕਾਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ ; ਜਦਕਿ ਜ਼ਿਲ੍ਹਾ ਪੱਧਰੀ ਪਹਿਲਾ ਸਥਾਨ ਹਾਸਲ ਕਰਨ ਵਾਲੇ ਅਧਿਆਪਕਾਂ ਨੂੰ ਪ੍ਰਸ਼ੰਸਾ ਪੱਤਰ ਅਤੇ ਇੱਕੀ ਸੌ ਰੁਪਏ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਰਾਕੇਸ਼ ਕੁਮਾਰ ਮੱਕਡ਼ ਨੇ ਅਧਿਆਪਕਾਂ ਨੂੰ ਬਿਹਤਰੀਨ ਭਾਵਨਾ ਨਾਲ ਇਨ੍ਹਾਂ ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ ਧੰਨਵਾਦ ਕਰਦਿਆਂ ਭਵਿੱਖ ਵਿੱਚ ਵੀ ਗੁਣਾਤਮਕ ਸਿੱਖਿਆ ਨੂੰ ਪ੍ਰਫੁੱਲਤ ਅਤੇ ਪ੍ਰਸਾਰਤ ਕਰਨ ਲਈ ਪ੍ਰੇਰਿਤ ਕੀਤਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸਮਾਰਟ ਸਕੂਲ ਕੋਆਰਡੀਨੇਟਰ ਅਵਤਾਰ ਸਿੰਘ ਕਰੀਰ ,ਪ੍ਰਿੰਸੀਪਲ ਜਸਵਿੰਦਰ ਸਿੰਘ, ਦਿਲਬਾਗ ਸਿੰਘ, ਸੁਸ਼ੀਲ ਕੁਮਾਰ, ਸੋਸ਼ਲ ਮੀਡੀਆ ਕੁਆਰਡੀਨੇਟਰ ਹਰਸ਼ ਕੁਮਾਰ ਗੋਇਲ ਨੇ ਵੀ ਅਧਿਆਪਕਾਂ ਨੂੰ ਸੰਬੋਧਿਤ ਕੀਤਾ । ਇਸ ਮੌਕੇ ਹੋਰਨਾਂ ਤੋਂ ਇਲਾਵਾ ਕੀਰਤੀ ਕੁਮਾਰੀ ਹਰਸਿਮਰਨ ਸਿੰਘ ਆਈਸੀਟੀ ਵਿੰਗ ਤੋਂ ਰਵਿੰਦਰਪਾਲ ਸਿੰਘ ਅਤੇ ਵੱਖ ਵੱਖ ਬਲਾਕਾਂ ਦੇ ਜੇਤੂ ਅਤੇ ਅੱਜ ਦੇ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਸਮੂਹ ਅਧਿਆਪਕ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਤੋਂ ਪ੍ਰਬੰਧਕ ਅਧਿਆਪਕ ਹਾਜ਼ਰ ਸਨ.





