ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵਾਲ਼ਾ ਨੇ ਐੱਸ.ਡੀ.ਐੱਮ ਧਰਮਕੋਟ ਨੂੰ ਦਿੱਤਾ ਮੰਗ ਪੱਤਰ

ਧਰਮਕੋਟ 4 ਅਕਤੂਬਰ(ਆਸ਼ੂ ਮੋਲੜੀ)- ਭਾਰਤੀ ਕਿਸਾਨ ਯੂਨੀਅਨ ਪੰਜਾਬ(ਰਜਿ: 26) ਕਾਦੀਆਂ ਵਾਲ਼ਾ ਨੇ ਐਸ.ਡੀ.ਐਮ ਧਰਮਕੋਟ ਦੇ ਦਫ਼ਤਰ ਅੱਗੇ ਧਰਨਾ ਲਗਾ ਕੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਤੇ ਐੱਸ.ਡੀ.ਐੱਮ ਧਰਮਕੋਟ ਨੂੰ ਦਿੱਤਾ ਮੰਗ ਪੱਤਰ । ਇਸ ਧਰਨੇ ਵਿਚ ਕਿਸਾਨਾਂ ਨੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਤੇ ਲਖਮੀਪੁਰ ਖੇੜੀ ਵਿੱਚ ਵਾਹਨਾਂ ਦੇ ਨਾਲ ਕਿਸਾਨਾਂ ਦੀ ਦਿਨ ਦਿਹਾਡ਼ੇ ਬੇਰਹਿਮੀ ਨਾਲ ਕੀਤੀ ਹੱਤਿਆ ਦਾ ਡਟ ਕੇ ਵਿਰੋਧ ਕੀਤਾ ਤੇ ਕਿਹਾ ਕਿ ਇਹ ਕੇਂਦਰ ਸਰਕਾਰ ਦੀ ਡੂੰਘੀ ਸਾਜਿਸ਼ ਹੈ ਤੇ ਇਸ ਤੋਂ ਸਪਸ਼ਟ ਹੁੰਦਾ ਹੈ ਕਿ ਸੰਵਿਧਾਨ ਅਹੁਦਿਆਂ ਤੇ ਬੈਠੇ ਵਿਅਕਤੀ ਸ਼ਾਂਤੀਪੂਰਵਕ ਅੰਦੋਲਨ ਕਰਨ ਵਾਲੇ ਅੰਨਦਾਤਾ ਵਿਰੁੱਧ ਯੋਜਨਾਬੰਦ ਹਿੰਸਾ ਲਈ ਆਪਣੇ ਅਹੁਦਿਆਂ ਦੀ ਵਰਤੋਂ ਕਰ ਰਹੇ ਹਨ ਜਦ ਕਿ ਇਹ ਦੇਸ਼ ਦੇ ਕਾਨੂੰਨਾਂ ਅਨੁਸਾਰ ਸੰਵਿਧਾਨ ਅਤੇ ਦੇਸ਼ ਦੇ ਵਿਰੁੱਧ ਅਪਰਾਧ ਹੈ ਤੇ ਅਸੀ ਦੋਸ਼ੀਆਂ ਖ਼ਿਲਾਫ਼ ਬਣਦੀ ਕਾਰਵਾਈ ਦੀ ਮੰਗ ਕਰਦੇ ਹਾਂ । ਇਸ ਮੌਕੇ ਇਕਬਾਲ ਸਿੰਘ ਘਲੋਟੀ ਵਾਈਸ ਪ੍ਰਧਾਨ, ਸੁਰਜੀਤ ਸਿੰਘ ਪ੍ਰੈੱਸ ਸਕੱਤਰ, ਜਸਬੀਰ ਸਿੰਘ ਚੀਮਾ ਇਕਾਈ ਪ੍ਰਧਾਨ, ਬਲਦੇਵ ਸਿੰਘ ਖੋਸਾ, ਮੰਦਰਜੀਤ ਸਿੰਘ ਮਨਾਵਾਂ, ਦਰਸ਼ਨ ਸਿੰਘ ਰੌਲੀ, ਚਮਕੌਰ ਸਿੰਘ ਗਗੜਾ, ਜਗਮੀਤ ਸਿੰਘ ਗਲੋਟੀ, ਨਿਰਮਲ ਸਿੰਘ, ਸੁਰਜੀਤ ਸਿੰਘ, ਗੁਰਚਰਨ ਸਿੰਘ, ਬਲਵੀਰ ਸਿੰਘ, ਜਸਬੀਰ ਸਿੰਘ ਅਤੇ ਹੋਰ ਵੀ ਕਿਸਾਨ ਹਾਜ਼ਰ ਸਨ




