ਪੰਜਾਬ ਸਰਕਾਰ ਹਰੇਕ ਯੋਗ ਨੌਜਵਾਨ ਨੂੰ ਨੌਕਰੀ ਦੇਣ ਲਈ ਵਚਨਬੱਧ – ਚੇਅਰਮੈਨ ਦੀਪਕ ਅਰੋੜਾ
ਸਮਾਲਸਰ ਦੀ ਕੁੜੀ ਦਾ ਸਬ ਇੰਸਪੈਕਟਰ ਭਰਤੀ ਹੋਣ ਉੱਤੇ ਵਿਸ਼ੇਸ਼ ਸਨਮਾਨ

ਸਮਾਲਸਰ, 16 ਨਵੰਬਰ (Charanjit Singh) – ਸਮਾਲਸਰ ਦਾ ਮਾਣ ਬਣੀ ਕੁੜੀ ਰਮਨਦੀਪ ਕੌਰ ਨੂੰ ਸਬ ਇੰਸਪੈਕਟਰ ਦੀ ਨੌਕਰੀ ਮਿਲਣ ਉਤੇ ਅੱਜ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸ਼੍ਰੀ ਦੀਪਕ ਅਰੋੜਾ ਦੁਆਰਾ ਸਨਮਾਨਤ ਕੀਤਾ ਗਿਆ।
ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ
ਚੇਅਰਮੈਨ ਸ਼੍ਰੀ ਅਰੋੜਾ ਨੇ ਦੱਸਿਆ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਹੁਣ ਬਗੈਰ ਰਿਸ਼ਵਤ ਅਤੇ ਸਿਫਾਰਸ਼ ਤੋਂ ਆਮ ਘਰਾਂ ਦੇ ਬੱਚਿਆਂ ਨੂੰ ਨੌਕਰੀਆਂ ਮਿਲ ਰਹੀਆਂ ਹਨ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਹਰੇਕ ਯੋਗ ਨੌਜਵਾਨ ਨੂੰ ਨੌਕਰੀ ਦੇਣ ਲਈ ਵਚਨਬੱਧ ਹੈ। ਪੰਜਾਬ ਸਰਕਾਰ ਨੇ ਆਪਣੇ ਪਹਿਲੇ ਸਾਲ ਵਿੱਚ ਹੀ 29000 ਤੋਂ ਵਧੇਰੇ ਸਰਕਾਰੀ ਨੌਕਰੀਆਂ ਦੇ ਕੇ ਇਸ ਸੋਚ ਦਾ ਪ੍ਰਗਟਾਵਾ ਕੀਤਾ ਹੈ।
ਇਸ ਸਮੇਂ ਸਬ ਇੰਸਪੈਕਟਰ ਬਣੀ ਰਮਨਦੀਪ ਨੇ ਦੱਸਿਆ ਕਿ ਇਸ ਸਰਕਾਰ ਨੇ ਉਸਦੀ ਪੜ੍ਹਾਈ ਦਾ ਮੁੱਲ ਪਾਇਆ ਹੈ। ਇਸ ਸਮੇ ਸਮਾਜ ਸੇਵੀ ਇੱਕਤਰ ਸਿੰਘ, ਦੁਕਾਨਦਾਰ ਯੂਨੀਅਨ ਦੇ ਪ੍ਰਧਾਨ ਸੁਖਦੇਵ ਸਿੰਘ, ਜੱਗਾ ਸੰਧੂ, ਰਾਜਾ ਸਿੰਘ, ਡਾਕਟਰ ਅਮਰੀਕ ਸਿੰਘ, ਕਾਕਾ ਸਰਾਂ, ਸੁਖਦੇਵ ਸਿੰਘ ਸੋਢੀ,ਨਿਛੱਤਰ ਸੋਢੀ, ਅਵਤਾਰ ਸਿੰਘ ਹਾਜਰ ਸਨ।





