ਸਿਹਤ ਵਿਭਾਗ ਮੋਗਾ ਵੱਲੋ ਧੀਆ ਦੀ ਲੋਹੜੀ ਮਨਾਈ ਗਈ।
ਧੀਆ ਦੀ ਲੋਹੜੀ ਮਨਾਉਣ ਨਾਲ ਸਮਾਜ ਵਿਚ ਸਕਾਰਤਮਕ ਸੁਨੇਹਾ ਜਾਂਦਾ ਹੈ - ਐਮ ਐਲ ਏ

ਮੋਗਾ(Charanjit Singh): – ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਅਤੇ ਸਿਵਿਲ ਸਰਜਨ ਮੋਗਾ ਡਾਕਟਰ ਰਾਜੇਸ਼ ਅੱਤਰੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਪੀ ਸੀ ਪੀ ਐੱਨ ਡੀ ਐਕਟ ਅਧੀਨ ਅਤੇ ਲੜਕੀਆਂ ਦੀ ਜਨਮ ਦਰ ਵਿਚ ਵਾਧਾ ਕਰਨ ਦੇ ਇਰਾਦੇ ਨੂੰ ਸਮਰਪਿਤ ਸਿਵਿਲ ਹਸਪਤਾਲ਼ ਮੋਗਾ ਵਿਖੇ ਧੀਆ ਦੀ ਲੋਹੜੀ ਮਨਾਈ ਗਈ। ਇਸ ਮੌਕੇ ਡਾਕਟਰ ਅਮਨਦੀਪ ਕੌਰ ਅਰੋੜਾ ਐਮ ਐਲ ਏ ਮੋਗਾ ਮੁੱਖ ਮਹਿਮਾਨ ਵਜੋਂ ਪਹੁੰਚੇ ਓਹਨਾ ਨੇ ਲੋਹੜੀ ਨੂੰ ਆਪਣੇ ਹੱਥਾਂ ਨਾਲ ਰਸਮੀ ਤੌਰ ਤੇ ਅਗਨੀ ਭੇਟ ਕਰਕੇ ਉਦਘਾਟਨ ਕੀਤਾ ਅਤੇ ਇਸ ਮੌਕੇ ਐੱਸ ਐਮ ਓ ਮੋਗਾ ਡਾਕਟਰ ਸੁਖਪ੍ਰੀਤ ਬਰਾੜ ਅਤੇ ਨਈ ਉਡਾਣ ਸੋਸ਼ਲ ਵੈਲਫੇਅਰ ਕਲੱਬ ਰਜਿ ਮੋਗਾ ਦੇ ਸਹਿਜੋਗ ਨਾਲ ਧੀਆ ਦੀ ਲੋਹੜੀ ਮੌਕੇ ਨਵ ਜਨਮਿਆ ਧੀਆ ਦੇ ਮਾਪਿਆ ਨਾਲ ਖੁਸ਼ੀ ਸਾਂਝੀ ਕੀਤੀ ਗਈ।
ਇਸ ਮੌਕੇ ਡਾਕਟਰ ਅਮਨਦੀਪ ਕੌਰ ਅਰੋੜਾ ਐਮ ਐਲ ਏ ਮੋਗਾ ਨੇ ਕਿਹਾ ਕਿ ਧੀਆ ਦੀ ਲੋਹੜੀ ਮਨਾਉਣ ਦਾ ਰਿਵਾਜ ਬਹੁਤ ਵਧੀਆ ਅਤੇ ਸਕਾਰਤਮਕ ਸੋਚ ਵਾਲਾ ਕਾਰਜ ਹੈ। ਲੜਕੀਆਂ ਨੂੰ ਸਮਾਜ ਵਿਚ ਅੱਗੇ ਵਧਣ ਦੇ ਮੌਕੇ ਪ੍ਰਦਾਨ ਕਰਨੇ ਚਾਹੀਦੇ ਹਨ।
ਇਸ ਮੌਕੇ ਡਾਕਟਰ ਰੀਤੂ ਜੈਨ ਜਿਲਾ ਪਰਿਵਾਰ ਭਲਾਈ ਅਫ਼ਸਰ ਨੇ ਕਿਹਾ ਕਿ ਧੀਆ ਦੀ ਲੋਹੜੀ ਮਨਾਉਣ ਨਾਲ ਸਮਾਜ ਵਿਚ ਬਹੁਤ ਵਧੀਆ ਸੁਨੇਹਾ ਜਾਂਦਾ ਹੈ ਅਤੇ ਅੱਜ ਲੋਕਾ ਦੀ ਸੋਚ ਧੀਆ ਦੇ ਜਨਮ ਬਾਰੇ ਬਦਲ ਗਈ ਹੈ ਪਹਿਲਾ ਲੋਹੜੀ ਸਿਰਫ ਲੜਕੇ ਦੇ ਜਨਮ ਤੇ ਹੀ ਮਨਾਈ ਜਾਂਦੀ ਸੀਂ ਪਰ ਧੀਆ ਦੀ ਲੋਹੜੀ ਮਨਾਉਣ ਨਾਲ ਸਮਾਜ ਇਕ ਚੰਗੇ ਅਤੇ ਸਕਾਰਤਮਕ ਰਾਹ ਵੱਲ ਜਾਣ ਦਾ ਇਸ਼ਾਰਾ ਕਰਦਾ ਹੈ।
ਇਸ ਮੌਕੇ ਨਵ ਜਨਮਿਆ ਲੜਕੀਆਂ ਨੂੰ ਗਿਫ਼ਟ ਦਿੱਤੇ ਗਏ ਜਿਸ ਵਿਚ ਗਰਮ ਕੰਬਲ ਅਤੇ ਨਵੇ ਗਰਮ ਸੂਟ ਵੀ ਦਿੱਤੇ ਗਏ।
ਇਸ ਮੌਕੇ ਸਮੂਹ ਸਟਾਫ ਅੰਮ੍ਰਿਤ ਪਾਲ ਸ਼ਰਮਾ, ਰਣਜੀਤ ਕੌਰ, ਮਨਜੀਤ ਕੌਰ ਗੁਰਜੀਤ ਕੌਰ, ਨਰਿੰਦਰ ਕੌਰ , ਵਿਜੇ ਧਵਨ ਤੋ ਇਲਾਵਾ ਨਈ ਉਡਾਣ ਸੋਸ਼ਲ ਵੈਲਫੇਅਰ ਕਲੱਬ ਦੇ ਮੈਂਬਰ ਨਵੀਨ ਸਿੰਗਲਾ , ਅੰਜੂ ਸਿੰਗਲਾ, ਰੇਖਾ ਨੰਦਾ, ਦਿਨੇਸ਼ ਬਾਂਸਲ, ਹਰਸ਼ ਗੋਇਲ, ਨਵੀਨ ਗੋਇਲ ਐਡਵੋਕੇਟ, ਸੁਰਿੰਦਰ ਕੁਮਾਰ ਡੱਬੂ ,ਰਿਸ਼ੂ ਅਗਰਵਾਲ ਅਤੇ ਦੀਪਕ ਨੰਦਾ ਵੀ ਹਾਜ਼ਿਰ ਸਨ।





