8 ਮਈ ਤੋਂ ਬਾਅਦ ਕਿਸਾਨ ਆਪਣੀ ਫ਼ਸਲ ਜਿ਼ਲ੍ਹਾ ਦੀਆਂ ਮੁੱਖ ਮੰਡੀਆਂ ਵਿੱਚ ਵੇਚ ਸਕਦੇ ਹਨ-ਡਿਪਟੀ ਕਮਿਸ਼ਨਰ
ਕਰੋਨਾ ਦੀ ਤੀਸਰੀ ਲਹਿਰ ਦੀ ਰੋਕਥਾਮ ਲਈ ਬਣਾਈਆਂ ਗਈਆਂ ਸਨ ਆਰਜੀ ਮੰਡੀਆਂ-ਕੁਲਵੰਤ ਸਿੰਘ

ਮੋਗਾ, 7 ਮਈ ਕੋਵਿਡ 19 ਮਹਾਂਮਾਰੀ ਦੀ ਤੀਸਰੀ ਲਹਿਰ ਦੀ ਰੋਕਥਾਮ ਨੂੰ ਧਿਆਨ ਵਿੱਚ ਰੱਖਦੇ ਹੋਏ ਹਾੜੀ ਸੀਜ਼ਨ-2022 ਦੌਰਾਨ ਪੂਰੇ ਪੰਜਾਬ ਵਿੱਚ ਕਣਕ ਦੀ ਖ੍ਰੀਦ-ਵੇਚ, ਸਟੋਰੇਜ ਅਤੇ ਪ੍ਰੋਸੈਸਿੰਗ ਲਈ ਵੱਖ-ਵੱਖ ਮਾਰਕਿਟ ਕਮੇਟੀਆਂ ਦੇ ਅਧਿਕਾਰ ਅਧੀਨ ਆਉਂਦੇ ਮੁੱਖ ਯਾਰਡਾਂ, ਸਬ ਯਾਰਡਾਂ, ਖ੍ਰੀਦ ਕੇਂਦਰਾਂ ਅਤੇ ਹੋਰ ਜਗ੍ਹਾਵਾਂ ਨੂੰ ਮੰਡੀਆਂ ਘੋਸਿ਼ਤ ਕਰ ਦਿੱਤਾ ਗਿਆ ਸੀ। ਹੁਣ ਪੰਜਾਬ ਮੰਡੀ ਬੋਰਡ ਵੱਲੋਂ ਪ੍ਰਬੰਧਕੀ ਹਿੱਤਾਂ ਨੂੰੰ ਮੁੱਖ ਰੱਖਦੇ ਹੋਏ ਇਨ੍ਹਾਂ ਮੰਡੀਆਂ ਵਿੱਚ ਸਾਲ-2022 ਦੌਰਾਨ ਕਣਕ ਦੀ ਖ੍ਰੀਦ, ਵੇਚ, ਸਟੋਰੇਜ ਅਤੇ ਪ੍ਰੋਸੈਸਿੰਗ ਦੇ ਕਾਰੋਬਾਰ `ਤੇ ਰੋਕ ਲਗਾ ਦਿੱਤੀ ਗਈ ਹੈ। ਇਨ੍ਹਾਂ ਮੰਡੀਆਂ ਵਿੱਚ ਕਣਕ ਦੀ ਖਰੀਦ, ਵੇੇਚ, ਸਟੋਰੇਜ਼ ਅਤੇ ਪ੍ਰੋਸੈਸਿੰਗ ਦਾ ਕੋਈ ਕਾਰੋਬਾਰ ਨਹੀਂ ਹੋਵੇਗਾ। ਸਕੱਤਰ ਮੰਡੀ ਬੋਰਡ ਪੰਜਾਬ ਵੱਲੋਂ ਇਹ ਹੁਕਮ ਮਿਤੀ 8 ਮਈ, 2022 ਤੋਂ ਸ਼ਾਮ 5 ਵਜੇ ਤੋਂ ਲਾਗੂ ਕਰਨ ਦੇ ਹੁਕਮ ਦੇ ਦਿੱਤੇ ਗਏ ਹਨ।
ਡਿਪਟੀ ਕਮਿਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ ਨੇ ਦੱਸਿਆ ਕਿ ਜਿ਼ਲ੍ਹਾ ਮੋਗਾ ਵਿੱਚ ਵੀ ਇਨ੍ਹਾਂ 80 ਆਰਜੀ ਮੰਡੀਆਂ ਵਿੱਚ ਕਣਕ ਦੀ ਖਰੀਦ, ਵੇਚ, ਸਟੋਰੇਜ਼ ਅਤੇ ਪ੍ਰੋਸੈਸਿੰਗ ਦੇ ਕਾਰੋਬਾਰ ਨੂੰ ਮਿਤੀ 8 ਮਈ, 2022, ਸ਼ਾਮ 5 ਵਜੇ ਤੋਂ ਬਾਅਦ ਬੰਦ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਸਾਨਾਂ ਨੂੰ ਦੱਸਿਆ ਕਿ ਜੇਕਰ ਕਿਸੇ ਕਿਸਾਨ ਨੇੇ ਉਪਰੋਕਤ ਤਾਰੀਖ ਅਤੇ ਸਮੇਂ ਤੋਂ ਬਾਅਦ ਆਪਣੀ ਫ਼ਸਲ ਵੇਚਣੀ ਹੈ ਤਾਂ ਉਹ ਜਿ਼ਲ੍ਹਾ ਮੋਗਾ ਦੀਆਂ ਮੁੱਖ ਮੰਡੀਆਂ ਵਿੱਚ ਲਿਆ ਕੇ ਵੇਚ ਸਕਦੇ ਹਨ।
ਜਿ਼ਲ੍ਹਾ ਖੁਰਾਕ ਅਤੇ ਸਪਲਾਈ ਕੰਟਰੋਲਰ ਮੋਗਾ ਸ੍ਰ. ਸਰਤਾਜ ਸਿੰਘ ਚੀਮਾ ਨੇ ਦੱਸਿਆ ਕਿ ਇਨ੍ਹਾਂ ਆਰਜੀ ਮੰਡੀਆਂ ਵਿੱਚ ਬਾਜੇਕੇ, ਬਲਖੰਡੀ, ਬੰਬੀਹਾ ਭਾਈ, ਭਾਗੀਕੇ, ਭੈਣੀ, ਭਲੂਰ, ਭਿੰਡਰ ਕਲਾਂ, ਭੋਡੀ ਵਾਲਾ, ਭੋਇਪੁਰ, ਬੁੱਟਰ, ਚੱਕ ਕੰਨੀਆਂ ਕਲਾਂ, ਚੜਿੱਕ, ਚੀਦਾ, ਚਿਰਾਗ ਸ਼ਾਹ ਵਾਲਾ, ਚੁੱਘਾ ਖੁਰਦ, ਚੁਗਾਵਾਂ, ਦੱਲੂਵਾਲਾ, ਦੌਲਤਪੁਰਾ ਨੀਵਾਂ, ਦੀਨਾ, ਢੋਲੇਵਾਲਾ, ਢੁੱਡੀਕੇ, ਢਿੱਲਵਾਂ ਕਲਾਂ, ਫਤਹਿਗੜ੍ਹ ਕੋਰੋਟਾਨਾ, ਗਾਜੀਆਣਾ, ਘੋਲੀਆ ਖੁਰਦ, ਘੋਲੀਆ ਕਲਾਂ, ਗੁਲਾਬ ਸਿੰਘ ਵਾਲਾ, ਹਿੰਮਤਪੁਰਾ, ਇੰਦਰਗੜ੍ਹ, ਜਲਾਲਾਬਾਦ ਪੂਰਬੀ, ਜਨੇਰ, ਕਾਦਰ ਵਾਲਾ, ਕਾਲੇਕੇ, ਕਪੂਰੇ, ਕੜਿਆਲ, ਖੰਭੇ, ਖੋਸਾ ਰਣਧੀਰ, ਕਿਸ਼ਨਪੁਰਾ, ਕੋਕਰੀ ਕਲਾਂ, ਕੋਟ ਮੁਹੰਮਦ ਖਾਂ, ਲੰਢੇ, ਲੰਗੇਆਣਾ, ਲਧਾਈ, ਲੋਪੋ, ਲੋਹਾਰਾ, ਮਾਛੀਕੇ, ਮਹਿਣਾ, ਮਾਹਲਾ ਕਲਾਂ, ਮੱਲਕੇ, ਮਨਾਵਾਂ, ਮੰਦਰ, ਮਾੜੀ ਮੁਸਤਫ਼ਾ, ਮੀਨੀਆਂ, ਮੱਲੀਆਂ ਵਾਲਾ, ਮੌੜ ਨੌ ਆਬਾਦ, ਨੰਗਲ, ਨੱਥੂਵਾਲਾ, ਪੱਤੋ ਹੀਰਾ ਸਿੰਘ, ਰਾਮਾ, ਰਾਮੂੰਵਾਲਾ, ਰਣੀਆਂ, ਰਾਓਕੇ ਕਲਾਂ, ਰੌਂਤਾ, ਰੋਡੇ, ਰੌਸ਼ਨ ਵਾਲਾ, ਸਾਹੋਕੇ, ਸੈਦੋਕੇ, ਸਮਾਲਸਰ, ਸੰਗਤਪੁਰਾ, ਸੇਖਾ ਕਲਾਂ, ਸ਼ੇਰਪੁਰ ਤਾਇਬਾ, ਸਿੰਘਾਂਵਾਲਾ, ਸਮਾਧ ਭਾਈ, ਸੁਖਾਨੰਦ, ਤਖਾਣਵੱਧ, ਤਖਤੂਪੁਰਾ, ਤਲਵੰਡੀ ਮੱਲ੍ਹੀਆਂ, ਥਰਾਜ, ਠੱਠੀ ਭਾਈ, ਵਾਂਦਰ ਪਿੰਡਾਂ ਦੀਆਂ ਮੰਡੀਆਂ ਸ਼ਾਮਿਲ ਹਨ।




