ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮੋਲਕ ਸਿੰਘ ਨੇ ਵੋਟਰਾਂ ਦਾ ਧੰਨਵਾਦ ਕੀਤਾ

ਜੈਤੋ 24 ਫਰਵਰੀ ( ਤੀਰਥ ਸਿੰਘ ) ਵਿਧਾਨ ਸਭਾ ਹਲਕਾ ਜੈਤੋ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮੋਲਕ ਸਿੰਘ ਨੇ ਚੋਣ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਹਲਕੇ ਦੇ ਵੋਟਰਾਂ ,ਪਾਰਟੀ ਆਗੂਆਂ ਤੇ ਵਲੰਟੀਅਰਾਂ ਦਾ ਧੰਨਵਾਦ ਕੀਤਾ। ਅਮੋਲਕ ਸਿੰਘ ਨੇ ਕਿਹਾ ਕਿ ਹਲਕੇ ਵਿੱਚ ਚੋਣਾਂ ਸ਼ਾਤਮਈ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਪ੍ਰਸ਼ਾਸਨ ਨੇ ਬਹੁਤ ਸਹਿਯੋਗ ਕੀਤਾ ਹੈ । ਆਮ ਆਦਮੀ ਪਾਰਟੀ ਨੂੰ ਹਲਕੇ ਦੇ ਵੋਟਰਾਂ ਨੇ ਬਹੁਤ ਸਮਰਥਨ ਦਿੱਤਾ ਹੈ । ਉਨ੍ਹਾਂ ਅੱਗੇ ਕਿਹਾ ਕਿ ਹਲਕਾ ਜੈਤੋ ਵਿੱਚ ਪੋਲਿੰਗ ਪ੍ਰਤੀਸ਼ਤਤਾ ਬਹੁਤ ਵਧੀਆ ਰਹੀ ਲੋਕਾ ਨੇ ਖੁੱਲ੍ਹ ਕੇ ਲੋਕਤੰਤਰ ਢੰਗ ਨਾਲ ਵੋਟ ਪਾ ਕੇ ਆਪਣਾ ਯੋਗਦਾਨ ਪਾਇਆ ਹਲਕੇ ਦੇ ਲੋਕ ਬਦਲਾਅ ਦੇਖਣਾ ਚਾਹੁੰਦੇ ਹਨ।ਆਮ ਆਦਮੀ ਪਾਰਟੀ ਨੇ ਲੋਕਾਂ ਨੂੰ ਬਿਨਾ ਕੋਈ ਸਰਾਬ ਜਾਂ ਰੁਪਏ ਦਿੱਤੇ ਪਿਆਰ ਸਤਿਕਾਰ ਅਤੇ ਇਮਾਨਦਾਰੀ ਨਾਲ ਪੰਜਾਬ ਦੇ ਲੋਕਾਂ ਦੇ ਦਿਲ ਜਿੱਤ ਕੇ ਵੋਟਾ ਪ੍ਰਾਪਤ ਕੀਤੀਆ।
ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਹਲਕੇ ਵਿੱਚ ਸਰਬ ਪੱਖੀ ਵਿਕਾਸ ਕਰਵਾਇਆ ਜਾਵੇਗਾ। ਕਿਉਂਕਿ ਲੋਕਾਂ ਨੂੰ ਆਮ ਆਦਮੀ ਪਾਰਟੀ ਤੋਂ ਬਹੁਤ ਆਸਾਂ ਹਨ ਤੇ ਸਾਡੀ ਕੋਸ਼ਿਸ਼ ਰਹੇਗੀ ਕਿ ਵੋਟਰਾਂ ਨਾਲ ਕੀਤੇ ਹਰ ਵਾਅਦੇ ਨੂੰ ਪੂਰਾ ਕੀਤਾ ਜਾਵੇ।





