ਅਪਰਾਧਤਾਜਾ ਖਬਰਾਂਤਾਜ਼ਾ ਖਬਰਾਂਰਾਜਰਾਜਨੀਤੀਵਪਾਰ
ਐਫ.ਸੀ.ਆਈ. ਦੇ ਗੋਦਾਮਾਂ/ਪਲਿੰਥ/ਰੇਲ ਹੈੱਡ ਆਦਿ ਦੇ ਦੁਆਲੇ ਇਕੱਠ ਕਰਨ `ਤੇ ਪਾਬੰਦੀ

ਮੋਗਾ, 23 ਮਾਰਚ ਕੁਝ ਵਿਅਕਤੀਆਂ ਵੱਲੋਂ ਐਫ.ਸੀ.ਆਈ. ਦੇ ਗੋਦਾਮਾਂ/ਪਲਿੰਥ/ਰੇਲ ਹੈੱਡ/ਰੈਕ/ਨਿੱਜੀ ਤੋਲ ਪੁਲਾਂ ਆਦਿ ਦੇ ਆਲੇ-ਦੁਆਲੇ ਬਿਨ੍ਹਾਂ ਵਜ੍ਹਾ ਇਕੱਠ ਕੀਤਾ ਜਾਂਦਾ ਹੈ, ਜਿਸ ਨਾਲ ਮਹਿਕਮੇ ਦਾ ਕੰਮ ਬਹੁਤ ਪ੍ਰਭਾਵਿਤ ਹੁੰਦਾ ਹੈ ਅਤੇ ਲੋਡਿੰਗ-ਅਨਲੋਡਿੰਗ ਵਿੱਚ ਵੀ ਦਿੱਕਤ ਪੇਸ਼ ਆਉਂਦੀ ਹੈ।
ਉਪਰੋਕਤ ਨੁੂੰ ਧਿਆਨ ਵਿੱਚ ਰੱਖਦੇ ਹੋਏ ਵਧੀਕ ਜਿ਼ਲ੍ਹਾ ਮੈਜਿਸਟ੍ਰੇਟ ਸ੍ਰੀ ਹਰਚਰਨ ਸਿੰਘ ਨੇ ਫੌਜਦਾਰੀ ਜਾਬਤਾ ਸੰਘਤਾ, 1973 ਦੀ ਧਾਰਾ 144 ਤਹਿਤ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਲੋਕ ਹਿੱਤ ਵਿੱਚ ਜਿ਼ਲ੍ਹਾ ਮੋਗਾ ਅੰਦਰ ਜਿ਼ਲ੍ਹਾ ਮੈਨੇਜਰ ਐਫ.ਸੀ.ਆਈ. ਮੋਗਾ ਦੀ ਪ੍ਰਵਾਨਗੀ ਤੋਂ ਬਿਨ੍ਹਾਂ ਕੋਈ ਵੀ ਵਿਅਕਤੀ ਐਫ.ਸੀ.ਆਈ. ਦੇ ਗੋਦਾਮਾਂ/ਪਲਿੰਥ/ਰੇਲ ਹੈੱਡ/ਹਾਇਰ ਕੀਤੇ ਪਲਿੰਥ ਆਦਿ ਦੇ ਆਲੇ ਦੁਆਲੇ ਬਿਨ੍ਹਾਂ ਵਜ੍ਹਾ ਇਕੱਠ ਨਹੀਂ ਕਰੇਗਾ।
ਉਨ੍ਹਾਂ ਦੱਸਿਆ ਕਿ ਇਹ ਹੁਕਮ 31 ਮਾਰਚ, 2022 ਤੱਕ ਲਾਗੂ ਰਹਿਣਗੇ।




