ਤਾਜਾ ਖਬਰਾਂ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੰਗਾ ਦੇ ਵਿਦਿਆਰਥੀ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਛਾਏ।

ਚਰਨਜੀਤ ਸਿੰਘ ਮੋਗਾ(05-ਅਕਤੂਬਰ-2024):-ਅੱਜ ਮਿਤੀ 30 ਸਿਤੰਬਰ 2024 ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੰਗਾ ਅਬਲੂ ਕੀ ਵਿਖੇ ਇੱਕ ਸ਼ਲਾਘਾ ਪੱਤਰ ਸਮਾਰੋਹ ਕਰਵਾਇਆ ਗਿਆ। ਇਸ ਵਿੱਚ ਉਹਨਾਂ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ ਜੋ ਵੱਖ-ਵੱਖ ਖੇਡਾਂ ਵਿੱਚ ਜੇਤੂ ਰਹੇ ਇਸ ਮੋਕੇ ਸਕੂਲ ਦੇ ਪਿ੍ੰਸੀਪਲ ਗੁਰਬਖਸ਼ ਸਿੰਘ ਅਤੇ ਸਮੂਹ ਸਟਾਫ ਮੈਂਬਰ ਮੋਜੂਦ ਸਨ।ਅਧਿਆਪਕ ਸਾਹਿਬਾਨਾਂ ਨੇ ਸਭ ਬੱਚਿਆਂ ਦੀ ਸ਼ਲਾਘਾ ਕੀਤੀ ਤੇ ਹਰ ਬੱਚੇ ਨੂੰ ਪੜਾਈ ਤੇ ਖੇਡਾਂ ਵਿੱਚ ਵੱਧ ਤੋਂ ਵੱਧ ਭਾਗ ਲੈਣ ਲਈ ਪੇ੍ਰਿਤ ਕੀਤਾ ਗਿਆ।





