ਸਿੱਖਿਆਤਾਜਾ ਖਬਰਾਂਤਾਜ਼ਾ ਖਬਰਾਂ
ਮੋਗਾ ਵਿਖੇ 3 ਦਸੰਬਰ ਨੂੰ ਗੁਰੂ ਨਾਨਕ ਕਾਲਜ ਵਿਖੇ ਮਨਾਇਆ ਜਾਵੇਗਾ ਅੰਤਰਰਾਸ਼ਟਰੀ ਦਿਵਿਆਂਗ ਦਿਵਸ
ਦਿਵਿਆਂਗ ਵਿਅਕਤੀਆਂ ਦੇ ਬਣਾਏ ਜਾਣਗੇ ਯੂ.ਡੀ.ਆਈ.ਡੀ. ਕਾਰਡ-ਡਿਪਟੀ ਕਮਿਸ਼ਨਰ

ਮੋਗਾ, 1 ਦਸੰਬਰ(Charanjit Singh)-ਹਰ ਸਾਲ 3 ਦਸੰਬਰ ਨੂੰ ਅੰਤਰਰਾਸ਼ਟਰੀ ਦਿਵਿਆਂਗਤਾ ਦਿਵਸ ਮਨਾਇਆ ਜਾਂਦਾ ਹੈ, ਜਿਸਦਾ ਮੁੱਖ ਉਦੇਸ਼ ਦਿਵਿਆਂਗਤਾ ਦੇ ਮੁੱਦਆਂ ਦੀ ਸਮਝ ਨੂੰ ਉਤਸ਼ਾਹਿਤ ਕਰਨਾ ਅਤੇ ਦਿਵਿਆਂਗ ਵਿਅਕਤੀਆਂ ਦੇ ਸਨਮਾਨ, ਅਧਿਕਾਰਾਂ ਅਤੇ ਤੰਦਰੁਸਤੀ ਲਈ ਸਮਰਥਨ ਜੁਟਾਉਣਾ ਹੈ। ਦਿਵਿਆਂਗ ਵਿਅਕਤੀਆਂ ਨੂੰ ਸਧਾਰਨ ਵਿਅਕਤੀਆਂ ਦੇ ਤਰ੍ਹਾਂ ਰਹਿਣ ਦੇ ਯੋਗ ਬਣਾਉਣ ਦੇ ਯਤਨ ਕਰਨ ਲਈ ਵੀ ਇਹ ਦਿਵਸ ਮਨਾਇਆ ਜਾਂਦਾ ਹੈ ਤਾਂ ਕਿ ਦਿਵਿਆਂਗਜਨ ਵੀ ਹਰ ਵਿਅਕਤੀ ਤਰ੍ਹਾਂ ਹਰ ਤਰ੍ਹਾਂ ਦੀ ਗਤੀਵਿਧੀ ਵਿੱਚ ਬਰਾਬਰਤਾ ਦਾ ਲਾਭ ਲੈ ਸਕਣ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਮੋਗਾ ਸ੍ਰੀ ਹਰੀਸ਼ ਨਈਅਰ ਨੇ ਕੀਤਾ। ਉਨ੍ਹਾਂ ਦੱਸਿਆ ਕਿ ਅਸਲ ਵਿੱਚ ਸੂਬੇ ਦੀ ਤਰੱਕੀ ਤਿੰਨ ਲੋਕਾਂ ਦੇ ਸਮੂਹਾਂ ਤੋਂ ਜਾਣੀ ਜਾ ਸਕਦੀ ਹੈ ਇੱਕ ਤਾਂ ਇਹ ਕਿ ਨਵੇਂ ਨੌਜਵਾਨਾਂ ਨੂੰ ਉਨ੍ਹਾਂ ਦੀ ਜਵਾਨੀ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਮਿਲ ਰਿਹਾ ਹੈ, ਦੂਜਾ ਬਜ਼ੁਰਗ ਲੋਕ ਜਿਹੜੇ ਜੀਵਨ ਦੇ ਆਖਰੀ ਪੜ੍ਹਾਅ ਵਿੱਚ ਉਨ੍ਹਾਂ ਨੂੰ ਕਿਸ ਤਰ੍ਹਾਂ ਦਾ ਮਹੌਲ ਮਿਲ ਰਿਹਾ ਹੈ ਅਤੇ ਤੀਸਰਾ ਦਿਵਿਆਂਗ ਵਿਅਕਤੀਆਂ ਨੂੰ ਕਿਸ ਤਰ੍ਹਾਂ ਵਿਵਹਾਰਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਤਿੰਨੋਂ ਵਰਗਾਂ ਦੇ ਲੋਕ ਸੁਖੀ ਹਨ ਤਾਂ ਸੂਬਾ ਵੀ ਖੁਸ਼ਹਾਲ ਹੋਵੇਗਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਮੋਗਾ ਵਿੱਚ ਅੰਤਰਾਸ਼ਟਰੀ ਦਿਵਿਆਂਗਤਾ ਦਿਵਸ ਮਿਤੀ 3 ਦਸੰਬਰ, 2021 ਨੂੰ ਗੁਰੂ ਨਾਨਕ ਕਾਲਜ ਮੋਗਾ ਵਿਖੇ ਮਨਾਇਅ ਜਾ ਰਿਹਾ ਹੈ। ਇਹ ਦਿਵਸ ਸਵੇਰੇ 10 ਵਜੇ ਤੋਂ 2 ਵਜੇ ਤੱਕ ਮਨਾਇਆ ਜਾਵੇਗਾ।
ਇਸ ਵਿੱਚ ਦਿਵਿਆਂਗ ਵਿਅਕਤੀਆਂ ਦੇ ਯੂ.ਡੀ.ਆਈ.ਡੀ. ਕਾਰਡ ਬਣਾਏ ਜਾਣਗੇ ਜਿਹੜੇ ਕਿ ਦਿਵਿਆਂਗ ਵਿਅਕਤੀਆਂ ਲਈ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਵਿੱਚ ਬਹੁਤ ਹੀ ਲੋੜੀਂਦੇ ਹੁੰਦੇ ਹਨ। ਉਨ੍ਹਾਂ ਦੱਸਿਆ ਕਿ ਇਸ ਦਿਵਸ ਵਿੱਚ ਸਰੀਰਿਕ ਤੌਰ ਤੇ ਦਿਵਿਆਂਗ, ਅੱਖਾਂ ਤੋਂ ਦਿਵਿਆਂਗ ਅਤੇ ਦਿਮਾਗੀ ਤੌਰ ਤੇ ਦਿਵਿਆਂਗ ਵਿਅਕਤੀਆਂ ਦੇ ਕਾਰਡ ਬਣਾਏ ਜਾਣਗੇ।
ਡਿਪਟੀ ਕਮਿਸ਼ਨਰ ਨੇ ਦਿਵਿਆਂਗਜਨਾਂ ਨੂੰ ਅਪੀਲ ਕੀਤੀ ਕਿ ਉਹ ਆਉਣ ਸਮੇਂ ਆਪਣਾ ਆਧਾਰ ਕਾਰਡ, ਪਾਸਪੋਰਟ ਸਾਈਜ਼ ਫੋਟੋ ਅਤੇ ਆਪਣਾ ਪੁਰਾਣਾ ਦਿਵਿਆਂਗ ਸਰਟੀਫਿਕੇਟ ਨਾਲ ਲੈ ਕੇ ਆਉਣ।




