ਆਈ.ਐਸ.ਐਫ ਕਾਲਜ ਆਫ ਫਾਰਮੇਸੀ ਵਿਖੇ ਸਾਇੰਟਿਸਟਾਂ ਦੇ ਸਨਮਾਨ ਸਮਾਰੋਹ ਦਾ ਆਯੋਜਨ
*ਆਈ.ਐਸ.ਐਫ ਕਾਲਜ ਨੇ ਲਾਕ ਡਾਊਨ ਦੇ ਦੌਰਾਨ ਸਮਾਜ ਅਤੇ ਵਿਦਿਆਰਥੀਆਂ ਲਈ ਅਹਿਮ ਯੋਗਦਾਨ ਦਿੱਤਾ-ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ

ਮੋਗਾ, 14 ਅਪ੍ਰੈਲ ( Charanjit Singh )-ਸੂਬੇ ਦੀ ਪ੍ਰਮੁੱਖ ਵਿਦਿਅਕ ਸੰਸਥਾ ਆਈ.ਐਸ.ਐਫ ਕਾਲਜ ਆਫ ਫਾਰਮੇਸੀ ਵਿਖੇ ਸਾਇੰਟਿਸਟਾਂ ਦੇ ਸਨਮਾਨ ਲਈ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਸਮਾਗਮ ਦੀ ਮੁੱਖ ਮਹਿਮਾਨ ਹਲਕਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ, ਸੰਸਥਾ ਦੇ ਚੇਅਰਮੈਨ ਪ੍ਰਵੀਨ ਗਰਗ, ਟੀ.ਐਲ.ਐਫ ਸਕੂਲ ਦੇ ਚੇਅਰਮੈਨ ਇੰਜੀ. ਜਨੇਸ਼ ਗਰਗ, ਡਾ. ਮੁਸਕਾਨ ਗਰਗ, ਡਾਇਰੈਕਟਰ ਡਾ.ਜੀ.ਡੀ.ਗੁਪਤਾ, ਵਾਈਸ ਪਿ੍ਰਸੀਪਲ ਡਾ. ਆਰ.ਕੇ.ਨਾਰੰਗ ਅਤੇ ਹੋਰਨਾਂ ਮਹਿਮਾਨਾਂ ਨੇ ਸਾਂਝੇ ਤੌਰ ਤੇ ਜੋਤੀ ਜਗਾ ਕੇ ਕੀਤਾ। ਸੰਸਥਾ ਦੇ ਵਾਈਸ ਪਿ੍ਰੰਸੀਪਲ ਡਾ. ਆਰ.ਕੇ.ਨਾਰੰਗ ਨੇ ਦੱਸਿਆ ਕਿ ਸੰਸਥਾ ਦੇ ਸੈਕਟਰੀ ਇੰਜੀ. ਜਨੇਸ਼ ਗਰਗ, ਡਾ. ਮੁਸਕਾਨ ਗਰਗ ਨੇ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਤੇ ਹੋਰਨਾਂ ਮਹਿਮਾਨਾਂ ਦਾ ਸੁਆਗਤ ਕਰਕੇ ਕੀਤਾ। ਸੰਸਥਾ ਦੇ ਡਾਇਰੈਕਟਰ ਡਾ.ਜੀ.ਡੀ.ਗੁਪਤਾ ਨੇ ਵਿਧਾਇਕ ਡਾ.ਅਮਨਦੀਪ ਕੌਰ ਅਰੋੜਾ ਦਾ ਸੁਆਗਤ ਕਰਦੇ ਹੋਏ ਸੰਸਥਾ ਦੇ ਬਾਰੇ ਵਿਚ ਰਿਪੋਰਟ ਪੇਸ਼ ਕੀਤੀ। ਇਸ ਮੌਕੇ ਸੰਸਥਾ ਵੱਲੋਂ ਤਿਆਰ ਕੀਤੀ ਗਈ ਐਨਰਜ਼ੀ ਡਿਰਿੰਕ ਆਈ.ਐਸ.ਐਫ. ਵਨ ਐਂਡ ਡਨ ਜੋ ਕਿ ਡਾ. ਅਲੋਕ ਸ਼ਰਮਾ ਅਤੇ ਡਾ. ਸੁਨੀਲ ਕੁਮਾਰ ਵੱਲੋਂ ਬਣਾਈ ਗਈ ਹੈ ਅਤੇ ਇਹ ਪ੍ਰੋਡਕਟ ਸਾਰੇ ਟੈਸਟਿੰਗ ਦੇ ਉਪਰੰਤ ਰਾਈਲ ਨਿਉਟਰਾਸਿਉਟਿਕਲ ਹਰਬਲ ਪ੍ਰਾਈਵੇਟ ਲਿਮਿਟੇਡ ਵੱਲੋਂ ਬਣਾਇਆ ਗਿਆ ਹੈ, ਇਸਨੂੰ ਰਿਲੀਜ਼ ਕਰਨ ਦੀ ਰਸਮ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਅਤੇ ਫੈਕਿਲਟੀ ਮੈਂਬਰਾਂ ਨੇ ਸਾਂਝੇ ਤੌਰ ਤੇ ਕੀਤਾ। ਇਸ ਮੌਕੇ ਸੰਸਥਾ ਵਿਚ ਤਾਇਨਾਤ ਸਾਇੰਟਿਸਟ ਜਿਨ੍ਹਾਂ ਨੇ ਸਾਲ 2020 ਅਤੇ 2021 ਵਿਚ ਰਿਸਰਚ ਪ੍ਰੋਜੇਕਟ ਡੀ.ਐਸ.ਟੀ, ਡੀ.ਬੀ.ਟੀ, ਆਈ.ਸੀ.ਐਮ.ਆਰ, ਪੰਜਾਬ ਸਟੇਟ ਕੌਸਲ ਫਾਰ ਸਾਇੰਸ ਐਂਡ ਟੈਕਨਾਲਾਜੀ, ਏ.ਆਈ.ਸੀ.ਟੀ.ਈ, ਪ੍ਰੋਜੈਕਟ ਏਜੇਂਸੀਆ ਵੱਲੋਂ ਗਰਾਂਟ ਪ੍ਰਾਪਤ ਹੋਈ ਹੈ ਨੂੰ, ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਸੰਸਥਾ ਵਿਚ ਤਾਇਨਾਤ ਸਾਇੰਟਿਸਟ ਡਾ. ਸਿਦਾਰਥ ਮੇਹਨ, ਡਾ. ਸੰਤ ਕੁਮਾਰ ਵਰਮਾ, ਡਾ. ਸ਼ਮਸ਼ੇਰ ਸਿੰਘ, ਡਾ. ਪ੍ਰੀਤੀ ਪਟੇਲ, ਡਾ. ਭੂਪਿੰਦਰ ਕੁਮਾਰ, ਡਾ.ਜੀ.ਡੀ.ਗੁਪਤਾ, ਡਾ. ਆਰ.ਕੇ.ਨਾਰੰਗ, ਡਾ. ਵਿਨੀਤ ਰਾਏ, ਡਾ. ਆਰਤੀ ਸਿੰਘ, ਡਾ. ਅਲੋਕ ਸ਼ਰਮਾ, ਡਾ. ਚਰਨ ਸਿੰਘ ਅਤੇ ਡਾ. ਬਾਲਕ ਦਾਸ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ। ਇਸਦੇ ਨਾਲ-ਨਾਲ ਐਸ.ਆਰ.ਐਫ ਜੋ ਕਿ ਆਈ.ਸੀ.ਐਮ.ਆਰ ਵੱਲੋਂ ਮੰਜੂਰ ਕੀਤਾ ਗਿਆ ਹੈ, ਵਿਚ ਪ੍ਰੋ. ਅਨੁਪਮ ਅਵਸਥੀ, ਖੜਗਰਾਜ, ਦਿਲਪ੍ਰੀਤ ਕੌਰ ਅਤੇ ਲਵ ਗੋਇਲ ਨੂੰ ਸਨਮਾਨਤ ਕੀਤਾ ਗਿਆ। 4 ਹੀ ਉਮੀਦਵਾਰਾਂ ਨੂੰ ਭਾਰਤ ਸਰਕਾਰ ਵੱਲੋਂ ਲਗਭਗ 33 ਹਜ਼ਾਰ ਰੁਪਏ ਸਕਾਲਰਸ਼ਿਪ ਹਰੇਕ ਉਮੀਦਵਾਰ ਨੂੰ ਹਰੇਕ ਮਹੀਨੇ ਤਿੰਨ ਸਾਲ ਲਈ ਦਿੱਤੀ ਜਾਵੇਗੀ। ਹਾਲ ਹੀ ਵਿਚ ਸੰਸਥਾ ਵੱਲੋਂ ਡਾ. ਪੂਜਾ ਚਾਵਲਾ ਦੀ ਦੇਖਰੇਖ ਹੇਠ ਆਈਡਿਆ ਥੋਨ ਦਾ ਆਯੋਜਨ ਕੀਤਾ ਗਿਆ ਸੀ, ਉਸ ਵਿਚ ਡਾ. ਵਿਨੀਤ ਰਾਏ ਅਤੇ ਟੀਮ ਨੂੰ ਪਹਿਲਾ, ਡਾ. ਸਿਦਾਰਥ ਮੇਹਨ ਤੇ ਟੀਮ ਨੇ ਦੂਜਾ, ਡਾ. ਸ਼ਮਸ਼ੇਰ ਸਿੰਘ ਤੇ ਡਾ. ਰੋਹਿਤ ਭਾਟੀਆ ਤੇ ਟੀਮ ਨੇ ਤੀਜਾ ਨੇ ਤੀਜਾ ਸਥਾਨ ਦੇ ਰੂਪ ਵਿਚ ਨਕਦ ਰਾਸ਼ੀ ਨਾਲ ਹਲਕਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਵੱਲੋਂ ਸਨਮਾਨਤ ਕੀਤਾ ਗਿਆ। ਹਲਕਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਸੰਸਥਾ ਵਿਚ ਚੱਲ ਰਹੀ ਸਕਿਲ ਵਿਗਿਆਨ ਸੈਂਟਰ ਦੇ ਤਹਿਤ ਵਿਦਿਆਰਥੀਆਂ ਨੂੰ ਵੰਡੀ ਜਾਣ ਵਾਲੀ ਸਕਾਲਰਸ਼ਿਪ ਦਾ ਪੋਸਟਰ ਰਿਲੀਜ਼ ਕੀਤਾ। ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਆਈ.ਐਸ.ਐਫ ਕਾਲਜ ਦੇਸ਼ ਦੀ ਜਾਣੀ ਮੰਨੀ ਫਾਰਮੇਸੀ ਕਾਲਜਾਂ ਵਿਚੋਂ ਇਕ ਹੈ ਅਤੇ ਲਾਕ ਡਾਉਨ ਦੇ ਦੌਰਾਨ ਵੀ ਇਸ ਸੰਸਥਾ ਨੇ ਸਮਾਜ ਅਤੇ ਵਿਦਿਆਰਥੀਆਂ ਲਈ ਅਹਿਮ ਯੋਗਦਾਨ ਦਿੱਤਾ ਹੈ। ਕਾਲਜ ਬਾਰੇ ਦੱਸਦੇ ਹੋਏ ਵਿਧਾਇਕ ਨੇ ਕਿਹਾ ਕਿ ਇਹ ਸੰਸਥਾ ਪੰਜਾਬ ਅਤੇ ਮੋਗਾ ਜ਼ਿਲ੍ਹੇ ਲਈ ਬਹੁਤ ਹੀ ਅਨੂਠੇ ਕੰਮ ਕਰ ਰਹੀ ਹੈ, ਜੋ ਕਿ ਵਿਦਿਆਰਥੀਆਂ ਤੇ ਸਮਾਜ ਲਈ ਬਹੁਤ ਹੀ ਉਪਯੋਗੀ ਸਾਬਤ ਹੋਣਗੇ। ਇਸਨੂੰ ਹੋਰ ਉਚ ਕੋਟੀ ਦਾ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ ਸਾਰੀਆਂ ਸਹੂਲਤਾਂ ਮੁੱਹਈਆ ਕਰਵਾਉਣ ਦਾ ਭਰੋਸਾ ਦਿੱਤਾ। ਮੁੱਖ ਮਹਿਮਾਨ ਡਾ. ਅਮਨਦੀਪ ਕੌਰ ਅਰੋੜਾ ਨੂੰ ਸੰਸਥਾ ਦੇ ਚੇਅਰਮੈਨ ਪ੍ਰਵੀਨ ਗਰਗ, ਇੰਜੀ. ਜਨੇਸ਼ ਗਰਗ, ਡਾ. ਮੁਸਕਾਨ ਗਰਗ, ਡਾ.ਜੀ.ਡੀ.ਗੁਪਤਾ, ਡਾ. ਆਰ.ਕੇ.ਨਾਰੰਗ ਆਦਿ ਨੇ ਸਨਮਾਨਤ ਕੀਤਾ। ਸਮਾਗਮ ਦੇ ਅਖੀਰ ਵਿਚ ਸਾਰੀਆਂ ਮਹਿਮਾਨਾਂ ਦਾ ਧੰਨਵਾਦ ਡਾ. ਆਰ.ਕੇ.ਨਾਰੰਗ ਨੇ ਕੀਤਾ। ਸਮਾਗਮ ਵਿਚ ਸਟੇਜ ਦੀ ਕਾਰਵਾਈ ਪ੍ਰੋ. ਸੀਮਾ ਬਰਾੜ ਨੇ ਸੰਭਾਲੀ। ਸਮਾਗਮ ਦਾ ਸਮਾਪਨ ਰਾਸ਼ਟਰੀ ਗਾਇਨ ਨਾਲ ਕੀਤਾ ਗਿਆ।
ਫੋਟੋ ਕੈਪਸ਼ਨ-ਮੋਗਾ ਦੇ ਆਈ.ਐਸ.ਐਫ. ਕਾਲਜ ਆਫ ਫਾਰਮੇਸੀ ਵਿਖੇ ਸਾਇੰਟਿਸਟਾਂ ਦਾ ਸਨਮਾਨ ਕਰਦੀ ਹੋਈ ਹਲਕਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ, ਸੰਸਥਾ ਦੇ ਚੇਅਰਮੈਨ ਪ੍ਰਵੀਨ ਗਰਗ, ਸੈਕਟਰੀ ਇੰਜੀ. ਜਨੇਸ਼ ਗਰਗ, ਡਾ. ਮੁਸਕਾਨ ਗਰਗ, ਡਾਇਰੈਕਟਰ ਡਾ.ਜੀ.ਡੀ.ਗੁਪਤਾ, ਵਾਈਸ ਪਿ੍ਰੰਸੀਪਲ ਡਾ. ਆਰ.ਕੇ.ਨਾਰੰਗ। ( )
ਫੋਟੋ ਕੈਪਸ਼ਨ-ਮੋਗਾ ਦੇ ਆਈ.ਐਸ.ਐਫ. ਕਾਲਜ ਆਫ ਫਾਰਮੇਸੀ ਵਿਚ ਸਾਇੰਟਿਸਟਾਂ ਦੇ ਸਨਮਾਨ ਲਈ ਕਰਵਾਏ ਸਮਾਗਮ ਦਾ ਜੋਯਤੀ ਪ੍ਰਚੰਡ ਕਰਦੇ ਹੋਏ ਹਲਕਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ, ਸੰਸਥਾ ਦੇ ਚੇਅਰਮੈਨ ਪ੍ਰਵੀਨ ਗਰਗ, ਸੈਕਟਰੀ ਇੰਜੀ. ਜਨੇਸ਼ ਗਰਗ, ਡਾ. ਮੁਸਕਾਨ ਗਰਗ, ਡਾਇਰੈਕਟਰ ਡਾ.ਜੀ.ਡੀ.ਗੁਪਤਾ, ਵਾਈਸ ਪਿ੍ਰੰਸੀਪਲ ਡਾ. ਆਰ.ਕੇ.ਨਾਰੰਗ।

![]()




