ਸਿਵਿਲ ਸਰਜਨ ਨੇ ਸਰਵੇ ਟੀਮ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।

ਮੋਗਾ 21-2-22 ( Charanjit Singh ) ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਹੁਕਮਾਂ ਮੁਤਾਬਕ ਸਿਵਿਲ ਸਰਜਨ ਮੋਗਾ ਡਾਕਟਰ ਹਿਤਿੰਦਰ ਕੌਰ ਕਲੇਰ ਨੇ ਟੀ ਬੀ ਸਰਵੇ ਟੀਮ ਨੂੰ ਹਰੀਂ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਜਾਣਾਕਰੀ ਦਿੰਦੇ ਹੋਏ ਸਿਵਿਲ ਸਰਜਨ ਮੋਗਾ ਡਾਕਟਰ ਹਿਤੀਂਦਰ ਕੌਰ ਕਲੇਰ ਨੇ ਦਸਿਆ ਕਿ ਬੀਤੇ ਦਿਨੀਂ ਸਿਹਤ ਵਿਭਾਗ ਮੋਗਾ ਨੇ ਜਿਲਾ ਪੱਧਰ ਤੇ ਟੀ ਬੀ ਸਰਵੇ ਕਰਨ ਲਈ ਵਲੰਟੀਅਰਾਂ ਨੂੰ ਟ੍ਰੇਨਿੰਗ ਕਰਵਾਈ ਸੀ।ਜਿਸ ਵਿਚ ਭਾਰਤ ਸਰਕਾਰ ਵਲੋਂ 2025 ਤੱਕ ਦੇਸ਼ ਨੂੰ ਟੀ ਬੀ ਮੁਕਤ ਕਰਨ ਦੇ ਸਬੰਧ ਵਿਚ ਭਾਰਤ ਸਰਕਾਰ ਵਲੋਂ ਸਿਹਤ ਵਿਭਾਗ ਵਿਚ ਪੰਜਾਬ ਦੇ ਜ਼ਿਲ੍ਹਾ ਮੋਗਾ ਸਮੇਤ ਪੰਜ ਜ਼ਿਲਿਆਂ ਦੀ ਚੰਗੀ ਕਾਰਗੁਜ਼ਾਰੀ ਵੇਖਦਿਆਂ ਸਬ ਨੈਸ਼ਨਲ ਸਰਟੀਫਿਕੇਟ ਐਵਾਰਡ ਦੇਣ ਲਈ ਚੁਣਿਆ ਗਿਆ। ਸਰਵੇ ਉਪਰੰਤ ਜ਼ਿਲ੍ਹੇ ਦੀ ਕਾਰਗੁਜ਼ਾਰੀ ਦੀਆਂ ਰਿਪੋਰਟਾਂ ਦਾ ਮੁਲਾਂਕਣ ਕੌਮੀ ਅਤੇ ਸੂ੍ਬਾਈ ਮਾਹਿਰਾਂ ਦੀਆਂ ਟੀਮਾਂ ਵਲੋਂ ਕੀਤਾ ਜਾਵੇਗਾ। ਸਿਹਤ ਵਿਭਾਗ ਵਲੋ ਇਸ ਸਰਵੇ ਦਾ ਜ਼ਿਲਾ ਨੋਡਲ ਅਫ਼ਸਰ ਡਾਕਟਰ ਇੰਦਰਵੀਰ ਗਿੱਲ ਸੀਨੀਅਰ ਮੈਡੀਕਲ ਅਫ਼ਸਰ ਸੀ ਐਚ ਸੀ ਡਰੋਲੀ ਭਾਈ ਨੂੰ ਨੂੰ ਨਿਯੁਕਤ ਕੀਤਾ ਗਿਆ।
ਇਸ ਮੌਕੇ ਡਾਕਟਰ ਮਨੀਸ਼ ਅਰੋੜਾ ਜਿਲਾ ਟੀ ਬੀ ਅਫ਼ਸਰ ਨੇ ਦਸਿਆ ਕਿ ਪੰਜ ਟੀਮਾਂ ਵੱਲੋਂ ਪਹਿਲਾਂ ਜਿਲੇ ਦੇ 5 ਪਿੰਡਾਂ ਦਾ ਸਰਵੇ ਸ਼ੁਰੂ ਕੀਤਾ ਜਾਵੇਗਾ । ਉਸ ਉਪਰੰਤ ਜ਼ਿਲੇ ਵਿੱਚ ਕੁੱਲ 10 ਹਜ਼ਾਰ ਘਰਾਂ ਵਿੱਚ ਜਾ ਕੇ ਟੀਮਾਂ ਵਲੋਂ ਪਹੁੰਚ ਕਰਕੇ ਮੁਕੰਮਲ ਕੀਤਾ ਜਾਵੇਗਾ। ਓਹਨਾਂ ਦਸਿਆ ਕਿ ਟੀ ਬੀ ਦੀ ਬਿਮਾਰੀ ਬਾਰੇ ਵਿਭਾਗ ਬਹੁਤ ਗੰਭੀਰ ਹੈ। ਜਿਸ ਵਿਚ ਵਿਭਾਗ ਵਲੋਂ ਪੂਰੀ ਮੁਸ਼ਤੈਦੀ ਨਾਲ ਕੰਮ ਕੀਤਾ ਜਾ ਰਿਹਾ ਹੈ। ਇਸ ਮੌਕੇ ਵਿਸ਼ਵ ਸਿਹਤ ਸੰਸਥਾ ਦੇ ਅਧਿਕਾਰੀ ਡਾਕਟਰ ਡਿੰਪਲ ਚੰਪਾਲ , ਡਾਕਟਰ ਦਯਾਨੰਦ ਮੈਡੀਕਲ ਕਾਲਜ ਵਿੱਚ ਕਮਿਊਨਿਟੀ ਵਿਭਾਗ ਦੇ ਪ੍ਰੋਫੈਸਰ ਡਾਕਟਰ ਮਹੇਸ਼ ਅਤੇ ਅੈਸੋਸੀਏਟ ਪ੍ਰੋਫੈਸਰ ਡਾਕਟਰ ਵਿਕਰਮ, ਡਾਕਟਰ ਜਸਜੀਤ ਮੈਡੀਕਲ ਅਫ਼ਸਰ , ਸਮੂਹ ਅੈਸ ਟੀ ਅੈਸ ਅਤੇ ਵਲੰਟੀਅਰ ਵੀ ਹਾਜ਼ਿਰ ਸਨ।






