ਪ੍ਰਿੰਸੀਪਲ ਗੁਰਬਖਸ਼ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੰਗਾ ਅਬਲੂ ਜ਼ਿਲ੍ਹਾ ਬਠਿੰਡਾ ਦਾ ਐਸ. ਸੀ/ ਬੀ. ਸੀ ਅਧਿਆਪਕ ਯੂਨੀਅਨ ਵੱਲੋਂ ਵਿਸ਼ੇਸ਼ ਸਨਮਾਨ ਸਮਾਰੋਹ
ਮਾਨਯੋਗ ਕ੍ਰਿਸ਼ਨ ਕੁਮਾਰ ਵੱਲੋਂ ਸਪੈਸ਼ਲ ਪ੍ਰਸੰਸਾ ਪੱਤਰ ਦਿੱਤਾ ਗਿਆ ਹੈ।

ਪ੍ਰਿੰਸੀਪਲ ਗੁਰਬਖਸ਼ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੰਗਾ ਅਬਲੂ ਜ਼ਿਲ੍ਹਾ ਬਠਿੰਡਾ ਦਾ ਐਸ. ਸੀ/ ਬੀ. ਸੀ ਅਧਿਆਪਕ ਯੂਨੀਅਨ ਵੱਲੋਂ ਵਿਸ਼ੇਸ਼ ਸਨਮਾਨ ਸਮਾਰੋਹ
ਮੋਗਾ 6 ਅਪ੍ਰੈਲ ( ਚਰਨਜੀਤ ਸਿੰਘ ਗਾਹਲਾ) ਪ੍ਰਿੰਸੀਪਲ ਗੁਰਬਖਸ਼ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੰਗਾ ਅਬਲੂ ਜ਼ਿਲ੍ਹਾ ਬਠਿੰਡਾ ਜੋਂ ਕਿ 31-3-2025 ਨੂੰ ਸੇਵਾ ਮੁਕਤ ਹੋ ਗਏ ਹਨ ਉਨ੍ਹਾਂ ਨੇ ਆਪਣੀ ਸੇਵਾ ਮੁਕਤੀ ਦੀ ਖੁਸ਼ੀ ਵਿੱਚ ਰਸੋਈ ਰੈਸਟੋਰੈਂਟ ਵਿਚ ਪਾਰਟੀ ਰੱਖੀ ਇਸ ਪਾਰਟੀ ਵਿਚ ਰਿਸ਼ਤੇਦਾਰ ਸਾਕ ਸਬੰਧੀ, ਗੰਗਾ ਅਬਲੂ ਸਕੂਲ ਦਾ ਸਮੁੱਚਾ ਸਟਾਫ,ਦੋਸਤ ਮਿੱਤਰ ਅਤੇ ਵੱਖ ਵੱਖ ਸਕੂਲਾਂ ਦੇ ਪ੍ਰਿੰਸੀਪਲਾਂ ਵੀ ਸ਼ਾਮਿਲ ਹੋਏ ਵਿਸ਼ੇਸ਼ ਤੌਰ ਤੇ ਪ੍ਰਿੰਸੀਪਲ ਚਮਕੌਰ ਸਿੰਘ ਸਟੇਟ ਐਵਾਰਡੀ ਅਤੇ ਸਾਬਕਾ ਪ੍ਰਿੰਸੀਪਲ ਸਾਧੂ ਸਿੰਘ ਰੋਮਾਣਾ ਨੇ ਵੀ ਇਸ ਪਾਰਟੀ ਵਿੱਚ ਸ਼ਿਕਰਤ ਕੀਤੀ ਪਾਰਟੀ ਦਾ ਪ੍ਰਬੰਧ ਐਸ. ਸੀ/ ਬੀ.ਸੀ ਟੀਚਰ ਯੂਨੀਅਨ ਬਠਿੰਡਾ ਦੇ ਜ਼ਿਲ੍ਹਾ ਪ੍ਰਧਾਨ ਸ ਸਵਰਨਜੀਤ ਸਿੰਘ ਤੇ ਉਨ੍ਹਾਂ ਦੀ ਸਮੁੱਚੀ ਟੀਮ ਨੇ ਕੀਤਾ ਜਿਨ੍ਹਾਂ ਵਿਚ ਦਰਸ਼ਨ ਸਿੰਘ,ਮਾਨ ਸਿੰਘ, ਹਰਭਜਨ ਸਿੰਘ, ਵਿਨੋਦ ਕੁਮਾਰ, ਚਰਨਜੀਤ ਸਿੰਘ, ਸੁਰਜੀਤ ਸਿੰਘ, ਜਸਵੀਰ ਸਿੰਘ, ਮਹਿੰਦਰ ਪਾਲ,ਤੇ ਵਿਸ਼ੇਸ਼ ਤੌਰ ਤੇ ਪੁੱਜੇ ਸ਼੍ਰੀ
ਰੁਪਿੰਦਰ ਸਿੰਘ ਨੇ ਇਸ ਮਹਿਫ਼ਲ ਵਿਚ ਪੁੱਜਕੇ ਇਸ ਪਾਰਟੀ ਦੀ ਰੋਣਕ ਨੂੰ ਵਧਾਇਆ ਤੇ ਚਾਰ ਚੰਦ ਲਾਏ , ਸਰਦਾਰ ਮਾਨ ਸਿੰਘ ਦੇ ਇਕ ਸਵਾਗਤੀ ਗੀਤ ਨਾਲ ਪਾਰਟੀ ਦੀ ਸ਼ਰੂਆਤ ਹੋਈ ਮਾਨ ਸਿੰਘ ਨੇ ਆਪਣੇ ਭਾਸ਼ਣ ਵਿੱਚ ਗੁਰਬਖਸ਼ ਸਿੰਘ ਦੇ ਜੀਵਨ ਬਾਰੇ ਵਿਸਥਾਰ ਪੂਰਵਕ ਦੱਸਿਆ ਸ਼੍ਰੀ ਵਿਨੋਦ ਕੁਮਾਰ ਨੇ ਵੀ ਗੁਰਬਖਸ਼ ਸਿੰਘ ਦੇ ਸਕੂਲ ਪ੍ਰਬੰਧਾਂ ਤੇ ਹੋਰ ਕੰਮਾਂ ਦੀ ਪ੍ਰਸ਼ੰਸਾ ਕੀਤੀ, ਸ਼੍ਰੀ ਮਹਿੰਦਰ ਪਾਲ ਨੇ ਪ੍ਰਿੰਸੀਪਲ ਗੁਰਬਖਸ਼ ਸਿੰਘ ਦੇ ਉਨ੍ਹਾਂ ਵੱਲੋਂ ਕੀਤੇ ਕੰਮਾਂ ਬਾਰੇ ਦੱਸਿਆ ਜੋਂ ਜ਼ਿਦੰਗੀ ਵਿਚ ਨਾ ਭੁੱਲਣ ਵਾਲੇ ਹਨ ਜ਼ਿਲ੍ਹਾ ਪ੍ਰਧਾਨ ਸਵਰਨਜੀਤ ਸਿੰਘ ਨੇ ਪ੍ਰਿੰਸੀਪਲ ਗੁਰਬਖਸ਼ ਦੇ ਸਿਫ਼ਤਾਂ ਦੇ ਬੰਨੇ ਪੁਲ ਤੇ ਕੀਤੇ ਕੰਮਾਂ ਅਤੇ ਗੁਣਾਂ ਦੀ ਲਾਈ ਝੜੀ ਸਵਰਨਜੀਤ ਸਿੰਘ ਨੇ ਇਹ ਵੀ ਕਿਹਾ ਕਿ ਗੁਰਬਖ਼ਸ਼ ਸਿੰਘ ਇਕ ਵਿਲੱਖਣ ਸ਼ਖ਼ਸੀਅਤ ਦੇ ਮਾਲਕ ਹਨ ,ਨੇਕ ਦਿਲ ਇਨਸਾਨ, ਸ਼ਾਂਤੀ ਦੇ ਪ੍ਰਤੀਕ ਤੇ ਮਿੱਠ ਬੋਲੜੇ ਸੁਭਾਅ ਦੇ ਮਾਲਕ ਹਨ ਮਹਿਫ਼ਲ ਨੂੰ ਹੋਰ ਰੌਚਿਕ ਤੇ ਰੰਗੀਨ ਬਣਾਉਣ ਲਈ ਸਾਬਕਾ ਪ੍ਰਿੰਸੀਪਲ ਸਾਧੂ ਸਿੰਘ ਰੋਮਾਣਾ ਨੇ ਇਕ ਗੀਤ ਗਾਕੇ ਸਰੋਤਿਆਂ ਨੂੰ ਕੀਲ ਕੇ ਰੱਖ ਦਿੱਤਾ ਤੇ ਹਾਲ ਤਾੜੀਆਂ ਨਾਲ ਗੂੰਜ ਉਠਿਆ ਅੰਤ ਵਿਚ ਪ੍ਰਿੰਸੀਪਲ ਗੁਰਬਖਸ਼ ਸਿੰਘ ਨੂੰ ਐਸ ਸੀ/ ਬੀ ਸੀ ਅਧਿਆਪਕ ਯੂਨੀਅਨ ਅਤੇ ਹੋਰ ਮਹਿਮਾਨਾਂ ਨੇ ਇਨ੍ਹਾਂ ਨੂੰ ਤੋਹਫੇ ਅਤੇ ਯਾਦਗਾਰੀ ਚਿੰਨ੍ਹਾਂ ਨਾਲ ਸਨਮਾਨਿਤ ਕੀਤਾ ਅਤੇ ਉਨ੍ਹਾਂ ਦੇ ਮਾਨ ਸਨਮਾਨ ਨੂੰ ਵਧਾਇਆ ਅਖ਼ੀਰ ਵਿੱਚ ਸਾਰੇ ਸਰੋਤਿਆਂ ਨੇ ਨੱਚ ਟੱਪਕੇ ਇਸ ਮਹਿਫ਼ਲ ਨੂੰ ਸਿੰਜਦਾ ਕੀਤਾ ਸਟੇਜ ਦਾ ਸੰਚਾਲਨ ਸ ਸੂਬਾ ਸਿੰਘ ਜੀ ਨੇ ਬੜੇ ਹੀ ਸਚਾਰੂ ਢੰਗ ਨਾਲ ਚੁਟਕਲੇ ਅਤੇ ਸਿਓਰੋ ਸ਼ੈਰੀ ਨਾਲ ਕੀਤਾ




