Mogaਅਨੋਖੇ ਅਜੂਬੇਅਪਰਾਧਸਿੱਖਿਆਖੇਡਟੇਕਨੋਲਜੀਤਾਜ਼ਾ ਖਬਰਾਂਤਾਜਾ ਖਬਰਾਂਦੁਰਘਟਨਾਦੇਸ਼ਧਰਮਫੋਟੋ ਗੈਲਰੀਮਨੋਰੰਜਨਮੁਫਤ ਜੋਇਨ ਕਰੋਮੂਵੀ ਰੀਵਿਊਰਾਜਰਾਜਨੀਤੀਵਪਾਰਵਿਸ਼ਵ
ਦੁਸਹਿਰੇ ਦੇ ਅਵਸਰ ‘ਤੇ 15 ਅਕਤੂਬਰ ਨੂੰ ਸ਼ਾਮ 6 ਵਜੇ ਤੋਂ ਰਾਤ 7 ਵਜੇ ਤੱਕ ਚਲਾਏ ਜਾ ਸਕਣਗੇ ਪਟਾਕੇ-ਜ਼ਿਲ੍ਹਾ ਮੈਜਿਸਟ੍ਰੇਟ
ਸ਼ਾਮ 6 ਵਜੇ ਤੋਂ ਪਹਿਲਾਂ ਅਤੇ ਰਾਤ 7 ਵਜੇ ਤੋਂ ਬਾਅਦ ਪਟਾਖੇ ਚਲਾਉਣ ਤੇ ਸਖਤ ਮਨਾਹੀ ਦੇ ਆਦੇਸ਼ ਜਾਰੀ

ਮੋਗਾ, 15 ਅਕਤੂਬਰ ( ਚਰਨਜੀਤ ਸਿੰਘ ) ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟ੍ਰੇਟ ਮੋਗਾ ਸ੍ਰੀ ਹਰੀਸ਼ ਨਈਅਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੁਸਹਿਰਾ ਦਾ ਪਵਿੱਤਰ ਤਿਉਹਾਰ ਮਿਤੀ 15 ਅਕਤੂਬਰ 2021 ਨੂੰ ਮਨਾਇਆ ਜਾਂਦਾ ਹੈ। ਆਮ ਵੇਖਣ ਵਿੱਚ ਆਉਂਦਾ ਹੈ ਕਿ ਦੁਕਾਨਦਾਰ/ਲੋਕਾਂ ਵੱਲੋਂ ਪਟਾਖੇ ਵੇਚਣ ਲਈ ਅਣਅਧਿਕਾਰਤ ਤੌਰ ਤੇ ਭੰਡਾਰ ਕੀਤੇ ਜਾਂਦੇ ਹਨ ਜਿੰਨਾਂ ਨੂੰ ਵੇਚਣ ਨਾਲ ਕਈ ਵਾਰ ਮਨੁੱਖਤਾ ਦੀ ਜਾਨਮਾਲ ਨੂੰ ਖਤਰਾ ਬਣਿਆ ਰਹਿੰਦਾ ਹੈ। ਇਸ ਤੇ ਕੰਟਰੋਲ ਕਰਨ ਲਈ, ਲੋਕ ਹਿੱਤਾਂ ਵਿੱਚ ਇਸ ਸਬੰਧੀ ਲੋੜੀਂਦੇ ਕਦਮ ਚੁੱਕਣੇ ਜਰੂਰੀ ਹਨ।
ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਹੁਕਮਾਂ ਦੀ ਪਾਲਣਾ ਕਰਦਿਆਂ ਐਕਪਲੋਸਿਵ ਰੂਲਜ਼-2008 ਅਧੀਨ ਜਾਰੀ ਕੀਤੀਆਂ ਹਦਾਇਤਾਂ ਅਨੁਸਾਰ ਦੁਸਹਿਰੇ ਦੇ ਤਿਉਹਾਰ ਤੇ ਪਟਾਖੇ ਚਲਾਉਣ ਲਈ ਮਿਤੀ 15 ਅਕਤੂਬਰ 2021 ਨੂੰ ਸ਼ਾਮ 6.00 ਵਜੇ ਤੋਂ ਰਾਤ 7.00 ਵਜੇ ਤੱਕ ਦਾ ਸਮਾਂ ਨਿਰਧਾਰਿਤ ਕੀਤਾ ਹੈ।
ਸ੍ਰੀ ਹਰੀਸ਼ ਨਈਅਰ ਨੇ ਦੱਸਿਆ ਕਿ ਫੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋ ਕਰਦੇ ਹੋਏ ਜ਼ਿਲ੍ਹਾ ਮੋਗਾ ਦੀ ਹਦੂਦ ਅੰਦਰ 15 ਅਕਤੂਬਰ, 2021 ਨੂੰ ਦੁਸਹਿਰੇ ਦੇ ਅਵਸਰ ‘ਤੇ ਸ਼ਾਮ 6 ਤੋਂ ਰਾਤ 7 ਵਜੇ ਤੱਕ ਪਟਾਖੇ ਚਲਾਏ ਜਾ ਸਕਣਗੇ। ਉਨ੍ਹਾਂ ਦੱਸਿਆ ਕਿ ਸ਼ਾਮ 6 ਵਜੇ ਤੋਂ ਪਹਿਲਾਂ ਅਤੇ ਰਾਤ 7 ਵਜੇ ਤੋਂ ਬਾਅਦ ਕਿਸੇ ਵੀ ਤਰ੍ਹਾਂ ਦੇ ਪਟਾਖੇ ਚਲਾਉਣ ਤੇ ਮਨਾਹੀ ਹੋਵੇਗੀ।




