ਬੁੱਟਰ ਸ਼ਰੀਂਹ ਵਿਖ਼ੇ ਜਿਲ੍ਹਾ ਪੱਧਰੀ ਖੋ ਖੋ ਟੂਰਨਾਮੈਂਟ ਵਿੱਚ ਦੋਦਾ ਜ਼ੋਨ ਬਣਿਆ ਚੈਪੀਅਨ

ਬੁੱਟਰ ਸ਼ਰੀਂਹ ਵਿਖ਼ੇ ਜਿਲ੍ਹਾ ਪੱਧਰੀ ਖੋ ਖੋ ਟੂਰਨਾਮੈਂਟ ਵਿੱਚ ਦੋਦਾ ਜ਼ੋਨ ਬਣਿਆ ਚੈਪੀਅਨ
ਭਲਾਈਆਣਾ 23 ਅਗਸਤ ( ਗੁਰਪ੍ਰੀਤ ਸੋਨੀ) ਮਾਨਯੋਗ ਜਿਲ੍ਹਾ ਸਿੱਖਿਆ ਅਫਸਰ ਸ੍ਰੀ ਜਸਪਾਲ ਮੋਂਗਾ ਅਤੇ ਡੀ. ਐਮ. ਸ. ਸੁਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ 69ਵੀਂਆਂ ਜਿਲ੍ਹਾ ਪੱਧਰੀ ਖੇਡਾਂ ਖੋ ਖੋ ਦੀ ਸ਼ੁਰੂਆਤ ਸਰਕਾਰੀ ਹਾਈ ਸਕੂਲ ਬੁੱਟਰ ਸ਼ਰੀਂਹ ਵਿਖ਼ੇ ਹੋਈ। ਖੇਡਾਂ ਦਾ ਉਦਘਾਟਨ ਸ ਲਖਵੀਰ ਸਿੰਘ ਹੈਡ ਮਾਸਟਰ ਸਰਕਾਰੀ ਹਾਈ ਸਕੂਲ ਬੁੱਟਰ ਸਰੀਂਹ ਅਤੇ ਸ ਇਕਬਾਲ ਸਿੰਘ ਪ੍ਰਧਾਨ ਦੋਦਾ ਜ਼ੋਨ ਨੇ ਕੀਤਾ ਅਤੇ ਬੱਚਿਆਂ ਨੂੰ ਅਸ਼ੀਰਵਾਦ ਦਿੰਦਿਆਂ ਸ਼ੁੱਭ ਇੱਛਾਵਾਂ ਦਿੱਤੀਆਂ। ਇਸ ਟੂਰਨਾਮੈਂਟ ਵਿੱਚ ਲੜਕਿਆਂ ਦੇ ਮੁਕਾਬਲੇ ਕਰਵਾਏ ਗਏ ਜਿਸ ਸਥੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਇਸ ਟੂਰਨਾਮੈਂਟ ਦੇ ਕਨਵੀਨਰ ਸਟੇਟ ਐਵਾਰਡੀ ਤਰਸੇਮ ਕੁਮਾਰ ਭਲ਼ਾਈਆਣਾ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਪੂਰੇ ਜ਼ਿਲ੍ਹੇ ਵਿੱਚੋਂ ਵੱਖ ਵੱਖ ਵਰਗਾਂ ਵਿੱਚ ਲੱਗਭਗ 25 ਟੀਮਾਂ ਨੇ ਭਾਗ ਲਿਆ। ਉਨਾਂ ਅੱਗੇ ਦਸਿਆ ਕਿ ਜਿਲ੍ਹਾ ਸਿੱਖਿਆ ਦਫ਼ਤਰ ਦੁਆਰਾ ਪੂਰੇ ਜ਼ਿਲ੍ਹੇ ਨੂੰ ਦਸ ਜ਼ੋਨਾ (ਦੋਦਾ. ਲੰਬੀ.ਮਲੌਟ.. ਸ੍ਰੀ ਮੁਕਤਸਰ ਸਾਹਿਬ.ਭੰਗੇਵਾਲਾ.. ਬਰੀਵਾਲਾ.. ਗਿੱਦੜਬਾਹਾ.. ਗਿਲਜੇਵਾਲਾ.. ਲੱਖੇਵਾਲੀ ਅਤੇ ਰਾਣੀਵਾਲਾ) ਵਿੱਚ ਵੰਡਿਆਂ ਗਿਆ ਹੈ। ਇਸ ਟੂਰਨਾਮੈਂਟ ਵਿੱਚ ਮੁੰਡਿਆਂ ਦੇ ਅੰਡਰ -14 /ਅੰਡਰ -17/ ਅਤੇ ਅੰਡਰ -19 ਦੇ ਬੜੇ ਰੋਮਾਂਚਕ ਮੁਕਾਬਲੇ ਹੋਏ ਜਿਨ੍ਹਾਂ ਵਿੱਚੋਂ ਦੋਦਾ ਜ਼ੋਨ ਓਵਰਆਲ ਚੈਪੀਅਨ ਬਣਿਆ ਇਸ ਜ਼ੋਨ ਵਿੱਚ ਹੀ ਹੋਮ ਗਰਾਉਂਡ ਬੁੱਟਰ ਸ਼ਰੀਂਹ ਦੇ ਜਿਆਦਾਤਰ ਬੱਚੇ ਖੇਡ ਰਹੇ ਸਨ । ਨਤੀਜੇ ਇਸ ਤਰ੍ਹਾਂ ਰਹੇ :ਅੰਡਰ -14 ਲੜਕੇ ਦੋਦਾ ਜ਼ੋਨ ਨੇ ਪਹਿਲਾ ਮਲੌਟ ਜ਼ੋਨ ਨੇ ਦੂਜਾ ਅਤੇ ਬਰੀਵਾਲਾ ਜ਼ੋਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ -17 ਵਿੱਚ ਵੀ ਦੋਦਾ ਜ਼ੋਨ ਨੇ ਪਹਿਲਾ ਮਲੌਟ ਜ਼ੋਨ ਨੇ ਦੂਜਾ ਅਤੇ ਲੰਬੀ ਜ਼ੋਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ -19 ਵਿੱਚ ਜ਼ੋਨ ਮਲੌਟ ਨੇ ਪਹਿਲਾ ਅਤੇ ਜ਼ੋਨ ਰਾਣੀਵਾਲਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਨਾਮਾਂ ਦੀ ਵੰਡ ਪਿੰਡ ਦੇ ਸਰਪੰਚ ਸ ਅਮਰਪਾਲ ਸਿੰਘ ਅਤੇ ਸਕੂਲ ਮੁੱਖੀ ਸ ਲਖਵੀਰ ਸਿੰਘ ਨੇ ਗ੍ਰਾਮ ਪੰਚਾਇਤ ਨਾਲ ਮਿਲ ਕੇ ਕੀਤੀ। ਇਸ ਸਮੇਂ ਤਰਸੇਮ ਕੁਮਾਰ ਭਲ਼ਾਈਆਣਾ..ਦਵਿੰਦਰ ਸਿੰਘ ਸ.ਸ.ਸ.ਸਕੂਲ ਸ਼ਾਮਖੇੜਾ ਮਨਦੀਪ ਸਿੰਘ ਪੱਕੀ ਟਿੱਬੀ ਗੁਰਵੀਰ ਕੌਰ ਖੋ ਖੋ ਕੋਚ…ਮਨਦੀਪ ਸਿੰਘ ਨੂਰਪੁਰ ਕ੍ਰਿਪਾਲਕੇ… ਜਤਿੰਦਰ ਕੌਰ ਸ ਹਾਈ ਸਕੂਲ ਧੂਲਕੋਟ.. ਜਸਵੀਰ ਕੌਰ ਸਰਕਾਰੀ ਸਕੂਲ ਮਨੀਆਂ ਵਾਲਾ.. ਰਮਨਦੀਪ ਕੌਰ ਹੈਡ ਟੀਚਰ ਸਤਨਾਮ ਸਿੰਘ ਪੰਚ.. ਲਖਵਿੰਦਰ ਸਿੰਘ ਪੰਚ ਅਤੇ ਖੋ ਖੋ ਨੈਸ਼ਨਲ ਖਿਡਾਰਣਾਂ ਜਸ਼ਨਪ੍ਰੀਤ ਕੌਰ ਅਤੇ ਅਰਸ਼ਦੀਪ ਕੌਰ ਹਾਜ਼ਰ ਸਨ।





