ਅਪਰਾਧਸਿੱਖਿਆਖੇਡਟੇਕਨੋਲਜੀਤਾਜਾ ਖਬਰਾਂਤਾਜ਼ਾ ਖਬਰਾਂਦੁਰਘਟਨਾਦੇਸ਼ਧਰਮਫੋਟੋ ਗੈਲਰੀਮਨੋਰੰਜਨਮੁਫਤ ਜੋਇਨ ਕਰੋਮੂਵੀ ਰੀਵਿਊਰਾਜਰਾਜਨੀਤੀਵਪਾਰਵਿਸ਼ਵ
ਯੁਵਕ ਸੇਵਾਵਾਂ ਵਿਭਾਗ ਮੋਗਾ ਵੱਲੋਂ ਰੈੱਡ ਰਿਬਨ ਕੱਲਬਾਂ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਕਰਵਾਏ
ਮੁੱਢ ਤੋਂ ਟੀਚੇ ਮਿਥ ਕੇ ਚੱਲਣ ਵਾਲੇ ਬਣਦੇ ਨੇ ਮੰਜ਼ਿਲਾਂ ਦੇ ਹਾਣੀ- ਪ੍ਰੀਤ ਕੋਹਲੀ

ਮੋਗਾ 24 ਸਤੰਬਰ ( Charanjit Singh)ਡਾਇਰੈਕਟਰ ਯੁਵਕ ਸੇਵਾਵਾਂ ਪੰਜਾਬ ਸ੍ਰੀ ਡੀ.ਪੀ.ਐਸ. ਖਰਬੰਦਾ ਦੇ ਹੁਕਮਾਂ ਅਤੇ ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਦੇ ਸਹਿਯੋਗ ਸਦਕਾ ਜ਼ਿਲ੍ਹਾ ਮੋਗਾ ਦੇ ਰੈੱਡ ਰਿਬਨ ਕਲੱਬਾਂ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਐਸ.ਡੀ. ਕਾਲਜ ਫਾਰ ਵੋਮੈਨ ਮੋਗਾ ਵਿਖੇ ਕਰਵਾਏ ਗਏ। ਇਸ ਮੌਕੇ ਤੇ ਪਿਛਲੇ ਸਾਲ ਦੌਰਾਨ ਰੈੱਡ ਰਿਬਨ ਕੱਲਬਾਂ ਦੇ ਨੋਡਲ ਅਫ਼ਸਰਾਂ ਵਿਚੋਂ 05 ਬੈਸਟ ਨੋਡਲ ਅਫਸਰਾਂ ਦੀ ਚੋਣ ਵੀ ਕੀਤੀ ਗਈ ਅਤੇ ਉਨ੍ਹਾਂ ਦੇ ਕਾਲਜਾਂ ਨੂੰ ਬੈਸਟ ਰੈੱਡ ਰਿਬਨ ਕੱਲਬਾਂ ਦੇ ਐਵਾਰਡ ਪ੍ਰਦਾਨ ਕੀਤੇ ਗਏ। ਇਨ੍ਹਾਂ ਬੈਸਟ ਨੋਡਲ ਅਫ਼ਸਰਾਂ ਵਿੱਚ ਐਸ.ਡੀ. ਕਾਲਜ ਫਾਰ ਵੋਮੇਨ ਮੋਗਾ ਤੋਂ ਪ੍ਰੋ ਬਲਜੀਤ ਕੌਰ, ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਸ ਕਾਲਜ ਸੁੱਖਾਨੰਦ ਤੋਂ ਨਵਦੀਪ ਕੌਰ, ਡੀ.ਐਮ. ਕਾਲਜ ਮੋਗਾ ਤੋਂ ਗੁਰਪ੍ਰੀਤ ਸਿੰਘ, ਲਾਲਾ ਲਾਜਪਤ ਰਾਏ ਇੰਸਟੀਚਿਉਟ ਆਫ਼ ਨਰਸਿੰਗ ਤੋਂ ਸੰਦੀਪ ਕੌਰ, ਗੁਰੂ ਨਾਨਕ ਕਾਲਜ ਮੋਗਾ ਤੋਂ ਡਾ. ਸੁਪਰੀਆ ਭੰਡਾਰੀ ਸ਼ਾਮਿਲ ਹਨ।
ਇਸ ਸਮਾਗਮ ਵਿੱਚ ਜ਼ਿਲ੍ਹਾ ਭਲਾਈ ਅਫ਼ਸਰ ਮੋਗਾ ਸ੍ਰੀ ਹਰਪਾਲ ਸਿੰਘ ਗਿੱਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਅਜਿਹੇ ਮੁਕਾਬਲੇ ਵਿਦਿਆਰਥੀਆਂ ਨੂੰ ਅੱਗੇ ਵਧਣ ਵਿੱਚ ਉਤਸ਼ਾਹਿਤ ਕਰਦੇ ਹਨ। ਇਸੇ ਮੋਕੇ ਤੇ ਗੈਸਟ ਆਫ਼ ਆਨਰ ਸ੍ਰੀ ਦਰਸ਼ਨ ਪਾਲ ਸਿੰਗਲਾ ਸੈਕਟਰੀ ਕਾਲਜ ਮੈਨੇਜਮੈਟ ਕਮੇਟੀ ਅਤੇ ਸ੍ਰੀ ਅਮਨ ਸਿੰਗਲ ਫਾਰਮਰ ਪ੍ਰੈਸੀਡੈਟ ਕਾਲਜ ਮੈਨੇਜਮੈਂਟ ਕਮੇਟੀ ਵੱਲੋਂ ਵੀ ਵਿਦਿਆਰਥੀਆਂ ਨਾਲ ਆਪਣੇ ਸ਼ਬਦਾਂ ਦੀ ਸਾਂਝ ਪਾਈ ਅਤੇ ਉਨ੍ਹਾਂ ਨੂੰ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਇਸ ਸਮਾਗਮ ਵਿੱਚ ਜ਼ਿਲ੍ਹਾ ਮੋਗਾ ਦੇ 185 ਦੇ ਲਗਭਗ ਭਾਗੀਦਾਰਾਂ ਨੇ ਭਾਗ ਲਿਆ।
ਇਸ ਮੌਕੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਮੋਗਾ ਪ੍ਰੀਤ ਕੋਹਲੀ ਨੇ ਏਡਜ਼ ਤੇ ਟੀ.ਬੀ. ਬਿਮਾਰੀ ਤੇ ਵਿਦਿਆਰਥੀਆਂ ਦੀਆਂ ਗਤੀਵਿਧੀਆਂ ਤੇ ਆਪਣੇ ਬਹੁਤ ਹੀ ਸੰਖੇਪ ਤੇ ਪ੍ਰਭਾਵਸ਼ਾਲੀ ਲੈਕਚਰ ਦੌਰਾਨ ਵਿਦਿਆਰਥੀਆਂ ਨੂੰ ਅਤੇ ਆਏ ਹੋਏ ਮਹਿਮਾਨਾਂ ਨੂੰ ਸੰਬੋਧਿਤ ਕੀਤਾ। ਉਨ੍ਹਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਮੁੱਢ ਤੋਂ ਹੀ ਟੀਚੇ ਮਿਥ ਕੇ ਚੱਲਣ ਵਾਲੇ ਮੰਜ਼ਿਲਾਂ ਦੇ ਹਾਣੀ ਬਣਦੇ ਹਨ। ਐਸ.ਡੀ. ਕਾਲਜ ਫਾਰ ਵੋਮੇਨ ਦੇ ਪ੍ਰਿੰਸੀਪਲ ਡਾ. ਨੀਨਾ ਅਨੀਜਾ ਵੱਲੋਂ ਆਏ ਹੋਏ ਮਹਿਮਾਨਾਂ ਦਾ ਸਵਾਗਤ ਅਤੇ ਧੰਨਵਾਦ ਕੀਤਾ।
ਪ੍ਰੀਤ ਕੋਹਲੀ ਨੇ ਅੱਗੇ ਦੱਸਦਿਆਂ ਕਿਹਾ ਕਿ ਜ਼ਿਲ੍ਹਾ ਪਧੱਰੀ ਮੁਕਾਬਿਲਆਂ ਵਿਚ ਪਹਿਲੇ ਨੰਬਰ ਤੇ ਕੁਇਜ਼ ਮੁਕਾਬਲੇ ਰਹੇ, ਜਿਸ ਦੇ ਵਿਸ਼ੇ ਏਡਜ ਜਾਗਰੂਕਤਾ, ਟੀਬੀ ਜਾਗਰੂਕਤਾ, ਨਸ਼ਾ ਜਾਗਰੂਕਤਾ ਅਤੇ ਖੂਨਦਾਨ ਪ੍ਰਤੀ ਜਾਗਰੂਕਤਾ ਸੀ। ਉਨ੍ਹਾਂ ਦੱਸਿਆ ਕਿ ਪਹਿਲੇ ਸਥਾਨ ਤੇ ਲਾਲਾ ਲਾਜਪਤ ਰਾਏ ਇੰਸਟੀਚਿਊਟ ਆਫ ਨਰਸਿੰਗ ਮੋਗਾ ਦੇ ਸ਼ਿਵਾ ਅਤੇ ਕਰਮਜੀਤ ਕੌਰ, ਦੂਜੇ ਸਥਾਨ ਤੇ ਲਾਲਾ ਲਾਜਪਤ ਰਾਏ ਇੰਸਟੀਚਿਊਟ ਆਫ ਇੰਜ ਐਡ ਟੈਕਨੋਲੋਜੀ ਮੋਗਾ ਦੇ ਰੋਸ਼ਨੀ ਅਤੇ ਨੀਰੂ, ਤੀਜੇ ਸਥਾਨ ਤੇ ਡੀ.ਐਮ.ਕਾਲਜ ਮੋਗਾ ਤੋਂ ਮਮਤਾ ਕੁਮਾਰੀ ਅਤੇ ਸੁਖਪ੍ਰੀਤ ਸਿੰਘ ਰਹੇ ।
ਇਸੇ ਤਰ੍ਹਾਂ ਪੋਸਟਰ ਮੇਕਿੰਗ ਮੁਕਾਬਲਿਆਂ ਵਿੱਚ ਯੁਕਤਾ ਐਸ ਡੀ ਕਾਲਜ ਮੋਗਾ ਤੋਂ ਪਹਿਲੇ ਸਥਾਨ ਤੇ, ਜਸਲੀਨ ਸਿੰਘ ਗੁਰੂ ਨਾਨਕ ਕਾਲਜ ਮੋਗਾ ਤੋਂ ਦੂਸਰੇ ਸਥਾਨ ਤੇ ਕ੍ਰਿਸ਼ਨਾ ਐਸ ਡੀ ਕਾਲਜ ਮੋਗਾ ਤੋਂ ਤੀਜੇ ਸਥਾਨ ਤੇ ਰਹੇ।
ਇਸ ਤਰ੍ਹਾਂ ਸਲੋਗਨ ਰਾਈਟਿੰਗ ਮੁਕਾਬਲਿਆਂ ਵਿਚ ਕਮਲਪ੍ਰੀਤ ਕੌਰ ਸੰਤ ਦਰਬਾਰਾ ਸਿੰਘ ਕਾਲਜ ਲੋਪ ਪਹਿਲੇ ਸਥਾਨ ਤੇ , ਜਸ਼ਨਪ੍ਰੀਤ ਕੌਰ ਸੰਤ ਦਰਬਾਰਾ ਸਿੰਘ ਕਾਲਜ ਆਫ ਐਜੂਕੇਸਨ ਲੋਪੋ ਦੂਜੇ ਸਥਾਨ ਤੇ ਅਤੇ ਸੁਖਬੀਰ ਸਿੰਘ ਗੁਰੂ ਨਾਨਕ ਕਾਲਜ ਮੋਗਾ ਤੋਂ ਤੀਜੇ ਸਥਾਨ ਤੇ ਰਹੇ। ਇਨ੍ਹਾਂ ਮੁਕਾਬਲਿਆਂ ਵਿਚ ਜੇਤੂਆਂ ਨੂੰ ਪ੍ਰਤੀ ਟੀਮ ਕਰਮਵਾਰ ਪਹਿਲਾ ਸਥਾਨ 6 ਹਜ਼ਾਰ ਰੁਪਏ, ਦੂਜਾ ਸਥਾਨ 3 ਹਜ਼ਾਰ ਰੁਪਏ ਅਤੇ ਤੀਜ਼ਾ ਸਥਾਨ 2 ਹਜ਼ਾਰ ਰੁਪਏ ਦਿੱਤਾ ਗਿਆ।
ਇਸ ਮੌਕੇ ਸਟੇਜ ਦੀ ਭੂਮਿਕਾ ਡਾ. ਪਲਵਿੰਦਰ ਕੌਰ ਵੱਲੋਂ ਨਿਭਾਈ ਗਈ। ਰੈੱਡ ਰਿਬਨ ਕਲੱਬ ਐਸ.ਡੀ. ਕਾਲਜ ਫਾਰ ਵੋਮੇਨ ਦੇ ਨੋਡਲ ਅਫ਼ਸਰ ਡਾ. ਬਲਜੀਤ ਕੌਰ ਸਾਰੇ ਦੇ ਨੋਡਲ ਅਫਸਰ ਵੀ ਸਨ। ਇਸ ਸਾਰੇ ਸਮਾਗਮ ਨੂੰ ਤਰਨਜੀਤ ਕੌਰ ਨੇ ਸਹੀ ਤਰੀਕੇ ਨਾਲ ਨੇਪਰੇ ਚਾੜ੍ਹਿਆ।




