WhatsApp Image 2024-08-10 at 5.43.20 PM
WhatsApp Image 2022-05-20 at 3.04.26 PM
WhatsApp Image 2024-08-10 at 5.24.00 PM
WhatsApp Image 2022-05-05 at 9.37.25 AM
WhatsApp Image 2022-12-03 at 3.18.40 PM
WhatsApp Image 2024-08-10 at 5.43.20 PM
Sure Visa Adds 2)
WhatsApp Image 2022-05-05 at 9.36.34 AM
WhatsApp Image 2022-05-16 at 1.37.06 PM
WhatsApp Image 2024-08-10 at 7.17.29 PM
S K Shooting 2
WhatsApp Image 2025-01-11 at 15.37.17 (1)
WhatsApp Image 2025-01-09 at 16.58.52
S K Shooting 2
ਅਪਰਾਧਸਿੱਖਿਆਖੇਡਤਾਜ਼ਾ ਖਬਰਾਂਤਾਜਾ ਖਬਰਾਂਦੇਸ਼ਮਨੋਰੰਜਨਰਾਜਰਾਜਨੀਤੀਵਪਾਰ

ਕਮਿਸ਼ਨਰ ਨੇ ਸ਼ਹਿਰ ਵਾਸੀਆਂ ਨੂੰ 31 ਮਾਰਚ ਤੱਕ ਬਣਦਾ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ਦੀ ਕੀਤੀ ਅਪੀਲ

ਟੈਕਸ ਜਮ੍ਹਾਂ ਕਰਨ ਲਈ 31 ਮਾਰਚ ਤੱਕ ਨਗਰ ਨਿਗਮ ਦਾ ਦਫ਼ਤਰ ਸਰਕਾਰੀ ਛੁੱਟੀਆਂ ਵਿੱਚ ਵੀ ਰਹੇਗਾ ਖੁੱਲ੍ਹਾ-ਕਮਿਸ਼ਨਰ ਨਗਰ ਨਿਗਮ

WhatsApp Image 2022-05-20 at 2.57.41 PM
WhatsApp Image 2023-03-28 at 1.44.51 PM (1)
WhatsApp Image 2024-08-10 at 7.15.30 PM (4)
WhatsApp Image 2022-05-23 at 10.44.37 AM
WhatsApp Image 2022-03-17 at 5.53.21 PM (1)
WhatsApp Image 2022-05-05 at 9.09.16 AM
Sure Visa Adds (5)
Nagpal 3
WhatsApp Image 2025-01-09 at 16.59.28
WhatsApp Image 2025-01-11 at 14.26.10

ਮੋਗਾ, 11 ਮਾਰਚ ( Charanjit Singh )
ਵਿੱਤੀ ਸਾਲ 2021-22 ਦੇ ਬਜਟ ਟੀਚਿਆਂ ਨੂੰ ਪੂਰਾ ਕਰਨ ਦੇ ਮੱਦੇਨਜ਼ਰ ਕਮਿਸ਼ਨਰ, ਨਗਰ ਨਿਗਮ ਮੋਗਾ ਸ੍ਰੀ ਸੁਰਿੰਦਰ ਸਿੰਘ ਵੱਲੋਂ ਪ੍ਰਾਪਰਟੀ ਟੈਕਸ ਸ਼ਾਖਾ ਦੇ ਸਮੂਹ ਕਰਮਚਾਰੀਆਂ ਨਾਲ ਮੀਟਿੰਗ ਕੀਤੀ।
ਇਸ ਮੀਟਿੰਗ ਵਿਚ ਨਿਗਮ ਸਕੱਤਰ ਹਰਬੰਸ ਸਿੰਘ, ਇੰਸਪੈਕਟਰ ਰਜਿੰਦਰ ਨੰਦਾ, ਇੰਸਪੈਕਟਰ ਦਰਸ਼ਨ ਸਿੰਘ, ਇੰਸਪੈਕਟਰ ਰਿਤੇਸ਼ ਕੁਮਾਰ, ਸਰਬਜੀਤ ਸਿੰਘ ਮਾਨ, ਸੁਰਜੀਤ ਸਿੰਘ,  ਨਰੇਸ਼ ਕੁਮਾਰ, ਰਵੀ ਕੁਮਾਰ-1, ਰਵੀ ਕੁਮਾਰ-2 ਅਤੇ ਸ਼ੁਨੀਲ ਕੁਮਾਰ ਆਦਿ ਹਾਜਰ ਸਨ।
ਇਸ ਮੀਟਿੰਗ ਵਿੱਚ ਕਮਿਸ਼ਨਰ ਵਲੋ ਸਮੂਹ ਕਰਮਚਾਰੀਆਂ ਨੂ਼ੰ ਹਦਾਇਤ ਕੀਤੀ ਕਿ ਪ੍ਰਾਪਟਰੀ ਟੈਕਸ ਨ ਜਮ੍ਹਾਂ ਕਰਵਾਉਣ ਵਾਲਿਆ ਜਾਂ ਘੱਟ ਜਮ੍ਹਾਂ ਕਰਵਾਉਣ ਵਾਲਿਆਂ ਦੀ ਡੋਰ ਟੂ ਡੋਰ ਚੈਕਿੰਗ ਕੀਤੀ ਜਾਵੇ ਅਤੇ ਉਨ੍ਹਾਂ ਵਿਰੁੱਧ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇ ਕਿਉਕਿ ਨਗਰ ਨਿਗਮ ਮੋਗਾ ਵਲੋ ਇਸ ਸਬੰਧੀ ਪਹਿਲਾਂ ਵੀ ਅਖਬਾਰਾਂ ਵਿਚ ਪ੍ਰੈਸ ਨੋਟ ਰਾਹੀਂ ਅਤੇ ਮੁਨਿਆਦੀ ਰਾਹੀਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਜਾ ਚੁੱਕੀ ਹੈ।
ਉਨ੍ਹਾਂ ਵਲੋ ਪ੍ਰਾਪਰਟੀ ਟੈਕਸ ਸ਼ਾਖਾ ਦੇ ਕਰਮਚਾਰੀਆਂ ਨੂੰ ਸ਼ਨੀਵਾਰ/ਐਤਵਾਰ ਅਤੇ ਸਰਕਾਰੀ ਛੁੱਟੀ ਵਾਲੇ ਦਿਨ ਵੀ ਕੰਮ ਕਰਨ ਦੀ ਹਦਾਇਤ ਕੀਤੀ ਗਈ ਅਤੇ ਕਿਹਾ ਕਿ ਇਸ ਸਬੰਧੀ ਅਖਬਾਰਾਂ ਦੇ ਮਾਧਿਅਮ ਰਾਂਹੀ ਆਪ ਪਬਲਿਕ ਨੂੰ ਸੂਚਿਤ ਕੀਤਾ ਜਾਵੇ ਕਿ ਲੋਕਾਂ ਦੀ ਸਹੂਲਤ ਲਈ ਨਗਰ ਨਿਗਮ ਮੋਗਾ ਵਲੋ ਸ਼ਨੀਵਾਰ/ਐਤਵਾਰ ਅਤੇ ਸਰਕਾਰੀ ਛੁੱਟੀ ਵਾਲੇ ਦਿਨ ਵੀ ਪ੍ਰਾਪਰਟੀ ਟੈਕਸ ਜਮ੍ਹਾ ਕੀਤਾ ਜਾਵੇਗਾ।
ਕਮਿਸ਼ਨਰ ਨੇ ਆਮ ਲੋਕਾਂ ਨੁੰ ਅਪੀਲ ਕਰਦਿਆ ਕਿਹਾ ਕਿ ਆਪੋ ਆਪਣਾ ਬਣਦਾ ਪ੍ਰਾਪਰਟੀ ਟੈਕਸ ਮਿਤੀ 31-03-2022 ਤੋ ਪਹਿਲਾਂ-2 ਜਮ੍ਹਾਂ ਕਰਵਾਇਆ ਜਾਵੇ। ਨਿਗਮ ਵਲੋ ਮਿਤੀ 31-03-2022 ਤੱਕ ਲੋਕਾਂ ਦੀ ਸਹੂਲਤ ਲਈ ਸ਼ਨੀਵਾਰ/ਐਤਵਾਰ ਅਤੇ ਸਰਕਾਰੀ ਛੁੱਟੀ ਵਾਲੇ ਦਿਨ ਵੀ ਦਫ਼ਤਰ ਖੁੱਲਾ ਰੱਖਿਆ ਜਾਵੇਗਾ ਅਤੇ ਹਰ ਤਰ੍ਹਾ ਦੇ ਟੈਕਸ, ਪਾਣੀ ਦੇ ਬਿੱਲ ਆਦਿ ਜਮ੍ਹਾਂ ਕੀਤੇ ਜਾਣਗੇ।

Fast News Punjab

Related Articles

Back to top button