ਤਾਜਾ ਖਬਰਾਂ
ਧਰਮਕੋਟ ਬਲਾਕ ਦੇ 15 ਮੈਂਬਰ ਬਲਵਿੰਦਰ ਸਿੰਘ ਇੰਸਾਂ ਨੂੰ ਸਦਮਾ ਨੌਜਵਾਨ ਬੇਟੇ ਦੀ ਹਾਦਸੇ ਵਿੱਚ ਮੌਤ।
ਅੰਤਿਮ ਅਰਦਾਸ ਵਜੋ ਨਾਮ ਚਰਚਾ 2-11-2023 ਦਿਨ ਵੀਰਵਾਰ ਨੂੰ ਧਰਮਕੋਟ ਵਿਖੇ ਹੋਵੇਗੀ

ਧਰਮਕੋਟ 30 ਅਕਤੂਬਰ ( ਚਰਨਜੀਤ ਸਿੰਘ) ਧਰਮਕੋਟ ਬਲਾਕ ਦੇ ਅਣਥੱਕ ਸੇਵਾਦਾਰ 15 ਮੈਂਬਰ ਬਲਵਿੰਦਰ ਸਿੰਘ ਇੰਸਾਂ ਦੇ ਨੌਜਵਾਨ ਬੇਟੇ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਬਲਵਿੰਦਰ ਸਿੰਘ ਇੰਸਾ 15 ਮੈਂਬਰ ਅਤੇ ਸੇਵਾਦਾਰ ਭੈਣ ਬਲਜਿੰਦਰ ਕੌਰ ਇੰਸਾ ਦਾ ਬੇਟਾ ਲਵਪ੍ਰੀਤ ਸਿੰਘ ਉਮਰ ਲਗਭਗ 21 ਸਾਲ ਜੋ ਕਿ ਲੁਧਿਆਣਾ ਵਿਖੇ ਕੰਮ ਕਰਦਾ ਸੀ ਦੀ ਕਿਸੇ ਵਹੀਕਲ ਨਾਲ ਫੇਟ ਵੱਜਣ ਕਰਕੇ ਮੌਤ ਹੋ ਗਈ । ਇਸ ਦੁੱਖ ਦੀ ਘੜੀ ਵਿੱਚ ਬਲਾਕ ਧਰਮਕੋਟ ਦੇ ਸਮੂਹ ਕਮੇਟੀ ਮੈਂਬਰਾਂ ਨੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਦੀ ਪ੍ਰਮਾਤਮਾ ਅੱਗੇ ਅਰਜ਼ੋਈ ਕੀਤੀ । ਆਤਮਿਕ ਸ਼ਾਂਤੀ ਲਈ ਨਾਮ ਚਰਚਾ ਬਲਵਿੰਦਰ ਸਿੰਘ ਦੇ ਘਰ ( ਜਲੰਧਰ ਰੋਡ ਨੇੜੇ ਪੇਟ੍ਰੋਲ ਪੰਪ ) ਵਿਖੇ ਮਿਤੀ 2-11-2023 ਦਿਨ ਵੀਰਵਾਰ 11 ਤੋ 1 ਵਜੇ ਤੱਕ ਧਰਮਕੋਟ ਵਿਖੇ ਹੋਵੇਗੀ ਆਪ ਜੀ ਨੂੰ ਸਨਿਮਰ ਬੇਨਤੀ ਹੈ ਕਿ ਆਤਮਿਕ ਸ਼ਾਂਤੀ ਦੀ ਨਾਮ ਚਰਚਾ ਤੇ ਜਰੁਰ ਪਹੁੰਚਣਾ ਜੀ 1



