ਅੱਜ ਦਾ ਵਿਚਾਰਅਨੋਖੇ ਅਜੂਬੇਅਪਰਾਧਸਿੱਖਿਆਖੇਡਟੇਕਨੋਲਜੀਤਾਜਾ ਖਬਰਾਂਤਾਜ਼ਾ ਖਬਰਾਂਦੁਰਘਟਨਾਦੇਸ਼ਮਨੋਰੰਜਨਰਾਜਰਾਜਨੀਤੀਵਪਾਰ
ਪੰਜਾਬ ਅਨੁਸੂਚਿਤ ਜਾਤੀਆਂ ਭੌਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਮੋਗਾ ਦੀ ਜ਼ਿਲ੍ਹਾ ਪੱਧਰੀ ਸਕਰੀਨਿੰਗ ਕਮੇਟੀ ਦੀ ਹੋਈ ਮੀਟਿੰਗ
ਐਸ.ਸੀ.ਕਾਰਪੋਰੇਸ਼ਨ ਵੱਲੋਂ 97.82 ਲੱਖ ਰੁਪਏ ਦੇ ਕਰਜ਼ਿਆਂ ਨੂੰ ਦਿੱਤੀ ਮਨਜੂਰੀ

ਮੋਗਾ 6 ਦਸੰਬਰ 2021 ( Charanjit Singh ) ਪੰਜਾਬ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਡਿਪਟੀ ਕਮਿਸ਼ਨਰ ਮੋਗਾ ਸ਼੍ਰੀ ਹਰੀਸ਼ ਨਈਅਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸਵੈ-ਰੋਜ਼ਗਾਰ ਸਥਾਪਤ ਕਰਨ ਲਈ ਚਲਾਈਆਂ ਜਾ ਰਹੀਆਂ ਵੱਖ-ਵੱਖ ਲੋਕ ਭਲਾਈ ਸਕੀਮਾਂ ਤਹਿਤ ਪੰਜਾਬ ਅਨੁਸੂਚਿਤ ਜਾਤੀਆਂ ਭੌਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਮੋਗਾ ਦੀ ਜ਼ਿਲ੍ਹਾ ਪੱਧਰੀ ਸਕਰੀਨਿੰਗ ਕਮੇਟੀ ਦੀ ਮੀਟਿੰਗ ਸਮਾਜਿਕ ਨਿਆਂ ਅਧਿਕਾਰਤਾ ਅਤੇ ਘੱਟ ਗਿਣਤੀ ਵਰਗ ਅਫਸਰ ਸ਼੍ਰੀ ਹਰਪਾਲ ਸਿੰਘ ਗਿੱਲ ਅਤੇ ਜ਼ਿਲ੍ਹਾ ਮੈਨੇਜਰ ਐਸ.ਸੀ. ਕਾਰਪੋਰੇਸ਼ਨ ਸ੍ਰੀ ਹੁਕਮ ਚੰਦ ਅਗਰਵਾਲ ਵੱਲੋਂ ਕੀਤੀ ਗਈ। ਇਸ ਮੀਟਿੰਗ ਵਿੱਚ ਉਨ੍ਹਾਂ ਨਾਲ ਲੀਡ ਬੈਂਕ ਅਫ਼ਸਰ ਦੇ ਨੁਮਾਇੰਦੇ ਸ਼੍ਰੀਮਤੀ ਕਲਪਨਾ ਕਿਸ਼ੋਰ, ਉਪ ਅਰਥ ਅਤੇ ਅੰਕੜਾ ਸਲਾਹਾਕਾਰ ਦਫ਼ਤਰ ਤੋਂ ਸ਼੍ਰੀ ਅਰਸਾਲ ਗਿਲ, ਐਨ.ਜੀ.ਓ. ਸ਼੍ਰੀ ਐਸ.ਕੇ.ਬਾਂਸਲ, ਸ਼੍ਰੀ ਰਾਜਵੀਰ ਸਿੰਘ ਡੀ.ਆਈ.ਸੀ. ਦਫਤਰ ਮੋਗਾ ਮੌਜੂਦ ਸਨ।
ਸਕਰਿਨਿੰਗ ਕਮੇਟੀ ਵੱਲੋਂ ਅਨੁਸੂਚਿਤ ਜਾਤੀਆਂ ਦੇ ਉਮੀਦਵਾਰਾਂ ਨੂੰ ਵੱਖ-ਵੱਖ ਕੰਮਾਂ ਲਈ ਜਿਵੇਂ ਕਿ ਡੇਅਰੀ ਫਾਰਮ, ਕਰਿਆਨਾ ਦੁਕਾਨ, ਢਾਬੇ ਦੇ ਕੰਮ ਲਈ, ਕੱਪੜੇ ਦੀ ਦੁਕਾਨ, ਸੈਨੇਟਰੀ ਸਟੋਰ, ਮੈਡੀਕਲ ਲੈਬ, ਸ਼ਟਰਿੰਗ ਸਟੋਰ, ਫਰਨੀਚਰ, ਸੈਲੂਨ, ਪੋਲਟਰੀ ਫਾਰਮ ਆਦਿ ਕੰਮਾਂ ਲਈ 18 ਬਿਨੈਕਾਰਾਂ ਨੂੰ 52 ਲੱਖ ਰੁਪਏ ਦੇ ਕਰਜ਼ੇ ਮਨਜੂਰ ਕੀਤੇ ਗਏ।
ਇਸ ਮੀਟਿੰਗ ਵਿੱਚ ਮੌਜੂਦ ਡੀ.ਐਮ. ਐਸ.ਸੀ. ਕਾਰਪੋਰੇਸ਼ਨ ਹੁਕਮ ਚੰਦ ਅਗਰਵਾਲ ਨੇ ਦੱਸਿਆ ਕਿ ਬੈਂਕ ਟਾਈਅੱਪ ਸਕੀਮ ਅਧੀਨ 45 ਲਾਭਪਾਤਰੀਆ ਨੂੰ 4.50 ਲੱਖ ਰੁਪਏ ਦੀ ਸਬਸਿਡੀ ਜੋ ਕਿ ਕਾਰਪੋਰੇਸ਼ਨ ਵੱਲੋ ਦਿੱਤੀ ਜਾਣੀ ਹੈ ਅਤੇ 41.32 ਲੱਖ ਰੁਪਏ ਦਾ ਬੈਂਕ ਕਰਜ਼ਾ ਕੁੱਲ 45.82 ਲੱਖ ਦੇ ਕਰਜ਼ੇ ਵੀ ਇਸ ਮੀਟਿੰਗ ਵਿੱਚ ਮਨਜੂਰ ਕੀਤੇ ਗਏ।
ਉਨ੍ਹਾਂ ਦੱਸਿਆ ਕਿ ਕਾਰਪੋਰੇਸ਼ਨ ਵੱਲੋਂ 40 ਫ਼ੀਸਦੀ ਤੋਂ ਉੱਪਰ ਦਿਵਿਆਂਗ ਵਿਅਕਤੀਆਂ ਨੂੰ ਜੋ ਕਿ ਕਿਸੇ ਵੀ ਜਾਤੀ ਨਾਲ ਸਬੰਧਤ ਹਨ ਨੂੰ ਬਹੁਤ ਹੀ ਘੱਟ ਵਿਆਜ ਤੇ ਸਵੈ-ਰੋਜ਼ਗਾਰ ਲਈ ਕਰਜ਼ੇ ਮੁਹੱਈਆ ਕਰਵਾਏ ਜਾਂਦੇ ਹਨ ਅਤੇ ਇਸ ਤੋਂ ਇਲਾਵਾ ਪੱਕੇ ਸਫ਼ਾਈ ਕਰਮਚਾਰੀਆਂ ਤੇ ਆਸ਼ਰਿਤ ਵਿਅਕਤੀ ਜੋ ਸਵੈ ਰੋਜ਼ਗਾਰ ਚਲਾਉਣਾ ਚਾਹੁੰਦੇ ਹਨ, ਨੂੰ ਵੀ ਕਾਰਪੋਰੇਸ਼ਨ ਵੱਲੋਂ ਕਰਜ਼ਾ ਦਿੱਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਵਧੇਰੇ ਜਾਣਕਾਰੀ ਲਈ ਐਸ.ਸੀ. ਕਾਰਪੋਰੇਸ਼ਨ ਦਾ ਦਫ਼ਤਰ ਜੋ ਕਿ ਅੰਬੇਦਕਰ ਭਵਨ ਵਿਖੇ ਸਥਿਤ ਹੈ ਨਾਲ ਸਪੰਰਕ ਕੀਤਾ ਜਾ ਸਕਦਾ ਹੈ।





