ਦੌਲਤਪੁਰਾ ਨੀਵਾਂ ਵਿਖੇ ਸਵੈ-ਰੋਜ਼ਗਾਰ ਕੈਂਪ ਆਯੋਜਿਤ

ਮੋਗਾ, 23 ਸਤੰਬਰ ( Charanjit Singh ) ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਮੋਗਾ ਵੱਲੋਂ ਵਿਦਿਆਰਥੀ ਭਲਾਈ ਗਰੁੱਪ ਦੇ ਸਹਿਯੋਗ ਨਾਲ ਪਿੰਡ ਦੌਲਤਪੁਰਾ ਨੀਵਾਂ ਵਿਖੇ ਸਵੈ-ਰੋਜ਼ਗਾਰ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਵਿੱਚ ਸਵੈ-ਰੋਜ਼ਗਾਰ ਨਾਲ ਸਬੰਧਤ ਵਿਭਾਗ ਜਿਵੇਂ ਕਿ ਜ਼ਿਲਾ ਉਦਯੋਗ ਕੇਂਦਰ, ਐਸ.ਸੀ ਕਾਰਪੋਰੇਸ਼ਨ ਮੋਗਾ, ਬੀ.ਸੀ. ਕਾਰਮੋਰੇਸ਼ਨ ਮੋਗਾ, ਪਸ਼ੂ ਪਾਲਣ ਮੋਗਾ, ਮੱਛੀ ਪਾਲਣ ਵਿਭਾਗ ਆਦਿ ਦੇ ਨੁਮਾਇੰਦਿਆਂ ਵੱਲੋਂ ਸ਼ਿਰਕਤ ਕੀਤੀ ਗਈ। ਇਸ ਕੈਂਪ ਵਿੱਚ ਇਹਨਾਂ ਵਿਭਾਗਾਂ ਦੁਆਰਾ ਚਲਾਈਆਂ ਜਾਣ ਵਾਲੀਆਂ ਸਵੈ-ਰੋਜ਼ਗਾਰ ਦੀਆਂ ਸਕੀਮਾਂ ਅਤੇ ਉਸ ਵਿੱਚ ਮਿਲਣ ਵਾਲੀਆਂ ਸਹੂਲਤਾਂ/ਸਬਸਿਡੀਆਂ ਅਤੇ ਅਪਲਾਈ ਕਰਨ ਦੀ ਪ੍ਰਕਿਰਿਆ ਬਾਰੇ ਦੱਸਿਆ ਗਿਆ।
ਇਸ ਕੈਂਪ ਵਿੱਚ ਹਾਜ਼ਰ ਜ਼ਿਲਾ ਰੋਜ਼ਗਾਰ ਉਤਪੱਤੀ ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਸ਼੍ਰੀਮਤੀ ਪਰਮਿੰਦਰ ਕੌਰ ਨੇ ਦੱਸਿਆ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਮੋਗਾ ਵੱਲੋਂ ਪਿੰਡਾਂ ਵਿੱਚ ਸਵੈ-ਰੋਜ਼ਗਾਰ ਸਬੰਧੀ ਕੈਂਪ ਲਗਾਏ ਜਾ ਰਹੇ ਹਨ ਤਾਂ ਜੋ ਜ਼ਮੀਨੀ ਪੱਧਰ ਤੇ ਵੱਧ ਤੋਂ ਵੱਧ ਲੋਕਾਂ ਨੂੰ ਸਵੈ-ਰੋਜ਼ਗਾਰ ਸਕੀਮਾਂ ਦਾ ਲਾਭ ਮਿਲ ਸਕੇ।
ਇਸ ਮੌਕੇ ਕਾਊਂਸਲਰ ਬਲਰਾਜ ਸਿੰਘ ਖਹਿਰਾ ਵੱਲੋਂ ਸਿਖਿਆਰਥੀਆਂ ਨੂੰ ਕਿੱਤਾ ਮੁੱਖੀ ਕੋਰਸਾਂ ਅਤੇ ਸਵੈ-ਰੋਜ਼ਗਾਰ ਦੀ ਮਹੱਤਤਾ ਬਾਰੇ ਦੱਸਿਆ ਗਿਆ।
ਕੈਂਪ ਦੇ ਪ੍ਰਬੰਧ ਲਈ ਬਲਵਿੰਦਰ ਸਿੰਘ, ਸਰਪੰਚ ਸੋਨੀਆਂ ਗਾਬਾ, ਗੁਲਸ਼ਨ ਗਾਬਾ, ਭੁਪਿੰਦਰ ਸਿੰਘ ਗਰੇਵਾਲ, ਪ੍ਰੇਮ ਪੁਰੀ, ਅੰਗਰੇਜ਼ ਸਿੰਘ ਸਮਰਾ ਆਦਿ ਖਾਸ ਉਪਰਾਲੇ ਕੀਤੇ ਗਏ।




