ਗਊ ਭਲਾਈ ਕੈਂਪ ਵਿੱਚ 25 ਹਜ਼ਾਰ ਦੀਆਂ ਦਵਾਈਆਂ ਦੀ ਮੁਫਤ ਵੰਡ, 72 ਬਿਮਾਰ ਗਊਆਂ ਦਾ ਕੀਤਾ ਇਲਾਜ
ਵਿਭਾਗ ਗਊਧਨ ਨੂੰ ਤਰਜੀਹੀ ਤੌਰ ਤੇ ਵਿਭਾਗੀ ਸਿਹਤ ਸੇਵਾਵਾਂ ਮੁਹੱਈਆ ਕਰਵਾ ਰਿਹੈ- ਡਿਪਟੀ ਡਾਇਰੈਕਟਰ ਪਸ਼ੂ ਪਾਲਣ

ਮੋਗਾ, 1 ਦਸੰਬਰ:
ਪੰਜਾਬ ਸਰਕਾਰ ਦਾ ਪਸ਼ੂ ਪਾਲਣ ਵਿਭਾਗ ਗਊਧਨ ਨੂੰ ਤਰਜੀਹੀ ਤੌਰ ਤੇ ਵਿਭਾਗੀ ਸਿਹਤ ਸੇਵਾਵਾਂ ਮੁਹੱਈਆ ਕਰਵਾ ਰਿਹਾ ਹੈ। ਚੇਅਰਮੈਨ ਪੰਜਾਬ ਗਊ ਸੇਵਾ ਕਮਿਸ਼ਨ ਅਸ਼ੋਕ ਕੁਮਾਰ ਲੱਖਾ, ਡਾਇਰੈਕਟਰ ਪਸ਼ੂ ਪਾਲਣ ਵਿਭਾਗ ਪੰਜਾਬ ਡਾ.ਸੰਗੀਤਾ ਤੂਰ ਦੀਆਂ ਹਦਾਇਤਾਂ ਅਤੇ ਡਾ.ਹਰਵੀਨ ਕੌਰ ਧਾਲੀਵਾਲ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਮੋਗਾ ਦੀ ਯੋਗ ਅਗਵਾਈ ਹੇਠ ਅੱਜ ਖੁੱਲੀ ਗਊਸ਼ਾਲਾ ਚੰਨੂਵਾਲਾ ਰੋਡ ਬਾਘਾ ਪੁਰਾਣਾ ਵਿਖੇ ਟ੍ਰੀਟਮੈਂਟ-ਕਮ-ਅਵੇਅਰਨੈੱਸ ਕੈਂਪ (ਗਊ ਭਲਾਈ ਕੈਂਪ) ਦਾ ਆਯੋਜਨ ਕੀਤਾ ਗਿਆ।ਇਸ ਕੈਂਪ ਵਿੱਚ ਚੇਅਰਮੈਨ ਪੰਜਾਬ ਗਊ ਸੇਵਾ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਿਕ ਗਊਧੰਨ ਲਈ 25 ਹਜ਼ਾਰ ਰੁਪਏ ਦੀਆਂ ਦਵਾਈਆਂ ਮੁਫਤ ਵੰਡੀਆਂ ਗਈਆਂ। ਮੁਫਤ ਦਵਾਈਆਂ ਦੀ ਵੰਡ ਦੇ ਨਾਲ-ਨਾਲ 72 ਦੇ ਕਰੀਬ ਬਿਮਾਰ ਅਤੇ ਜਖਮੀ ਗਊਧਨ ਦਾ ਇਲਾਜ ਕੀਤਾ ਗਿਆ।
ਇਸ ਮੌਕੇ ਸੀਨੀਅਰ ਵੈਟਨਰੀ ਅਫਸਰ ਬਾਘਾ ਪੁਰਾਣਾ ਡਾ.ਜਗਦੀਪ ਸਿੰਘ ਖਹਿਰਾ, ਡਾ.ਕਮਲ ਕੁਮਾਰ ਵੀ.ਓ ਸੇਖਾ ਕਲਾਂ, ਡਾ. ਚੰਦਨ ਕਟਾਰੀਆ ਵੀ.ਓ ਥਰਾਜ, ਡਾ.ਚੰਨਦੀਪ ਸਿੰਘ ਬਾਜਵਾ ਵੀ.ਓ ਰਾਜੇਆਣਾ, ਪਸ਼ੂ ਪਾਲਣ ਵਿਭਾਗ ਮੋਗਾ ਦਾ ਹੋਰ ਸਟਾਫ ਅਤੇ ਗਊਸ਼ਾਲਾ ਦੇ ਪ੍ਰਬੰਧਕ ਮੋਜੂਦ ਸਨ। ਇਸ ਕੈਂਪ ਵਿੱਚ ਗਊਸ਼ਾਲਾ ਦੇ ਸੈਕਟਰੀ ਸੰਜੀਵ ਬਾਂਸਲ (ਲਵਲੀ) ਵੱਲੋਂ ਪੂਰਾ ਸਹਿਯੋਗ ਦਿੱਤਾ ਗਿਆ ਅਤੇ ਸਰਕਾਰ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਗਈ।




