ਪਿੰਡ ਭਲਾਈਆਣਾ ਦੀ ਪੰਚਾਇਤ ਅਤੇ ਕਲੱਬ ਮੈਂਬਰਾਂ ਵੱਲੋਂ ਪ੍ਰਿੰਸੀਪਲ ਸਾਧੂ ਸਿੰਘ ਰੋਮਾਣਾ ਦਾ ਵਿਸ਼ੇਸ਼ ਸਨਮਾਨ
ਪ੍ਰਿੰਸੀਪਲ ਸਾਧੂ ਸਿੰਘ ਰੋਮਾਣਾ ਨੂੰ ਸਨਮਾਨਿਤ ਕਰਦੇ ਚੇਅਰਮੈਨ ਗੁਰਚਰਨ ਸਿੰਘ ਸੰਧੂ ਸਰਪੰਚ ਗੁਰਪ੍ਰੀਤ ਸਿੰਘ ਅਤੇ ਚਰਨਜੀਤ ਸਿੰਘ ਮੋਗਾ

ਮੋਗਾ 27 ਜਨਵਰੀ ( ਚਰਨਜੀਤ ਸਿੰਘ ) ਉੱਘੇ ਸਮਾਜ ਸੇਵੀ ਪ੍ਰਗਤੀਸ਼ੀਲ ਅਗਾਂਹਵਧੂ ਵਿਚਾਰਾਂ ਦੇ ਮਾਲਕ ਆਪਣੇ ਕੰਮ ਨੂੰ ਪੂਰੀ ਤਨਦੇਹੀ ਨਾਲ ਨਿਭਾਉਣ ਵਾਲੇ ਸਟਾਫ ਅਤੇ ਬੱਚਿਆਂ ਵਿੱਚ ਹਰਮਨ ਪਿਆਰੇ ਪ੍ਰਿੰਸੀਪਲ ਸਾਧੂ ਸਿੰਘ ਰੋਮਾਣਾ ਨੂੰ ਪਿੰਡ ਭਲਾਈਆਣਾ ਦੀ ਸਮੁੱਚੀ ਪੰਚਾਇਤ ,ਯੂਵਕ ਸੇਵਾਵਾਂ ਕਲੱਬ ਅਤੇ ਦਸ਼ਮੇਸ਼ ਵੈਲਫੇਅਰ ਕਲੱਬ ਭਲਾਈਆਣਾ ਵੱਲੋਂ ਉਨ੍ਹਾਂ ਦੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਲਾਈਆਣਾ ਵਿਖੇ ਇਮਾਨਦਾਰੀ ਨਾਲ ਨਿਭਾਈ ਗਈ ਸੇਵਾ ਅਤੇ ਸਹਿਯੋਗ ਨੂੰ ਮੁੱਖ ਰੱਖਦੇ ਹੋਏ ਸਨਮਾਨਤ ਕੀਤਾ ਗਿਆ । ਬਾਬਾ ਮੁੰਦਰਾਂ ਵਾਲਾ ਯਾਦਗਾਰੀ ਫੁਟਬਾਲ ਟੂਰਨਾਮੈਂਟ ਵਿੱਚ ਸ਼ਾਮਲ ਪਿੰਡ ਦੇ ਸਰਪੰਚ ਗੁਰਪ੍ਰੀਤ ਸਿੰਘ ,ਸਮੁਚੀ ਪੰਚਾਇਤ, ਚੇਅਰਮੈਨ ਗੁਰਚਰਨ ਸਿੰਘ ਸੰਧੂ ,ਕਲੱਬ ਪ੍ਰਧਾਨ ਬਸੰਤ ਸਿੰਘ, ਉੱਘੇ ਸਮਾਜ ਸੇਵੀ ਡਾ ਸਿਕੰਦਰ ਸਿੰਘ ਗਾਹਲਾ ਧੂਲ਼ਕੋਟ ,ਫਾਸਟ ਨਿਊਜ਼ ਪੰਜਾਬ ਦੇ ਡਾਇਰੈਕਟਰ ਚਰਨਜੀਤ ਸਿੰਘ ਗਾਹਲਾ ਮੋਗਾ ,ਸਾਬਕਾ ਕਲੱਬ ਪ੍ਰਧਾਨ ਇਕਬਾਲ ਸਿੰਘ ਬਰਾੜ ,ਰਣਜੀਤ ਸਿੰਘ ਬਰਾੜ, ਜਸਪਾਲ ਸਿੰਘ, ਗੁਰਪ੍ਰੀਤ ਸਿੰਘ, ਮਨਿੰਦਰਪਾਲ ਸਿੰਘ ਗਿੱਲ ਬਠਿੰਡਾ, ਕਮਲੇਸ਼ ਸ਼ਰਮਾ, ਸੁਖਪਾਲ ਪਾਲੀ ,ਸੁਖਪਾਲ ਢਿੱਲੋਂ, ਗੁਰਮੀਤ ਬਰਾੜ ਸੋਨੀ ਸਟੂਡੀਓ ,ਜਗਸੀਰ ਸਿੰਘ ਪੰਚ, ਸਰਪੰਚ ਸੁਖਮੰਦਰ ਸਿੰਘ ਲਖਮੀਰੇ ਵਾਲਾ, ਸਰਪੰਚ ਭਿੰਦਰ ਸਰਮਾ ਝਬੇਲਵਾਲੀ, ਮਿੱਠੂ ਸਿੰਘ ਖ਼ਾਲਸਾ ਕਾਉਣੀ ,ਕ੍ਰਿਸ਼ਨ ਚੰਦ ਮਹਿਤਾ, ਮਨਜੀਤ ਸਿੰਘ, ਕ੍ਰਿਸ਼ਨ ਚੰਦ ,ਰੂਪ ਸਿੰਘ, ਰਾਜਪਾਲ ਸਿੰਘ, ਗੁਰਪ੍ਰੀਤ ਸਿੰਘ ,ਗੁਰਲਾਲ ਸਿੰਘ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀਆਂ ਤੋਂ ਇਲਾਵਾ ਖਿਡਾਰੀ ਵੀਰ ਹਾਜ਼ਰ ਸਨ । ਇਸ ਉਪਰੰਤ ਬਾਅਦ ਵਿੱਚ ਸਮੂਹ ਪਤਵੰਤੇ ਸਜਣਾ ਵਲੋਂ ਖਿਡਾਰੀਆਂ ਨੂੰ ਆਸ਼ੀਰਵਾਦ ਦੇਣ ਦੇ ਨਾਲ-ਨਾਲ ਨਸ਼ਿਆਂ ਤੋਂ ਦੂਰ ਰਹਿਣ ਦੀ ਨਸੀਹਤ ਵੀ ਦਿਤੀ ਗਈ । ਮੋਗਾ ਤੋਂ ਚਰਨਜੀਤ ਸਿੰਘ ਦੀ ਰਿਪਰੋਟ





