Mogaਅਨੋਖੇ ਅਜੂਬੇਸਿੱਖਿਆਖੇਡਟੇਕਨੋਲਜੀਤਾਜ਼ਾ ਖਬਰਾਂਦੇਸ਼ਧਰਮਫੋਟੋ ਗੈਲਰੀਰਾਜ
ਪੇਂਟਿੰਗ ਮੁਕਾਬਲੇ ਵਿੱਚ ਗੰਗਾ ਸਕੂਲ ਦੀ ਜਸ਼ਨਦੀਪ ਕੌਰ ਨੇ ਗੋਨਿਆਣਾ ਬਲਾਕ ਵਿੱਚੋਂ ਦੂਜਾ ਸਥਾਨ ਪ੍ਰਾਪਤ ਕੀਤਾ।
ਇਲਾਕੇ ਵਿੱਚ ਖੁਸ਼ੀ ਦੀ ਲਹਿਰ

ਮੋਗਾ 11 ਅਕਤੂਬਰ ( ਚਰਨਜੀਤ ਸਿੰਘ) ਸਕੂਲ ਸਿੱਖਿਆ ਵਿਭਾਗ ਵੱਲੋਂ ਆਜ਼ਾਦੀ ਦੇ 75 ਸਾਲਾ ਸਮਾਗਮਾਂ ਅਧੀਨ ਅਗਸਤ ਮਹੀਨੇ ਵਿੱਚ ਕਰਵਾਈਆਂ ਗਈਆਂ ਗਤੀਵਿਧੀਆਂ ਦਾ ਬਲਾਕ ਪੱਧਰੀ ਨਤੀਜਾ ਘੋਸ਼ਿਤ ਕੀਤਾ ਗਿਆ ਜਿਸ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੰਗਾ ਅਬਲੂ ਕੀ ਦੀ ਵਿਦਿਆਰਥਣ ਜਸ਼ਨਦੀਪ ਕੌਰ ਨੇ ਪੇਂਟਿੰਗ ਮੁਕਾਬਲੇ ਵਿੱਚ ਬਲਾਕ ਗੋਨਿਆਣਾ ਵਿਚੋਂ ਦੂਜਾ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਇਸ ਮੌਕੇ ਸਕੂਲ ਪ੍ਰਿੰਸੀਪਲ ਸਾਧੂ ਸਿੰਘ ਰੋਮਾਣਾ ਅਤੇ ਨੋਡਲ ਅਫ਼ਸਰ ਸ੍ਰੀਮਤੀ ਛਿੰਦਰਪਾਲ ਕੌਰ ਸਿੱਧੂ ਨੇ ਵਿਦਿਆਰਥਣ ਨੂੰ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਅਤੇ ਵਧਾਈ ਦਿੱਤੀ।ਇਸ ਅਵਸਰ ਤੇ ਗੁਰਬਖਸ਼ ਸਿੰਘ, ਅਲਪਨਾ ਖੇੜਾ, ਹਰਜੀਤ ਸਿੰਘ ਅਤੇ ਗਗਨ ਜੈਨ ਵੀ ਹਾਜ਼ਰ ਸਨ।




