ਮੋਗਾ ਪੁਲਿਸ ਦੀ ਸਾਇਬਰ ਟੀਮ ਵੱਲੋ ਲੋਨ ਦੇ ਨਾਮ ਤੇ ਲੱਖਾ ਰੁਪਏ ਠੱਗਣ ਵਾਲੇ ਗਰੋਹ ਦੇ ਤਿੰਨ ਮੈਂਬਰ ਹਿਸਾਰ (ਹਰਿਆਣਾ) ਤੋ ਕਾਬੂ।

ਮੋਗਾ 14 ਸਤੰਬਰ ( ਰਾਜੂ, ਦਵਿੰਦਰ ਕੁਮਾਰ ) ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੁਆਰਾ ਸਮਾਜ ਦੇ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਅਧੀਨ ਆਈਪੀਐਸ ਧਰੂਮਨ ਐਚ ਨਿੰਬਾਲੇ ਐਸ.ਐਸ.ਪੀ ਮੋਗਾ ਅਤੇ ਜਗਤਪ੍ਰੀਤ ਸਿੰਘ, ਐਸ.ਪੀ-ਆਈ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸੁਖਵਿੰਦਰ ਸਿੰਘ, ਡੀ.ਐਸ.ਪੀ. ਸਾਈਬਰ ਮੋਗਾ ਅਤੇ ਉਹਨਾਂ ਦੀ ਟੀਮ ਦੁਆਰਾ ਲੋਕਾਂ ਨੂੰ ਸਾਈਬਰ ਅਪਰਾਧਾਂ ਪ੍ਰਤੀ ਸੁਚੇਤ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਨਾਲ ਠੱਗੀ ਮਾਰਨ ਵਾਲਿਆਂ ਤੇ ਵੀ ਨਿਗਰਾਨੀ ਰੱਖੀ ਜਾਂਦੀ ਹੈ।
ਸਾਈਬਰ ਠੱਗੀ ਦੇ ਵਿਸ਼ੇ ਸਬੰਧੀ ਇਕ ਮੁੱਕਦਮਾ ਨੰਬਰ 119 ਮਿਤੀ 25-08-2021 ਅਧ 420, 388, 120-ਬੀ ਭ:ਦ ਵਾਧਾ ਜੁਰਮ 66-ਸੀ ਅਤੇ 6-ਡੀ ਆਈ.ਟੀ. ਐਕਟ ਥਾਣਾ ਬੱਧਨੀ ਕਲਾਂ, ਮਨਜੀਤ ਕੌਰ ਪਤਨੀ ਗੁਰਦੀਪ ਸਿੰਘ ਪੁੱਤਰ ਬਚਨ ਸਿੰਘ ਵਾਸੀ ਦੰਧਰ ਵੱਲੋਂ ਨਾ-ਮਲੂਮ ਵਿਅਕਤੀਆਂ ਖਿਲਾਫ ਦਰਜ ਕਰਵਾਇਆ ਗਿਆ ਸੀ। ਅਣਪਛਾਤੇ ਵਿਅਕਤੀਆਂ ਵੱਲੋਂ ਅਜੀਤ ਅਖਬਾਰ ਵਿੱਚ ਲੋਕ ਸਬੰਧੀ ਇਸ਼ਤਿਹਾਰ ਦਿਤਾ ਗਿਆ ਸੀ ਜਿਸ ਨੂੰ ਦੇਖ ਕੇ ਮਨਜੀਤ ਕੌਰ ਵੱਲੋਂ ਇਸ਼ਤਿਹਾਰ ਵਿੱਚ ਦਿੱਤੇ ਮੋਬਾਇਲ ਨੰਬਰਾ ਤੇ ਸੰਪਰਕ ਕੀਤਾ ਗਿਆ ਜਿਸ ਤੇ ਨਾ-ਮਲੂਮ ਵਿਆਕਤੀਆ ਦੁਆਰਾ ਫਰਜੀ ਲੋਨ ਦੇਣ ਵਾਲੀ ਕੰਪਨੀ ਦਾ ਬਹਾਨਾ ਬਣਾ ਕੇ ਅਤੇ ਡਰਾ ਧਮਕਾ ਕੇ ਮਨਜੀਤ ਕੌਰ ਪਾਸੋ ਇੱਕ ਬੈਂਕ ਖਾਤੇ ਰਾਂਹੀ ਕਰੀਬ 13 ਲੱਖ 59 ਹਜਾਰ 860 ਰੁਪਏ ਦੀ ਠੱਗੀ ਮਾਰੀ। ਡੀ.ਐਸ.ਪੀ ਸਾਈਬਰ ਵੱਲੋਂ ਤਫਤੀਸ਼ ਕਰਨ ਤੇ ਪਤਾ ਲੱਗਾ ਕੇ ਠੱਗੀ ਲਈ ਵਰਤਿਆ ਗਿਆ ਬੈਂਕ ਅਕਾਊਂਟ ਪੰਜਾਬ ਨੈਸ਼ਨਲ ਬੈਂਕ ਦਾ ਹੈ ਜੋ ਹਿਸਾਰ (ਹਰਿਆਣਾ) ਨਾਲ ਸਬੰਧਿਤ ਹੈ।
ਜਿਸ ਤੇ ਕਾਰਵਾਈ ਕਰਨ ਲਈ ਡੀ.ਐਸ.ਪੀ. ਸਾਇਬਰ ਕਰਾਈਮ ਮੋਗਾ ਦੀ ਅਗਵਾਈ ਨਾਲ ਟੀਮ ਗਠਿਤ ਕਰਕੇ ਸ:ਥ: ਪ੍ਰੀਤਮ ਸਿੰਘ ਚੌਕੀ ਇੰਚਾਰਜ ਲੋਪੋ ਨੂੰ ਸਮੇਤ ਪੁਲਿਸ ਪਾਰਟੀ ਨਾਮਲੂਮ ਦੋਸ਼ੀਆਂ ਦੀ ਭਾਲ ਵਿੱਚ ਹਿਸਾਰ, ਹਰਿਆਣਾ। ਲਈ ਹਵਾਨਾ ਕੀਤਾ। ਹਿਸਾਰ ਪਹੁੰਚ ਕੇ ਪੁਲਿਸ ਪਾਰਟੀ ਵੱਲੋ ਖਾਤੇ ਬਾਰੇ ਜਾਣਕਾਰੀ ਲਈ ਗਈ ਅਤੇ ਖਾਤੇ ਨੂੰ ਖੋਲਣ ਲਈ ਵਰਤੇ ਡਾਕੂਮੈਂਟ ਦੇ ਆਧਾਰ ਤੇ ਮਾਲਕ ਦਾ ਪਤਾ ਕੀਤਾ ਗਿਆ ਪਰ ਉਹ ਦਿੱਤੇ ਅਤੇ ਪਰ ਨਹੀ ਰਹਿ ਰਿਹਾ ਸੀ। ਜਿਸ ਤੇ ਪੁਲਿਸ ਪਾਰਟੀ ਵੱਲ ਇਸ ਖਾਤੇ ਦੇ ਏ.ਟੀ.ਐਮ ਨੂੰ ਚਲਾਉਣ ਵਾਲੇ ਵਿਅਕਤੀ ਬਾਰੇ ਸੀ.ਸੀ.ਟੀ.ਵੀ ਫੁਟੇਜ ਅਤੇ ਟੈਕਨੀਕਲ ਸਹਾਇਤਾ ਦੀ ਮਦਦ ਨਾਲ ਪਤਾ ਕੀਤਾ ਗਿਆ ਅਤੇ ਜਦ ਇਹ ਵਿਅਕਤੀ ਦੁਬਾਰਾ ਪੈਸੇ ਕਢਵਾਉਣ ਲਈ ਏ.ਟੀ.ਐਮ ਪਰ ਆਇਆ ਤਾਂ ਪੁਲਿਸ ਪਾਰਟੀ ਨੇ ਮੌਕੇ ਤੇ ਰੰਗੇ ਹੱਥੀ ਕਾਬੂ ਕਰ ਲਿਆ ਅਤੇ ਖਾਤੇ ਦਾ ਏ.ਟੀ.ਐਮ ਵੀ ਬਰਾਮਦ ਕਰ ਲਿਆ ਗਿਆ।




