WhatsApp Image 2024-08-10 at 5.43.20 PM
WhatsApp Image 2022-05-20 at 3.04.26 PM
WhatsApp Image 2024-08-10 at 5.24.00 PM
WhatsApp Image 2022-05-05 at 9.37.25 AM
WhatsApp Image 2022-12-03 at 3.18.40 PM
WhatsApp Image 2024-08-10 at 5.43.20 PM
Sure Visa Adds 2)
WhatsApp Image 2022-05-05 at 9.36.34 AM
WhatsApp Image 2022-05-16 at 1.37.06 PM
WhatsApp Image 2024-08-10 at 7.17.29 PM
S K Shooting 2
WhatsApp Image 2025-01-11 at 15.37.17 (1)
WhatsApp Image 2025-01-09 at 16.58.52
S K Shooting 2
ਤਾਜਾ ਖਬਰਾਂ

*ਪਰਿਵਰਤਨ ਟਰੱਸਟ ਮਹਾਰਾਸ਼ਟਰਾ ਵੱਲੋਂ “ਨਸ਼ੇ ਤੋ ਦੂਰੀ, ਜਿੰਦਗੀਂ ਹੈ ਜਰੂਰੀ ” ਜਾਗਰੂਕਤਾ ਤਿੰਨ ਰੋਜ਼ਾ ਵਰਕਸ਼ਾਪ ਆਯੋਜਿਤ*

*ਨਸ਼ੇ ਦੇ ਮਾੜੇ ਪ੍ਰਭਾਵ ਤੋਂ ਬਚਣ ਲਈ ਜਾਗਰੂਕਤਾ ਜ਼ਰੂਰੀ - ਸਿਵਿਲ ਸਰਜਨ*

WhatsApp Image 2022-05-20 at 2.57.41 PM
WhatsApp Image 2023-03-28 at 1.44.51 PM (1)
WhatsApp Image 2024-08-10 at 7.15.30 PM (4)
WhatsApp Image 2022-05-23 at 10.44.37 AM
WhatsApp Image 2022-03-17 at 5.53.21 PM (1)
WhatsApp Image 2022-05-05 at 9.09.16 AM
Sure Visa Adds (5)
Nagpal 3
WhatsApp Image 2025-01-09 at 16.59.28
WhatsApp Image 2025-01-11 at 14.26.10

ਮੋਗਾ 20 ਨਵੰਬਰ (Charanjeet Singh)

 

ਪੰਜਾਬ ਸਰਕਾਰ ਦੇ ਹੁਕਮਾ ਅਨੁਸਾਰ ਅਤੇ ਡਿਪਟੀ ਕਮਿਸ਼ਨਰ ਮੋਗਾ ਸਾਗਰ ਸੇਤੀਆ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲੇ ਦੇ ਬਲਾਕ ਢੁਡੀਕੇ ਵਿਖੇ ਅੱਜ ਪਰਿਵਰਤਨ ਟਰੱਸਟ ਮਹਾਰਾਸ਼ਟਰਾ ਵੱਲੋਂ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਸਮਾਜ ਨੂੰ ਨਸ਼ੇ ਤੋਂ ਮੁਕਤ ਬਣਾਉਣ ਅਤੇ ਨੌਜਵਾਨ ਪੀੜ੍ਹੀ ਨੂੰ ਸਿਹਤਮੰਦ ਭਵਿੱਖ ਵੱਲ ਪ੍ਰੇਰਿਤ ਕਰਨ ਦੇ ਉਦੇਸ਼ ਨਾਲ “ਨਸ਼ੇ ਤੋ ਦੂਰੀ ਜ਼ਿੰਦਗੀ ਹੈ ਜਰੂਰੀ ” ਵਿਸ਼ੇ ’ਤੇ ਇਕ ਵਿਸ਼ੇਸ਼ ਤਿੰਨ ਰੋਜ਼ਾ ਜਾਗਰੂਕਤਾ ਵਰਕਸ਼ਾਪ ਆਯੋਜਿਤ ਕੀਤੀ ਗਈ। ਇਸ ਮੌਕੇ ਸਿਵਲ ਸਰਜਨ ਮੋਗਾ ਡਾਕਟਰ ਪ੍ਰਦੀਪ ਕੁਮਾਰ ਮਹਿੰਦਰਾ ਮੁੱਖ ਮਹਿਮਾਨ ਵਜੋਂ ਪੁੱਜੇ ਸਿਵਿਲ ਸਰਜਨ ਮੋਗਾ ਨੇ ਦਸਿਆ ਕਿ ਨਸ਼ੇ ਦੇ ਮਾੜੇ ਪ੍ਰਭਾਵ ਤੋਂ ਬਚਣ ਲਈ ਅੱਜ ਤਿੰਨ ਰੋਜ਼ਾ ਜਾਗਰੂਕਤਾ ਲਗਾਈ ਗਈ ਹੈ । ਇਸ ਵਰਕਸ਼ਾਪ ਮਾਹਿਰ ਸਟਾਫ਼ ਡਾਕਟਰ ਹਾਮਿਦ ਡਾਬੋਲਕਰ
ਦਲੀਪ ਗੰਕੋਰੁ
ਰੁਪਾਲੀ ਭੋਸਲੇ
ਯੋਗਿਨੀ ਮਗਰ ਹਰਮੰਦਰ ਸਿੰਘ
ਸੁਸ਼ੀਲ ਸ਼ਰਮਾ
ਨੇ ਭਰਪੂਰ ਤਕਨੀਕੀ ਜਾਣਕਾਰੀ ਸਾਂਝੀ ਕੀਤੀ ਅਤੇ ਲਗਾਤਾਰ ਤਿੰਨ ਦਿਨ ਇਹ ਪ੍ਰਭਾਵਸ਼ਾਲੀ ਪ੍ਰੋਗਰਾਮ ਜਾਰੀ ਰਹੇਗਾ। ਇਸ ਵਿੱਚ ਸਮੂਹ ਪੈਰਾ-ਮੈਡੀਕਲ ਸਟਾਫ ਅਤੇ ਹੋਰ ਸਿਹਤ ਕਰਮੀਆਂ ਨੇ ਸਰਗਰਮੀ ਨਾਲ ਹਿੱਸਾ ਲਿਆ। ਵਰਕਸ਼ਾਪ ਦੌਰਾਨ ਮਾਹਿਰਾਂ ਨੇ ਦੱਸਿਆ ਕਿ ਨਸ਼ੇ ਦੇ ਵਧਦੇ ਪ੍ਰਭਾਵ ਨਾਲ ਨਾ ਸਿਰਫ਼ ਨੌਜਵਾਨਾਂ ਦਾ ਭਵਿੱਖ ਬਰਬਾਦ ਹੋ ਰਿਹਾ ਹੈ, ਬਲਕਿ ਪਰਿਵਾਰ ਅਤੇ ਸਮਾਜ ਵੀ ਇਸ ਦੀ ਚਪੇਟ ਵਿੱਚ ਆ ਰਹੇ ਹਨ। ਪੈਰਾ-ਮੈਡੀਕਲ ਸਟਾਫ ਨੂੰ ਨਸ਼ਾ ਕਰਨ ਵਾਲਿਆਂ ਦੀ ਪਹਿਚਾਣ, ਸ਼ੁਰੂਆਤੀ ਲੱਛਣਾਂ, ਤੁਰੰਤ ਸਿਹਤ ਸਹਾਇਤਾ ਅਤੇ ਕੋਸਲਿਗ ਤਰੀਕਿਆਂ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ ਗਿਆ। ਇਸ ਮੌਕੇ ਪਰਿਵਰਤਨ ਟਰੱਸਟ ਦੇ ਪ੍ਰਤੀਨਿਧੀਆਂ ਨੇ ਕਿਹਾ ਕਿ ਸਿਹਤ ਕਰਮਚਾਰੀ ਨਸ਼ੇ ਨੂੰ ਰੋਕਣ ਵਿੱਚ ਸਭ ਤੋਂ ਮਹੱਤਵਪੂਰਨ ਕੜੀ ਹਨ, ਕਿਉਂਕਿ ਉਹ ਸਿੱਧੇ ਤੌਰ ’ਤੇ ਲੋਕਾਂ ਨਾਲ ਜੁੜੇ ਹੁੰਦੇ ਹਨ ਅਤੇ ਸਹੀ ਸਮੇਂ ਸਹੀ ਮਦਦ ਦੇ ਸਕਦੇ ਹਨ। ਓਹਨਾ ਦਸਿਆ ਇਹ ਵਰਕਸ਼ਾਪ 20 ਨਵੰਬਰ ਤੋਂ 22 ਨਵੰਬਰ ਤੱਕ ਜਾਰੀ ਰਹੇਗੀ। ਇਸ ਵਰਗੀਆਂ ਹੋਰ ਵਰਕਸ਼ਾਪਾਂ ਅਤੇ ਜਾਗਰੂਕਤਾ ਮੁਹਿੰਮਾਂ ਨੂੰ ਭਵਿੱਖ ਵਿੱਚ ਵੀ ਜਾਰੀ ਰੱਖਣ ਦੇ ਯਤਨ ਕਰਨਗੇ। ਵਰਕਸ਼ਾਪ ਦੇ ਅੰਤ ਵਿੱਚ ਸਮੂਹ ਪੈਰਾ-ਮੈਡੀਕਲ ਸਟਾਫ ਨੂੰ ਨਸ਼ਾ-ਮੁਕਤ ਸਮਾਜ ਬਣਾਉਣ ਲਈ ਸਹੀ ਜਾਣਕਾਰੀ ਫੈਲਾਣ ਅਤੇ ਲੋਕਾਂ ਨੂੰ ਨਸ਼ੇ ਤੋਂ ਦੂਰ ਰੱਖਣ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲ ਕੀਤੀ ਗਈ। ਇਸ ਮੌਕੇ ਤੇ ਹਾਜ਼ਰ ਡਿਪਟੀ ਮੈਡੀਕਲ ਕਮਿਸ਼ਨਰ ਮੋਗਾ ਡਾਕਟਰ ਰਾਜੇਸ਼ ਮਿੱਤਲ, ਡਾਕਟਰ ਨਿਸ਼ਾ ਬਾਂਸਲ ਐਸਐਮਓ ਢੁਡੀਕੇ,ਅਤੇ ਹੋਰ ਸਟਾਫ ਵੀ ਹਾਜ਼ਿਰ ਸੀ।ਇਸ ਮੌਕੇ ਐਸ ਐਮ ਓ ਢੁੱਡੀਕੇ ਸੀ ਐਚ ਸੀ ਡਾਕਟਰ ਨਿਸ਼ਾ ਬਾਂਸਲ ਨੇ ਆਖਿਰ ਵਿਚ ਦਸਿਆ ਕਿ ਨਸ਼ਾ ਮੁਕਤੀ ਦਵਾਈ ਕੇਂਦਰ ਦੇ ਮੈਡੀਕਲ ਸਟਾਫ ਦੇ ਮੈਂਬਰ ਵੀ ਇਸ ਪ੍ਰੋਗਰਾਮ ਚ ਸ਼ਾਮਲ ਹਨ ਅਤੇ ਓਹਨਾ ਦੀ ਮਦਦ ਨਾਲ ਅਸੀ ਇਸ ਪ੍ਰੋਗਰਾਮ ਨੂੰ ਪਿੰਡ ਪੱਧਰ ਤੇ ਹਰ ਘਰ ਤੋ ਘਰ ਤੱਕ ਜਾਗਰੂਕਤਾ ਦਿੱਤੀ ਜਾਵੇਗੀ।

 

Fast News Punjab

Related Articles

Back to top button