ਸਿੱਖਿਆਤਾਜਾ ਖਬਰਾਂਤਾਜ਼ਾ ਖਬਰਾਂਦੇਸ਼
ਮਿਸ਼ਨ ਸੁਨਹਿਰੀ ਦੀ ਸ਼ੁਰੂਆਤ, ਇੰਗਲਿਸ਼ ਸਪੀਕਿੰਗ ਸਾਫ਼ਟ ਸਕਿੱਲ ਦੀ ਮੁਫ਼ਤ ਟ੍ਰੇਨਿੰਗ ਸ਼ੁਰੂ

ਮੋਗਾ, 2 ਅਗਸਤ ਮਿਸ਼ਨ ਸੁਨਹਿਰੀ ਦੀ ਸ਼ੁਰੂਆਤ ਤਹਿਤ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿਖੇ ਇੰਗਲਿਸ਼ ਸਪੀਕਿੰਗ ਸਾਫਟ ਸਕਿੱਲ ਦੀ ਮੁਫ਼ਤ ਟ੍ਰੇਨਿੰਗ ਸ਼ੁਰੂ ਕਰ ਦਿੱਤੀ ਗਈ ਹੈ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅਫ਼ਸਰ ਸ੍ਰੀਮਤੀ ਪਰਮਿੰਦਰ ਕੌਰ ਨੇ ਦੱਸਿਆ ਕਿ ਇਸ ਪਹਿਲੇ ਬੈਚ ਵਿੱਚ 30 ਪ੍ਰਾਰਥੀਆਂ ਨੇ ਭਾਗ ਲਿਆ।
ਉਨ੍ਹਾਂ ਦੱਸਿਆ ਕਿ ਇਹ ਟ੍ਰੇਨਿੰਗ 10 ਦਿਨਾਂ ਤੱਕ ਚੱਲੇਗੀ। ਟ੍ਰੇਨਿੰਗ 10 ਤੋਂ 1 ਵਜੇ ਤੱਕ ਅਤੇ 2 ਤੋਂ 5 ਵਜੇ ਤੱਕ ਦੋ ਬੈਚਾਂ ਜਰੀਏ ਦਿੱਤੀ ਜਾ ਰਹੀ ਹੈ। ਟ੍ਰੇਨਿੰਗ ਪ੍ਰਾਪਤ ਕਰਨ ਉਪਰੰਤ ਇਨ੍ਹਾਂ ਪ੍ਰਾਰਥੀਆਂ ਦੀ ਪਲੇਸਮੈਂਟ ਮੋਹਾਲੀ, ਚੰਡੀਗੜ੍ਹ ਵਿਖੇ ਚੰਗੇ ਰੋਜ਼ਗਾਰ ਲਈ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਜੋ ਪ੍ਰਾਰਥੀ ਟ੍ਰੇਨਿੰਗ ਲੈਣ ਦੇ ਇਛੁੱਕ ਹਨ, ਉਹ ਆਪਣਾ ਨਾਮ ਸਵੇਰੇ 9:30 ਵਜੇ ਤੋਂ ਪਹਿਲਾਂ ਪਹਿਲਾਂ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਮੋਗਾ ਜਿਹੜਾ ਕਿ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਥਿਤ ਹੈ ਆਪਣੀ ਰਜਿਸਟ੍ਰੇਸ਼ਨ ਕਰਵਾਉਣ।



