
4 ਸਤੰਬਰ 2025, (ਚਰਨਜੀਤ ਸਿੰਘ)
ਅੱਜ ਦੇ ਸਮੇਂ ‘ਚ ਪਿੰਡਾਂ ਦੇ ਹਾਲਾਤ ਬਹੁਤ ਹੀ ਖਰਾਬ ਨੇ। ਕਈ ਲੋਕਾਂ ਦੇ ਘਰ ਉਜੜ ਗਏ ਨੇ, ਜ਼ਮੀਨਾਂ ਬਰਬਾਦ ਹੋ ਗਈਆਂ ਨੇ ਅਤੇ ਬਿਮਾਰੀਆਂ ਕਾਰਨ ਲੋਕ ਤੜਫ਼ ਰਹੇ ਨੇ। ਪਰ ਪੰਜਾਬ ਸਰਕਾਰ ਸੁੱਤੀ ਪਈ ਹੈ। ਕੀ ਭਗਵੰਤ ਮਾਨ ਨੂੰ ਦਿਖਾਈ ਨਹੀਂ ਦੇ ਰਿਹਾ ਕਿ ਉਹ ਕੇਵਲ ਦਿੱਲੀ ਦਾ ਗੁਲਾਮ ਬਣਿਆ ਹੋਇਆ ਹੈ? ਪੰਜਾਬ ਦੇ ਲੋਕਾਂ ਨੂੰ ਇਹ ਗੱਲ ਬਰਦਾਸ਼ਤ ਨਹੀਂ। ਸਮਾਂ ਆਵੇਗਾ ਜਦੋਂ ਲੋਕ ਉਸਨੂੰ ਜੁੱਤਿਆਂ ਨਾਲ ਤੋਲਣਗੇ। ਕੱਲ੍ਹ ਹੀ ਹਰਿਆਣਾ ਸਰਕਾਰ ਨੇ 50 ਕਰੋੜ ਰੁਪਏ ਦਾ ਐਲਾਨ ਕੀਤਾ। ਉਸ ਤੋਂ ਪਹਿਲਾਂ 611 ਸੈਂਟਰਾਂ ਰਾਹੀਂ 6000 ਕਰੋੜ ਰੁਪਏ ਦੀ ਹੋਰ ਮੰਗ ਕੀਤੀ ਜਾ ਰਹੀ ਹੈ। ਇਹ ਸਾਰਾ ਪੈਸਾ ਬਿਹਾਰ ਚੋਣਾਂ ‘ਚ ਲਗਾਇਆ ਜਾਣਾ ਹੈ। ਜਾਣਬੁੱਝ ਕੇ ਪੰਜਾਬ ਨੂੰ ਪਾਣੀ ਦੀ ਮਾਰ ਨਾਲ ਤਬਾਹ ਕੀਤਾ ਜਾ ਰਿਹਾ ਹੈ। ਜਦ ਵੀ ਪੈਸਾ ਆਉਂਦਾ ਹੈ, ਰਾਘਵ ਚੱਢਾ ਅਤੇ ਸਿਸੋਦੀਆ ਪੰਜਾਬ ਵਿਚ ਹੀ ਦਿਖਾਈ ਦਿੰਦੇ ਹਨ।ਪੰਜਾਬ ਦੇ ਲੋਕਾਂ ਦੇ ਘਰਾਂ ਤੇ ਖੇਤਾਂ ਦਾ ਨੁਕਸਾਨ ਹੋਇਆ ਹੈ। ਇਸ ਲਈ ਜ਼ਰੂਰੀ ਹੈ ਕਿ ਉਹਨਾਂ ਇਲਾਕਿਆਂ ਦਾ ਕਰਜ਼ਾ ਮਾਫ਼ ਕੀਤਾ ਜਾਵੇ। ਅਸੀਂ ਹਰ ਜ਼ਿਲ੍ਹੇ ‘ਚ ਧਰਨੇ ਦੇਵਾਂਗੇ ਤਾਂ ਜੋ ਇਹ ਪੈਸਾ ਪੰਜਾਬ ਲਈ ਹੀ ਵਰਤਿਆ ਜਾਵੇ। ਕਾਂਗਰਸ ਤੇ ਅਕਾਲੀ ਵੀ ਦੱਸਣ ਕਿ ਉਹ ਚੁੱਪ ਕਿਉਂ ਨੇ? ਕਿਉਂ ਨਹੀਂ ਇੱਕਜੁੱਟ ਹੋ ਕੇ ਇਹ ਪੈਸਾ ਰੋਕਦੇ ਜੋ ਬਿਹਾਰ ਚੋਣਾਂ ਲਈ ਭੇਜਿਆ ਜਾ ਰਿਹਾ ਹੈ? ਅਸੀਂ ਇਹ ਵੀ ਸਾਫ਼ ਕਰਨਾ ਚਾਹੁੰਦੇ ਹਾਂ ਕਿ ਪੂਰਾ ਕਰਜ਼ਾ ਕੇਂਦਰ ਤੇ ਪੰਜਾਬ ਸਰਕਾਰ ਮਿਲ ਕੇ ਮਾਫ਼ ਕਰਨ। ਜੇ ਨਹੀਂ, ਤਾਂ ਅਸੀਂ ਅਦਾਲਤ ਦਾ ਰੁੱਖ ਕਰਾਂਗੇ ਅਤੇ ਸੱਚਾਈ ਸਾਹਮਣੇ ਲਿਆਂਦੇ ਰਹਾਂਗੇ। ਹੋਰ ਰਾਜਾਂ ਨੂੰ ਵੀ ਅਪੀਲ ਹੈ ਕਿ ਪੰਜਾਬ ਸਰਕਾਰ ਨੂੰ ਪੈਸਾ ਨਾ ਦੇਣ, ਸਿੱਧਾ ਲੋਕਾਂ ਨੂੰ ਦਿਓ। ਕਿਉਂਕਿ ਸਰਕਾਰ ਇਹ ਪੈਸਾ ਖਾ ਜਾਂਦੀ ਹੈ ਅਤੇ ਇਸਦੀ ਵਰਤੋਂ ਗਲਤ ਕੰਮਾਂ ‘ਚ ਕੀਤੀ ਜਾਂਦੀ ਹੈ।





