WhatsApp Image 2024-08-10 at 5.43.20 PM
WhatsApp Image 2022-05-20 at 3.04.26 PM
WhatsApp Image 2024-08-10 at 5.24.00 PM
WhatsApp Image 2022-05-05 at 9.37.25 AM
WhatsApp Image 2022-12-03 at 3.18.40 PM
WhatsApp Image 2024-08-10 at 5.43.20 PM
Sure Visa Adds 2)
WhatsApp Image 2022-05-05 at 9.36.34 AM
WhatsApp Image 2022-05-16 at 1.37.06 PM
WhatsApp Image 2022-02-24 at 6.51.37 PM (3)
WhatsApp Image 2024-08-10 at 7.17.29 PM
S K Shooting 2
WhatsApp Image 2025-01-11 at 15.37.17 (1)
WhatsApp Image 2025-01-09 at 16.58.52
S K Shooting 2
ਤਾਜਾ ਖਬਰਾਂ

ਪੂਜਨੀਕ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਹੋਕੇ ਤੋਂ ਬਾਅਦ ਹੜ੍ਹ ਪੀੜ੍ਹਤਾਂ ਲਈ ਮੋਗਾ ਤੋਂ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਕਮੇਟੀ ਵੱਲੋਂ ਭੇਜੀ ਰਾਹਤ ਸਮੱਗਰੀ ਦੀ ਪਹਿਲੀ ਖੇਪ

-ਏਡੀਸੀ ਮੋਗਾ ਮੈਡਮ ਚਾਰੂਮਿਤਾ ਵੱਲੋਂ ਹਰੀ ਝੰਡੀ ਦਿਖਾ ਕੇ ਰਾਹਤ ਸਮੱਗਰੀ ਦੀਆਂ ਭਰੀਆਂ ਟਰਾਲੀਆਂ ਨੂੰ ਕੀਤਾ ਰਵਾਨਾਏਡੀਸੀ ਮੋਗਾ ਮੈਡਮ ਚਾਰੂਮਿਤਾ ਵੱਲੋਂ ਹਰੀ ਝੰਡੀ ਦਿਖਾ ਕੇ ਰਾਹਤ ਸਮੱਗਰੀ ਦੀਆਂ ਭਰੀਆਂ ਟਰਾਲੀਆਂ ਨੂੰ ਕੀਤਾ ਰਵਾਨਾ

WhatsApp Image 2024-08-10 at 7.15.30 PM
WhatsApp Image 2022-05-20 at 2.57.41 PM
WhatsApp Image 2024-08-10 at 5.49.29 PM
WhatsApp Image 2023-03-28 at 1.44.51 PM (1)
WhatsApp Image 2024-08-10 at 5.37.58 PM
WhatsApp Image 2024-08-10 at 7.15.30 PM (4)
New Year Post 2024 (2)
WhatsApp Image 2022-05-23 at 10.44.37 AM
WhatsApp Image 2022-03-17 at 5.53.21 PM (1)
WhatsApp Image 2022-05-05 at 9.09.16 AM
Sure Visa Adds (5)
Nagpal 3
WhatsApp Image 2025-01-09 at 16.59.28
WhatsApp Image 2025-01-11 at 14.26.10

ਮੋਗਾ, 4 ਸਤੰਬਰ ( ਚਰਨਜੀਤ ਸਿੰਘ )

ਪੰਜਾਬ ਵਿੱਚ ਹੜ੍ਹਾਂ ਨਾਲ ਹੋ ਰਹੀ ਤਬਾਹੀ ਨੂੰ ਧਿਆਨ ‘ਚ ਰੱਖਦਿਆ ਡੇਰਾ ਸੱਚਾ ਸੌਦਾ ਸਿਰਸਾ ਦੇ ਮੁੱਖੀ ਪੂਜਨੀਕ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਬੀਤੇ ਦਿਨੀਂ ਆਪਣੀ ਸੰਗਤ ਨੂੰ ਹੜ੍ਹ ਪੀੜ੍ਹਤਾਂ ਦੀ ਮਦਦ ਦੇ ਦਿੱਤੇ ਹੋਕੇ ਤੋਂ ਬਾਅਦ ਅੱਜ ਹੜ੍ਹ ਪੀੜ੍ਹਤਾਂ ਦੀ ਮਦਦ ਲਈ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਕਮੇਟੀ ਵੱਲੋਂ ਰਾਹਤ ਸਮੱਗਰੀ ਦੀ ਪਹਿਲੀ ਖੇਪ ਵਿੱਚ ਲਗਭਗ 50 ਟਰਾਲੀਆਂ ‘ਚ ਰਾਹਤ ਸਮੱਗਰੀ ਅਤੇ 150 ਡੇਰਾ ਪ੍ਰੇਮੀ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ, ਮੋਗਾ ਤੋਂ ਰਵਾਨਾ ਹੋਏ, ਜਿਹਨਾਂ ਨੂੰ ਏਡੀਸੀ ਮੈਡਮ ਚਾਰੂਮਿਤਾ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ । ਇਸ ਮੌਕੇ ਬੋਲਦਿਆ ਏਡੀਸੀ ਮੈਡਮ ਚਾਰੂਮਿਤਾ ਨੇ ਕਿਹਾ ਕਿ ਪੰਜਾਬ ਹੜ੍ਹ ਦੀ ਆਫਤ ਕਾਰਨ ਬਹੁਤ ਔਖੀ ਘੜੀ ਵਿੱਚੋਂ ਗੁਜ਼ਰ ਰਿਹਾ ਹੈ, ਜਿਸ ਲਈ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇੱਕ ਦੂਜੇ ਦੀ ਮੱਦਦ ਕਰਨ ਦੀ ਜ਼ਰੂਰਤ ਹੈ। ਉਹਨਾਂ ਅੱਜ ਡੇਰਾ ਸੱਚਾ ਸੌਦਾ ਵੱਲੋਂ ਭੇਜੀ ਰਾਹਤ ਸਮੱਗਰੀ ਦੀ ਪਹਿਲੀ ਖੇਪ ਲਈ ਡੇਰਾ ਸੱਚਾ ਸੌਦਾ ਮੁੱਖੀ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਅਤੇ ਉਹਨਾਂ ਦੇ ਸ਼ਰਧਾਲੂਆਂ ਦਾ ਇਸ ਰਾਹਤ ਕਾਰਜ ਲਈ ਧੰਨਵਾਦ ਕੀਤਾ, ਉਹਨਾਂ ਕਿਹਾ ਕਿ ਡੇਰੇ ਵੱਲੋਂ ਤਿਆਰ ਕੀਤੀ ਗਈ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਕਮੇਟੀ ਜੋ ਅੱਜ ਹੜ੍ਹ ਪੀੜ੍ਹਤਾਂ ਦੀ ਮਦਦ ਲਈ ਸਮੱਗਰੀ ਲੈ ਕੇ ਗਈ ਹੈ ਉਹ ਘਰ-ਘਰ ਤੱਕ ਜਾ ਕੇ ਇਹ ਰਾਹਤ ਸਮੱਗਰੀ ਵੰਡਣਗੇ, ਜਿਸ ਦੀ ਅੱਜ ਬਹੁਤ ਜ਼ਰੂਰਤ ਹੈ । ਉਹਨਾਂ ਕਿਹਾ ਕਿ ਅੱਜ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਕਮੇਟੀ ਰਾਹਤ ਸਮੱਗਰੀ ਦੀ ਪਹਿਲੀ ਖੇਪ ਲੈ ਕੇ ਚੱਲੇ ਹਨ, ਅੱਗੇ ਹੋਰ ਰਾਹਤ ਸਮੱਗਰੀ ਵੀ ਇਹਨਾਂ ਵੱਲੋਂ ਭੇਜੀ ਜਾਣੀ ਹੈ, ਜਿਸ ਲਈ ਉਹ ਇਹਨਾਂ ਦੀ ਧੰਨਵਾਦੀ ਹੈ। ਇਸ ਮੌਕੇ ਸੱਚੇ ਨਮਰ ਸੇਵਦਾਰ ਛਿੰਦਰਪਾਲ ਇੰਸਾਂ ਅਤੇ ਗੁਰਦੇਵ ਇੰਸਾਂ ਨੇ ਏਡੀਸੀ ਮੈਡਮ ਚਾਰੂਮਿਤਾ ਦਾ ਧੰਨਵਾਦ ਕਰਦਿਆ ਦੱਸਿਆ ਕਿ ਅੱਜ ਪਹਿਲੀ ਖੇਪ ਦੀ ਰਾਹਤ ਸਮੱਗਰੀ ਵਿੱਚ 50 ਟਰਾਲੀਆਂ ਰਵਾਨਾ ਕੀਤੀਆਂ ਗਈਆਂ, ਜਿਸ ਵਿੱਚ 1000 ਬੈਗ ਰਾਸ਼ਨ, ਹਰਾ ਚਾਰਾ, ਅਚਾਰ, ਤੂੜੀ, 400 ਤਰਪਾਲਾਂ, 200 ਪੀਸ ਕਛੂਆ ਸ਼ਾਪ, ਦਵਾਈਆਂ, 2 ਪਾਣੀ ਦੀਆਂ ਟੈਕੀਆਂ ਭੇਜੀਆਂ ਗਈਆਂ ਹਨ ਅਤੇ ਅਸੀਂ ਜਿਲ੍ਹਾ ਅੰਮ੍ਰਿਤਸਰ ਪ੍ਰਸ਼ਾਸਨ ਦੇ ਸਹਿਯੋਗ ਨਾਲ ਇਹ ਰਾਹਤ ਸਮੱਗਰੀ ਹੜ੍ਹ ਪੀੜ੍ਹਤਾਂ ਦੇ ਘਰ-ਘਰ, ਜਿਹਨਾਂ ਤੱਕ ਅਜੇ ਤੱਕ ਕੋਈ ਸਮੱਗਰੀ ਨਹੀਂ ਪਹੁੰਚੀ ਉੱਥੇ ਤੱਕ ਪਹੁੰਚਾਈ ਜਾਵੇਗੀ। ਇਸ ਮੌਕੇ ਸੱਚੇ ਨਮਰ ਸੇਵਦਾਰ ਸੇਵਕ ਸਿੰਘ ਇੰਸਾਂ ਗੋਨੇਆਣਾ, ਗੁਰਜੀਤ ਸਿੰਘ ਇੰਸਾਂ , ਰਾਮ ਲਾਲ ਇੰਸਾਂ , ਰਣਵਿੰਦਰ ਸਿੰਘ ਇੰਸਾਂ, ਜਗਜੀਤ ਸਿੰਘ ਰੰਧਾਵਾ ਇੰਸਾਂ, ਰਾਕੇਸ਼ ਕੁਮਾਰ ਇੰਸਾਂ ਆਦਿ ਤੋਂ ਇਲਾਵਾ ਸੈਂਕੜੇ ਡੇਰਾ ਪ੍ਰੇਮੀ ਹਾਜ਼ਰ ਸਨ।

 

 

SUNAMDEEP KAUR

Related Articles

Back to top button