
ਮੋਗਾ 6|10|2021 (ਚਰਨਜੀਤ ਸਿੰਘ, ਬਿੱਕਰ ਸਿੰਘ ) ਇੰਡੀਅਨ ਵੈਟਰਨ ਆਰਗੇਨਾਈਜੇਸ਼ਨ ਮੋਗਾ (ਪੰਜਾਬ) ਜਿਲੇ਼ ਵਿਚ ਸ਼ਾਮ ਨੂੰ 06:00 pm ਤੇ ਕੈਡਲ ਮਾਰਚ ਕੱਢਿਆ| ਇਹ ਕੈਡਲ ਮਾਰਚ ਲਖੀਮਪੁਰ ਖੀਰੀ (ਯੂ.ਪੀ) ਵਿਚ ਹੋਈ ਕਿਸਾਨ ਨਰਸੰਹਾਰ ਦੇ ਵਿਰੋਧ ਵਿਚ ਕੱਢਿਆ ਗਿਆ ਜਿੱਥੋ ਕੇਦਰੀ ਗ੍ਹਹਿ ਮੰਤਰੀ ਅਸ਼ੀਸ਼ ਮਿਸ਼ਰਾ ਦੇ ਲੜਕੇ ਨੇ ਸ਼ਾਤ ਮਈ ਰੋਸ਼ ਪ੍ਦਰਸ਼ਨ ਕਰਦੇ ਹੋਏ ਕਿਸਾਨਾਂ ਉੱਤੇ ਗੱਡੀਆ ਚੜਾ ਕੇ 4 ਕਿਸਾਨਾਂ ਨੂੰ ਦਰੜ ਕਰ ਦਿੱਤਾ ਅਤੇ ਅੰਨੇਵਾਹ ਗੋਲੀਆ ਚਲਾਈਆ| ਕੈਡਲ ਮਾਰਚ ਦੀ ਅਗਵਾਈ ਕਰਦੇ ਹੋਏ ਜਿਲਾ ਮੋਗਾ ਪ੍ਧਾਨ ਅਤੇ ਪੰਜਾਬ ਉਪ ਪ੍ਧਾਨ ਕੈਪਟਨ ਬਿੱਕਰ ਸਿੰਘ ਨੇ ਕਿਹਾ ਇਹ ਨਰਸੰਹਾਰ ਦਰਦਨਾਕ ਹੈ ਜਿਸ ਨੂੰ ਸਹਿਨ ਕਰਨਾ ਔਖਾ ਹੈ ਇੰਡੀਅਨ ਵੈਟਰਨ ਆਰਗੇਨਾਈਜੇਸਨ ਕਿਸਾਨਾ ਦੇ ਕਾਤਲਾ ਨੂੰ ਗਿ੍ਫਤਾਰ ਕਰਕੇ ਉਨਾ ਨੂੰ ਸਖਤ ਤੋ ਸਖਤ ਸਜਾਵਾ ਦੇਣ ਦੀ ਮੰਗ ਕਰਦਾ ਹੈ ਤਾਂ ਜੋ ਕਿਸਾਨਾਂ ਨੂੰ ਇਨਸਾਫ ਮਿਲ ਸਕੇ ।
ਇਸ ਸਮੇ ਉਪ ਪ੍ਧਾਨ ਜਿਲਾ ਮੋਗਾ ਕੈਪਟਨ ਬਲਵਿੰਦਰ ਸਿੰਘ ਨੇ ਵੀ ਇਸ ਹਾਦਸੇ ਦੀ ਨਿੰਦਾ ਕੀਤੀ ਅਤੇ ਕਾਤਲਾ ਨੂੰ ਸਖਤ ਸਜਾਂਵਾਂ ਦੇਣ ਦੀ ਮੰਗ ਕੀਤੀ| ਇਸ ਸਮੇ ਸੂਬੇਦਾਰ ਮੇਜਰ ਤਰਸੇਮ ਸਿੰਘ, ਸੂਬੇਦਾਰ ਗੁਰਚਰਨ ਸਿੰਘ, ਇਕਬਾਲ ਸਿੰਘ, ਹਵਲਦਾਰ ਜੀਤ ਸਿੰਘ, ਸੁਖਦੇਵ ਸਿੰਘ, ਅਮਰਜੀਤ ਸਿੰਘ, ਬੁੱਧ ਸਿੰਘ, ਨਿਸ਼ਾਨ ਸਿੰਘ, ਜਗਸੀਰ ਸਿੰਘ, ਬਸੰਤ ਸਿੰਘ, ਤਾਰ ਸਿੰਘ, ਹਰਬੰਸ ਸਿੰਘ, ਜਗਰੂਪ ਸਿੰਘ ਅਤੇ ਹਰਦੀਪ ਸਿੰਘ ਹਾਜਰ ਸਨ




