ਤਾਜਾ ਖਬਰਾਂ
ਪ੍ਰੇਮੀ ਸੇਵਕ ਦਿਨੇਸ਼ ਕੁਮਾਰ ਇੰਸਾਂ ਦੀ ਅੰਤਿਮ ਅਰਦਾਸ ਵਜੋਂ ਨਾਮ ਚਰਚਾ ਧਰਮਕੋਟ ਵਿਖੇ ਐਤਵਾਰ ਨੂੰ ਹੋਵੇਗੀ

ਪ੍ਰੇਮੀ ਸੇਵਕ ਦਿਨੇਸ਼ ਕੁਮਾਰ ਇੰਸਾਂ ਦੀ ਅੰਤਿਮ ਅਰਦਾਸ ਵਜੋਂ ਨਾਮ ਚਰਚਾ ਧਰਮਕੋਟ ਵਿਖੇ ਐਤਵਾਰ ਨੂੰ ਹੋਵੇਗੀ
ਧਰਮਕੋਟ 6 ਜੁਲਾਈ 2025 (ਚਰਨਜੀਤ ਸਿੰਘ) ਬਲਾਕ ਧਰਮਕੋਟ ਦੇ ਅਧੀਨ ਪੈਂਦੇ ਪਿੰਡ ਜਲਾਲਾਬਾਦ ਪੂਰਬੀ ਦੇ ਪ੍ਰੇਮੀ ਸੇਵਕ ਪ੍ਰੇਮੀ ਦਿਨੇਸ਼ ਕੁਮਾਰ ਇੰਸਾਂ ਜੋ ਕਿ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਮੈਂਬਰ ਸਨ ਦੀ ਆਪਣੀ ਵਰਕਸ਼ਾਪ ਤੇ ਕਰੰਟ ਲੱਗਣ ਕਾਰਨ ਅਚਾਨਕ ਮੌਤ ਹੋ ਗਈ ਦੀ ਅੰਤਿਮ ਅਰਦਾਸ ਵਜੋਂ ਨਾਮ ਚਰਚਾ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਧਰਮਕੋਟ ਵਿਖੇ ਮਿਤੀ 6 ਜੁਲਾਈ ਦਿਨ ਐਤਵਾਰ ਸਮਾਂ 11 ਵਜੇ ਤੋਂ 1 ਵਜੇ ਤੱਕ ਹੋਵੇਗੀ। ਸਮੂਹ ਸਾਧ ਸੰਗਤ ਅਤੇ ਨਗਰ ਨਿਵਾਸੀਆਂ ਨੂੰ ਸਨਿਮਰ ਬੇਨਤੀ ਹੈ ਕਿ ਅੰਤਿਮ ਅਰਦਾਸ ਦੀ ਨਾਮ ਚਰਚਾ ਤੇ ਪਹੁੰਚ ਕੇ ਪ੍ਰੇਮੀ ਦਿਨੇਸ਼ ਕੁਮਾਰ ਇੰਸਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਜਾਣ। ਪ੍ਰੇਮੀ ਦਿਨੇਸ਼ ਕੁਮਾਰ ਦੁਆਰਾ ਕੀਤੀ ਨਿਸ਼ਕਾਮ ਸੇਵਾ ਕਰਕੇ ਉਨ੍ਹਾਂ ਦਾ ਨਾਮ ਧਰੂੰ ਤਾਰੇ ਦੀ ਤਰ੍ਹਾਂ ਚਮਕਦਾ ਰਹੇਗਾ।







