ਅਪਰਾਧਸਿੱਖਿਆਖੇਡਤਾਜਾ ਖਬਰਾਂਤਾਜ਼ਾ ਖਬਰਾਂਦੇਸ਼ਮਨੋਰੰਜਨਰਾਜਰਾਜਨੀਤੀਵਪਾਰ
ਪੁਲਿਸ ਵੱਲੋਂ ਸਕੂਲਾਂ ਦੀਆਂ ਲੜਕੀਆਂ ਨੂੰ ਹੈਲਪਲਾਈਨ ਨੰਬਰ 112 ਅਤੇ 181 ਦੀ ਵਰਤੋਂ ਬਾਰੇ ਕੀਤਾ ਜਾਗਰੂਕ
ਹਰ ਥਾਣਾ ਪੱਧਰ ਤੇ ਵੋਮੈਨ ਹੈਲਪ ਡੈਸਕ ਕੀਤਾ ਸਥਾਪਿਤ-ਐਸ.ਐਸ.ਪੀ.

ਮੋਗਾ, 29 ਸਤੰਬਰ:(Charanjit Singh)
ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੁਆਰਾ ਮਹਿਲਾਂਵਾ ਨਾਲ ਹੋਣ ਵਾਲੇ ਜੁਰਮਾਂ ਦੀ ਰੋਕਥਾਮ ਲਈ ਸਮੇਂ ਸਮੇਂ ਤੇ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ ਜਿੰਨ੍ਹਾਂ ਉਪਰਾਲਿਆਂ ਨਾਲ ਮਹਿਲਾਵਾਂ ਵਿਰੁੱਧ ਹੋਣ ਵਾਲੇ ਜੁਰਮਾਂ ਅਤੇ ਉਨ੍ਹਾਂ ਨੂੰ ਸਕੂਲ-ਕਾਲਜ ਅਤੇ ਆਪਣੇ ਕੰਮਕਾਰ ਤੇ ਜਾਣ ਸਮੇਂ ਆਉਣ ਵਾਲੀਆਂ ਮੁਸ਼ਕਿਲਾਂ ਵਿਚ ਉਨ੍ਹਾਂ ਨੂੰ ਬਿਨ੍ਹਾਂ ਕਿਸੇ ਦੇਰੀ ਤੋ ਮੱਦਦ ਅਤੇ ਇਨਸਾਫ਼ ਮੁਹੱਈਆ ਕਰਵਾਇਆ ਜਾ ਸਕੇ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸੀਨੀਅਰ ਕਪਤਾਨ ਪੁਲਿਸ ਮੋਗਾ ਸ੍ਰੀ ਐਚ.ਐਸ.ਨਿੰਬਾਲੇ ਨੇ ਦੱਸਿਆ ਕਿ ਪੰਜਾਬ ਪੁਲਿਸ ਵੱਲੋਂ ਇੱਕ ਖਾਸ ਮੁਹਿੰਮ ਰਾਹੀਂ ਹੈਲਪਲਾਈਨ ਨੰਬਰ 112 ਅਤੇ 181 ਜਾਰੀ ਕਰਕੇ ਹਰ ਥਾਣਾ ਪੱਧਰ ਤੇ ”ਵੋਮੈਨ ਹੈਲਪ ਡੈਸਕ” ਸਥਾਪਿਤ ਕਰਕੇ ”ਮਹਿਲਾ ਮਿੱਤਰ” ਦੇ ਤੌਰ ਤੇ ਮਹਿਲਾ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ, ਜੋ 24 ਘੰਟੇ ਪਹਿਲ ਦੇ ਆਧਾਰ ਤੇ ਔਰਤਾਂ ਅਤੇ ਬੱਚਿਆਂ ਖਿਲਾਫ਼ ਹੋਣ ਵਾਲੇ ਸੰਗੀਨ ਅਤੇ ਘਰੇਲੂ ਅਪਰਾਧਾਂ ਦੀ ਰੋਕਥਾਮ ਸਬੰਧੀ ਕਾਰਵਾਈ ਕਰਦੇ ਹਨ। ਇਸ ਦੇ ਨਾਲ ਜਿਲ੍ਹਾ ਪੁਲਿਸ ਮੋਗਾ ਦੁਆਰਾ ਡਬਲਿਯੂ.ਏ.ਐਸ.ਪੀ.ਸ (ਵੂਮੈਨ ਆਰਮਡ ਸਪੈਸ਼ਲ ਪ੍ਰੋਟੈਕਸ਼ਨ ਸਕਾਡ) ਵਿੱਚ ਮਹਿਲਾ ਕਰਮਚਾਰੀ ਤਾਇਨਾਤ ਕੀਤੀਆਂ ਗਈਆਂ ਹਨ ਜੋ ਸਕੂਲਾਂ-ਕਾਲਜਾਂ, ਬਜ਼ਾਰ ਅਤੇ ਹੋਰ ਭੀੜ ਵਾਲੇ ਸਥਾਨਾਂ ਤੇ ਔਰਤਾਂ ਦੀ ਸੁਰੱਖਿਆ ਲਈ ਆਪਣੀ ਡਿਊਟੀ ਨਿਭਾਅ ਰਹੀਆ ਹਨ।
ਉਨ੍ਹਾਂ ਅੱਗੇ ਦੱਸਿਆ ਕਿ ਮਾਣਯੋਗ ਵਧੀਕ ਡਾਇਰੈਕਟਰ ਜਨਰਲ ਪੁਲਿਸ, ਕਮਿਊਨਿਟੀ ਅਫ਼ੇਅਰਜ ਡਿਵੀਜ਼ਨ-ਕਮ ਵੂਮੈਨ ਐਂਡ ਚਾਈਲਡ ਅਫੇਅਰਜ਼, ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲ੍ਹਾ ਮੋਗਾ ਦੇ ਹਰ ਥਾਣਾ ਵਿੱਚ ਵੋਮੈਨ ਹੈਲਪ ਡੈਸਕ ਉੱਪਰ ਤਾਇਨਾਤ ਮਹਿਲਾ ਕਰਮਚਾਰੀਆਂ ਦੁਆਰਾ ਵੱਖ-ਵੱਖ ਸਕੂਲਾਂ ਵਿਚ ਸੈਮੀਨਾਰ ਲਗਾਕੇ ਮਹਿਲਾ ਵਿਦਿਆਰਥਣਾਂ ਨੂੰ ਹੈਲਪਲਾਈਨ ਨੰਬਰ 112 ਅਤੇ 181 ਦੀ ਐਮਰਜੈਸੀ ਜਿਵੇਂ ਕਿ ਕਿਸੇ ਵੀ ਪ੍ਰੇਸ਼ਾਨੀ ਵਿਚ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਨ ਤੇ ਪਰਵਾਰਕ ਝਗੜਿਆਂ ਦੌਰਾਨ ਵਿਆਹੁਤਾ ਵਿਵਾਦ ਛੇੜ-ਛਾੜ ਸਬੰਧੀ ਵਰਤੋਂ ਕਰਨ ਦੇ ਢੰਗਾਂ ਤੋਂ ਜਾਣੂ ਕਰਵਾਇਆ ਗਿਆ।ਉਨ੍ਹਾਂ ਦੱਸਿਆ ਕਿ ਕਿਸੇ ਵੀ ਉਪਰੋਕਤ ਸਬੰਧੀ ਕੋਈ ਪ੍ਰੇਸ਼ਾਨੀ ਹੋਣ ਤੇ ਮਹਿਲਾ ਵੱਲੋਂ 112 ਅਤੇ 181 ਹੈਲਪਲਾਈਨ ਨੰਬਰਾਂ ਤੇ ਕਾਲ ਕੀਤੀ ਜਾਂਦੀ ਹੈ ਤਾਂ ਤੁਰੰਤ ਹੀ ਪੁਲਿਸ ਵੱਲੋ ਮਹਿਲਾ ਪਾਸ ਪਹੁੰਚ ਕਰਕੇ ਸਹਾਇਤਾ ਮੁਹੱਈਆ ਕਰਵਾਈ ਜਾਂਦੀ ਹੈ। ਮਹਿਲਾਵਾਂ ਦੁਆਰਾ ਆਪਣੀ ਕਿਸੇ ਵੀ ਸਮੱਸਿਆ ਸਬੰਧੀ ਸ਼ਿਕਾਇਤ ਕਰਨ ਤੇ ਉਸਦੀ ਸੁਣਵਾਈ ਕਰਕੇ ਜਲਦ ਤੋਂ ਜਲਦ ਇਨਸਾਫ਼ ਦੁਆਇਆ ਜਾ ਰਿਹਾ ਹੈ।.




