ਤਾਜਾ ਖਬਰਾਂ
ਪ੍ਰਧਾਨ ਮੰਤਰੀ ਸ਼੍ਰੀ ਜੇ.ਐਨ.ਵੀ.ਲੁਹਾਰਾ ਮੋਗਾ ਨੇ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ

ਮੋਗਾ 5 ਮਾਰਚ ( ਚਰਨਜੀਤ ਸਿੰਘ ) ਪ੍ਰਧਾਨ ਮੰਤਰੀ ਸ਼੍ਰੀ ਜੇ.ਐਨ.ਵੀ.ਲੁਹਾਰਾ ਮੋਗਾ ਨੇ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ ਅਤੇ ਰਾਸ਼ਟਰੀ ਅਵਿਸ਼ਕਾਰ ਅਭਿਆਨ ਤਹਿਤ ਅੰਤਰ ਸਕੂਲ ਵਿਗਿਆਨ ਅਤੇ ਗਣਿਤ ਮੇਲਾ ਸਰਕਲ ਦਾ ਆਯੋਜਨ ਕੀਤਾ। ਇਸ ਪ੍ਰੋਗਰਾਮ ਵਿੱਚ ਗਰੀਨ ਵੈਲੀ ਕਾਨਵੈਂਟ ਸਕੂਲ ਨਿਹਾਲ ਸਿੰਘ ਵਾਲਾ, ਸੁਪਰੀਮ ਕਾਨਵੈਂਟ ਸਕੂਲ ਬਿਲਾਸਪੁਰ, ਆਦਰਸ਼ ਸਕੂਲ ਰਣ ਸਿੰਘ ਕਲਾਂ, ਮੀਰੀ ਪੀਰੀ ਸਕੂਲ ਕੁੱਸਾ, ਐਸਜੀਜੀਐਸ ਸਕੂਲ ਲੋਪੋ ਨੇ ਭਾਗ ਲਿਆ। ਵਿਦਿਆਰਥੀਆਂ ਨੇ ਵਾਤਾਵਰਣ-ਅਨੁਕੂਲ ਸਮੱਗਰੀ, ਵਾਤਾਵਰਣ ਅਤੇ ਜਲਵਾਯੂ ਤਬਦੀਲੀ, ਆਵਾਜਾਈ ਅਤੇ ਨਵੀਨਤਾ ਅਤੇ ਗਣਿਤਿਕ ਮਾਡਲਿੰਗ ਦੇ ਵਿਸ਼ਿਆਂ ‘ਤੇ ਵੱਖ-ਵੱਖ ਮਾਡਲ ਬਣਾਏ। ਸਾਡੇ ਸਕੂਲ ਵਲੋਂ ਧਰਮਿੰਦਰ ਸਿੰਘ ਲੈਕਚਰਾਰ ਫਿਜ਼ਿਕਸ ਅਤੇ ਸ਼੍ਰੀਮਤੀ ਅਰਚਨਾ ਗੁਪਤਾ ਲੈਕਚਰਾਰ ਗਣਿਤ ਨੂੰ ਇਸ ਵਿਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਗਿਆ ।







