ਸਾਰੇ ਅਪਣਾ ਫਰਜ ਨਿਭਾਓ ਸੰਪੂਰਨ ਟੀਕਾਕਰਨ ਕਰਵਾਓ – ਸਿਵਿਲ ਸਰਜਨ
ਸਿਵਿਲ ਸਰਜਨ ਨੇ ਕੀਤੀ ਅਚਨਚੇਤ ਚੈਕਿੰਗ

ਮੋਗਾ-16 ਜਨਵਰੀ ( ਚਰਨਜੀਤ ਸਿੰਘ, ਅੰਮ੍ਰਿਤ) ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਮੋਗਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਿਵਿਲ ਸਰਜਨ ਮੋਗਾ ਡਾਕਟਰ ਹਿਤਿੰਦਰ ਕੌਰ ਕਲੇਰ ਨੇ ਜਿਲੇ ਅੰਦਰ ਅਚਨਚੇਤ ਚੈਕਿੰਗ ਕੀਤੀ। ਓਹਨਾ ਨੇ ਬਲਾਕ ਢੁੱਡੀਕੇ ਵਿਚ ਸੀ ਐਚ ਸੀ ਤੇ ਸਾਰੇ ਪ੍ਰਬੰਧ ਦਾ ਜਾਇਜਾ ਲਿਆ।
ਇਸ ਮੌਕੇ ਤੇ ਸਿਵਿਲ ਸਰਜਨ ਮੋਗਾ ਨੇ ਕਿਹਾ ਕਿ ਕੋਵੇਡ ਟੀਕਾਕਰਨ ਲਈ ਸਟਾਫ਼ ਆਪਣੀ ਪੂਰੀ ਤਨਦੇਹੀ ਨਾਲ ਕੰਮ ਕਰ ਰਹੇ ਹਨ ਅਤੇ ਕੋਈ ਵੀ ਵਿਅਕਤੀ ਟੀਕਾਕਰਨ ਤੋ ਬਿਨਾ ਨਾ ਰਹਿ ਸਕੇ। ਤਾਂ ਜੋਂ ਓਮਿਕਰੋਣ ਵਰਗੀ ਮਾੜੀ ਲਹਿਰ ਤੋਂ ਬਚਿਆ ਜਾ ਸਕੇ।
ਇਸ ਮੌਕੇ ਓਹਨਾ ਨੇ ਬੁੱਟਰ ਕਲਾ ਵੀ ਚੈਕਿੰਗ ਕੀਤੀ ਇਸ ਸਮੇਂ ਸਿਵਿਲ ਸਰਜਨ ਨੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਸੰਪੂਰਨ ਟੀਕਾਕਰਨ ਕਰਵਾਉਣ ਲਈ ਸਿਹਤ ਵਿਭਾਗ ਦਾ ਸਹਿਜੋਗ ਦੇਣ। ਓਹਨਾ ਕਿਹਾ ਕਿ ਜਿਨਾ ਲੋਕਾਂ ਦੇ ਸੰਪੂਰਨ ਟੀਕਾਕਰਨ ਨਹੀਂ ਹੋਇਆ ਓਹਨਾ ਨੂੰ ਪਬਲਿਕ ਥਾਵਾਂ ਤੇ ਜਾਣ ਦੀ ਮਨਾਹੀ ਹੈ।ਇਸ ਲਈ ਸਾਰੇ ਟੀਕਾਕਰਨ ਕਰਾਉਣਆ ਅਤੀ ਜਰੂਰੀ ਹੈ। ਇਸ ਮੌਕੇ ਓਹਨਾ ਦੇ ਨਾਲ ਸਹਾਇਕ ਸਿਵਿਲ ਸਰਜਨ ਡਾਕਟਰ ਦੀਪਕਾ ਗੋਇਲ ਅਤੇ ਡਾਕਟਰ ਮਨੀਸ਼ ਅਰੋੜਾ ਜਿਲਾ ਟੀ ਬੀ ਅਫ਼ਸਰ ਵੀ ਹਾਜ਼ਿਰ ਸਨ।




