ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਮੋਗਾ ਵਿਖੇ ਜਲ ਨਲ ਮਿੱਤਰ ਸਕੀਮ ਸਬੰਧੀ ਟ੍ਰੇਨਿੰਗ ਕੈਂਪ 16 ਅਕਤੂਬਰ ਨੂੰ

ਮੋਗਾ 12 ਅਕਤੂਬਰ:
ਪੰਜਾਬ ਸਰਕਾਰ ਦੇ ਰੋਜ਼ਗਾਰ ਉਤਪੱਤੀ ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਵੱਲੋਂ ਨੌਜਵਾਨਾ ਨੂੰ ਰੋਜ਼ਗਾਰ ਦੇ ਕਾਬਿਲ ਬਣਾਉਣ ਲਈ ਵੱਖ ਵੱਖ ਤਰਾਂ ਦੇ ਸਕਿੱਲ ਕੋਰਸ ਅਤੇ ਮੁਫ਼ਤ ਟ੍ਰੇਨਿੰਗਾਂ ਕਰਵਾਈਆਂ ਜਾਂਦੀਆਂ ਹਨ। ਇਸੇ ਲੜੀ ਤਹਿਤ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਮੋਗਾ ਅਤੇ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਮੋਗਾ ਵੱਲੋਂ ਜਲ ਨਲ ਮਿੱਤਰ ਸਕੀਮ ਅਧੀਨ ਮੁਫ਼ਤ ਸਕਿੱਲ ਟ੍ਰੇਨਿੰਗ ਕਰਵਾਈ ਜਾਣੀ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੋਜ਼ਗਾਰ ਉਤਪੱਤੀ ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ, ਸ਼੍ਰੀਮਤੀ ਡਿੰਪਲ ਥਾਪਰ ਨੇ ਦੱਸਿਆ ਕਿ ਇਸ ਜਲ ਨਲ ਮਿੱਤਰ ਟ੍ਰੇਨਿੰਗ ਨਾਲ ਪ੍ਰਾਰਥੀਆਂ ਨੂੰ ਜਲ ਸਪਲਾਈ ਵਿਭਾਗ ਦੀਆਂ ਸਕੀਮਾਂ ਅਧੀਨ ਪਿੰਡ ਪੱਧਰ ਤੇ ਕੰਮ ਕਰਨ ਦਾ ਮੌਕਾ ਮਿਲੇਗਾ। ਇਸ ਟ੍ਰੇਨਿੰਗ ਲਈ ਭਾਗ ਲੈਣ ਵਾਲੇ ਪੁਰਸ਼/ਮਹਿਲਾ ਸੰਬੰਧਤ ਪਿੰਡ ਦਾ ਵਸਨੀਕ ਹੋਣਾ ਚਾਹੀਦਾ ਹੈ, ਪ੍ਰਾਰਥੀ 12ਵੀਂ ਜਮਾਤ ਪਾਸ ਹੋਣਾ ਚਾਹੀਦਾ ਹੈ। ਇਸ ਤੋ ਇਲਾਵਾ ਜਿਹੜਾ ਪ੍ਰਾਰਥੀ ਕਿਸੇ ਸੈਲਫ ਹੈਲਪ ਗਰੁੱਪ ਦਾ ਮੈਂਬਰ ਜਾਂ ਗ੍ਰਾਮ ਪੰਚਾਇਤ ਦੁਆਰਾ ਜਲ ਸਪਲਾਈ ਸਕੀਮ ਦੀ ਦੇਖ-ਰੇਖ ਕਰ ਰਿਹਾ ਹੈ, ਨੂੰ ਪਹਿਲ ਦਿੱਤੀ ਜਾਵੇਗੀ।
ਸੋ ਉਹਨਾਂ ਅੱਗੇ ਦੱਸਿਆ ਕਿ ਜੋ ਵੀ ਪ੍ਰਾਰਥੀ ਇਹ ਟ੍ਰੇਨਿੰਗ ਪ੍ਰਾਪਤ ਕਰਨਾ ਚਾਹੁੰਦੇ ਹਨ ਉਹ ਮਿਤੀ 16 ਅਕਤੂਬਰ 2023 ਨੂੰ ਸਵੇਰੇ 10 ਵਜੇ ਆਪਣੇ ਸਵੈ-ਪ੍ਰਮਾਣਿਤ ਦਸਤਾਵੇਜ਼ ਜਿਵੇਂ ਕਿ ਆਧਾਰ ਕਾਰਡ, ਫੋਟੋ, 10ਵੀਂ-12ਵੀਂ ਦਾ ਸਰਟੀਫਿਕੇਟ ਲੈ ਕੇ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਮੋਗਾ ਜਿਹੜਾ ਕਿ ਚਿਨਾਬ—ਜੇਹਲਮ ਬਲਾਕ, ਤੀਜੀ ਮੰਜਿ਼ਲ, ਵਿਖੇ ਸਥਿਤ ਹੈ ਵਿਖੇ ਸਮੇਂ ਸਿਰ ਪਹੁੰਚਣ। ਵਧੇਰੇ ਜਾਣਕਾਰੀ ਲਈ 62392-66860 ‘ਤੇ ਸੰਪਰਕ ਵੀ ਕੀਤਾ ਜਾ ਸਕਦਾ ਹੈ।
ਇਸ ਟ੍ਰੇਨਿੰਗ ਲਈ ਕੇਵਲ ਜ਼ਿਲ੍ਹਾ ਮੋਗਾ ਦੇ ਪਿੰਡਾਂ ਦੇ ਪ੍ਰਾਰਥੀ ਹੀ ਭਾਗ ਲੈ ਸਕਦੇ ਹਨ।




