ਨਸ਼ੇ ਤੇ ਨਕੇਲ ਪਾਉਣ ਲਈ ਮਾਲਵਿਕਾ ਸੂਦ ਨੇ ਕੀਤੀ ਡਿਪਟੀ ਕਮਿਸ਼ਨਰ ਅਤੇ ਜਿਲਾ ਪੁਲਿਸ ਮੁੱਖੀ ਨਾਲ ਮੁਲਾਕਾਤ
ਮੋਗਾ ਹਲਕੇ ਚ ਵੱਧ ਰਹੇ ਨਸ਼ੇ ਤੇ ਸੰਤਾਪ ਨੂੰ ਨੱਥਪਾਉਣ ਲਈ ਕੀਤੀਆਂ ਵਿਚਾਰਾਂ

ਮੋਗਾ 16 May (Charanjit Singh)
ਪੰਜਾਬ ਚ ਵੱਗ ਰਹੇ ਨਸ਼ੇ ਦੇ ਦਰਿਆ ਨੂੰ ਨੱਥ ਪਾਉਣ ਲਈ ਬੇਸ਼ੱਕ ਪ੍ਰਸ਼ਾਸ਼ਨ ਦਿਨ ਰਾਤ ਇੱਕ ਕਰਕੇ ਕੰਮ ਕਰ ਰਿਹਾ ਹੈ ਪਰੰਤੂ ਪਿਛਲੇ 2 ਮਹੀਨਿਆਂ ਚ ਨਸ਼ੇ ਦੇ ਕਾਰਨ ਮੋਗਾ ਹਲਕੇ ਅੰਦਰ 5 ਦੇ ਕਰੀਬ ਨੌਜਵਾਨਾਂ ਦਾ ਕਥਿਤ ਤੋਰ ਤੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਜਾਣਾ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਹੈ! ਮੋਗਾ ਹਲਕੇ ਅੰਦਰ ਨਸ਼ੇ ਦੀ ਦਲ ਦਲ ਨੂੰ ਨੱਥ ਪਾਉਣ ਲਈ ਨਵੇਂ ਰਾਹ ਉਲੀਕਣ ਸੰਬੰਧੀ ਅਤੇ ਪ੍ਰਸ਼ਾਸ਼ਨ ਪਾਸ ਇਹ ਮਸਲਾ ਆਪਣੇ ਪੱਧਰ ਤੇ ਉਠਾਉਣ ਲਈ ਅੱਜ ਕਾਂਗਰਸ ਪਾਰਟੀ ਦੇ ਮੋਗਾ ਹਲਕਾ ਇੰਚਾਰਜ ਮਾਲਵਿਕਾ ਸੂਦ ਨੇ ਡਿਪਟੀ ਕਮਿਸ਼ਨਰ ਮੋਗਾ ਕੁਲਵੰਤ ਸਿੰਘ ਜੀ ਅਤੇ ਜਿਲਾ ਪੁਲਿਸ ਮੁੱਖੀ ਮੋਗਾ ਗੁਲਨੀਤ ਸਿੰਘ ਖੁਰਾਣਾ ਜੀ ਨਾਲ ਮੁਲਾਕਾਤ ਕੀਤੀ ਗਈ! ਇਸ ਮੌਕੇ ਮਾਲਵਿਕਾ ਸੂਦ ਨੇ ਜਿਲਾ ਪੁਲਿਸ ਮੁੱਖੀ ਨੂੰ ਬੇਨਤੀ ਕੀਤੀ ਕਿ ਉਹ ਮੋਗਾ ਹਲਕੇ ਅੰਦਰ ਥੋੜਾ ਸਖ਼ਤਾਈ ਨਾਲ ਕਦਮ ਚੁੱਕਣ ਅਤੇ ਪਿੰਡ ਅਤੇ ਸ਼ਹਿਰਾਂ ਦਾ ਬਾਹਰੀ ਖੇਤਰ ਚ ਰਾਤ ਸਮੇਂ ਪੀ.ਸੀ.ਆਰ ਦੀ ਗਸ਼ਤ ਨੂੰ ਵਧਾਉਣ ਤਾਂਕਿ ਤਸਕਰੀ ਕਰਨ ਵਾਲਿਆਂ ਤੇ ਪੁਲਿਸ ਦੇ ਡਰੋਂ ਨਕੇਲ ਪੈ ਸਕੇ! ਉਨ੍ਹਾਂ ਕਿਹਾ ਕਿ ਦੇਸ਼ ਦਾ ਨੌਜਵਾਨ ਹੀ ਦੇਸ਼ ਦਾ ਆਉਣ ਵਾਲਾ ਭਵਿੱਖ ਹੈ! ਨਸ਼ੇ ਕਾਰਨ ਜਿਥੇ ਨੌਜਵਾਨਾਂ ਦੇ ਮਾਪੇ ਬੁਢਾਪੇ ਚ ਰੁਲ ਰਹੇ ਹਨ ਉਥੇ ਦੇਸ਼ ਦਾ ਭਵਿੱਖ ਵੀ ਖ਼ਤਰੇ ਚ ਹੈ! ਉਨ੍ਹਾਂ ਦਸਿਆ ਕਿ ਮੇਰੀ ਟੀਮ ਵਲੋਂ ਆਪਣੇ ਪੱਧਰ ਤੇ ਪਹਿਲਾ ਵੀ ਉਨ੍ਹਾਂ ਨੌਜਵਾਨਾਂ ਦਾ ਇਲਾਜ ਕਰਵਾਇਆ ਗਿਆ ਹੈ ਜੋ ਇਸ ਦਲਦਲ ਚੋ ਬਾਹਰ ਆਉਣਾ ਚਾਹੁੰਦੇ ਹਨ! ਉਨ੍ਹਾਂ ਅਪੀਲ ਕੀਤੀ ਕਿ ਜੇਕਰ ਕੋਈ ਵੀ ਨੌਜਵਾਨ ਨਸ਼ੇ ਚੋ ਬਾਹਰ ਨਿਕਲਣਾ ਚਾਉਂਦਾ ਹੈ ਅਤੇ ਇਲਾਜ ਕਰਵਾਉਣ ਤੋਂ ਅਸਮਰਥ ਹੈ ਤਾਂ ਉਹ ਸਿਧੇ ਤੋਰ ਤੇ ਮੇਰੇ ਨਾਲ ਸੰਪਰਕ ਕਰ ਸਕਦਾ ਹੈ ! ਮੈਂ ਉਸਦੀ ਮਦਦ ਲਈ ਹਮੇਸ਼ਾ ਖੜੀ ਹਾਂ! ਮਾਲਵਿਕਾ ਸੂਦ ਨੇ ਡਿਪਟੀ ਕਮਿਸਨਰ ਮੋਗਾ ਅਤੇ ਜਿਲਾ ਪੁਲਿਸ ਮੁੱਖੀ ਮੋਗਾ ਵਲੋਂ ਜਿਲੇ ਪ੍ਰਤੀ ਨਿਭਾਈ ਜਾ ਰਹੀ ਕਾਰਗੁਜਾਰੀ ਤੇ ਧੰਨਵਾਦ ਪ੍ਰਗਟ ਕੀਤਾ!




