
ਜੈਤੋ (ਵਿਜੈ ਕੁਮਾਰ)20-ਫਰਵਰੀ-2024:- ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ਤੇ ਚਲਦਿਆਂ ਸਥਾਨਕ ਜੈਤੋ ਪਿੰਡ ਦਲ ਸਿੰਘ ਵਾਲਾ ਦੇ ਵਸਨੀਕ ਮਿੱਠੂ ਸਿੰਘ ਇੰਸਾ ਜੋ ਕਿ ਮਾਨਵਤਾ ਭਲਾਈ ਕੇਂਦਰ ਜੈਤੋ ਦੇ ਸੇਵਾਦਾਰ ਸੀ ਨੇ ਸਰੀਰਦਾਨੀ ਬਣਨ ਦਾ ਮਾਣ ਹਾਸਲ ਕੀਤਾ ਹੈ। ਓਹਨਾਂ ਦੀ ਮ੍ਰਿਤਕ ਦੇਹ ਪਰਿਵਾਰਕ ਮੈਬਰਾਂ ਵੱਲੋਂ ਮੈਡੀਕਲ ਖੋਜਾਂ ਲਈ ਐਲ ਫਲੈਸ਼ ਸਕੂਲ ਆਫ ਮੈਡੀਕਲ ਸਾਇੰਸਜ਼ ਅਤੇ ਰਿਸਰਚ ਸੈਂਟਰ ਧੌਜ ਫਰੀਦਾਬਾਦ ੧ ਹਰਿਆਣਾ ਨੂੰ ਦਾਨ ਕੀਤੀ ਗਈ।
ਸਰੀਰਦਾਨ ਕਰਨ ਤੋਂ ਪਹਿਲਾਂ ਮ੍ਰਿਤਕ ਪੇ੍ਮੀ ਮਿਠੂ ਸਿੰਘ ਇੰਸਾਂ ਦੀ ਅਰਥੀ ਨੂੰ ਮੋਢਾ ਓਹਨਾ ਦੀਆਂ ਪੁੱਤਰ ਸੱਤਪਾਲ ਸਿੰਘ ਇੰਸਾ, ਕੁਲਦੀਪ ਸਿੰਘ ਇੰਸਾ,ਕੇਵਲ ਸਿੰਘ ਇੰਸਾ ਅਤੇ ਪਰਿਵਾਰਕ ਮੈਂਬਰਾਂ ਵਲੋ ਦਿੱਤਾ ਗਿਆ। ਫੁੱਲਾਂ ਨਾਲ ਸ਼ਿੰਗਾਰੀ ਹੋਈ ਐਂਬੂਲੈਂਸ ਚ ਰੱਖਿਆ ਗਿਆ ,ਜਿਸ ਨੂੰ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਤੇ ਜ਼ਿੰਮੇਵਾਰਾਂ ਵੱਲੋਂ ਪਵਿੱਤਰ ਨਾਹਰਾ ਲਾ ਕੇ ਰਵਾਨਾ ਕੀਤਾ ਗਿਆ।ਇਸ ਮੌਕੇ ਸੰਬੋਧਨ ਕਰਦਿਆਂ 85 ਮੈਂਬਰ ਰਾਜਵਿੰਦਰ ਇੰਸਾ ਤੇ ਬਲਾਕ ਜੈਤੋ ਦੇ ਜੋਨ ਨੰਬਰ 2 ਦੇ ਪ੍ਰੇਮੀ ਸੇਵਕ ਗੁਰਲਾਲ ਸਿੰਘ ਇੰਸਾ ਨੇ ਦੱਸਿਆ ਕਿ ਡੇਰਾ ਸੱਚਾ ਸੌਦਾ ਵਲੋਂ ਚਲਾਏ ਜਾ ਰਹੇ ਮਾਨਵਤਾ ਭਲਾਈ ਦੇ 159 ਕਾਰਜਾਂ ਮੈਡੀਕਲ ਖੋਜਾਂ ਲਈ ਸਰੀਰਦਾਨ ਕਰਨਾ ਮੇਨ ਕਾਰਜ ਹੈ,ਜਿਸ ਨਾਲ ਮੈਡੀਕਲ ਦੀ ਪੜਾਈ ਕਰ ਰਹੇ ਬੱਚੇ ਨਵੀਆਂ ਨਵੀਆਂ ਖੋਜਾਂ ਤੇ ਹੋਰ ਬਹੁਤ ਸਾਰੀਆਂ ਬਿਮਾਰੀਆਂ ਬਾਰੇ ਖੋਜ ਕਰਨ ਦਾ ਮੌਕਾ ਮਿਲਦਾ ਹੈ। ਓਨਾਂ ਕਿਹਾ ਕਿ ਸਰੀਰਦਾਨੀ ਪੇ੍ਮੀ ਮਿੱਠੂ ਸਿੰਘ ਇੰਸਾ ਨੇ ਹਜੂਰ ਪਿਤਾ ਸਾਹ ਸਤਨਾਮ ਸਿੰਘ ਜੀ ਇੰਸਾਂ ਤੋਂ ਨਾਮ ਦੀ ਅਨਮੋਲ ਦਾਤ ਪ੍ਰਾਪਤ ਕੀਤੀ ਤੇ ਸੇਵਾ ਤੇ ਉਸ ਦਿਨ ਤੋਂ ਹੀ ਉਹ ਮਾਨਵਤਾ ਭਲਾਈ ਕਾਰਜਾਂ ਚ ਜੁਟ ਗਏ ਸਨ।ਇਸ ਮੌਕੇ ਵੱਡੀ ਗਿਣਤੀ ਵਿੱਚ ਸਾਧ ਸੰਗਤ ਵਲੋ ਪੇ੍ਮੀ ਮਿੱਠੂ ਸਿੰਘ ਇੰਸਾਂ ਅਮਰ ਰਹੇ ਦੇ ਨਾਹਰੇ ਲਾਏ ਗਏ ,ਵੱਡੇ ਕਾਫਲੇ ਦੇ ਰੂਪ ਵਿਚ ਰਵਾਨਾ ਕੀਤਾ ਗਿਆ ।ਇਸ ਮੌਕੇ ਪੇ੍ਮੀ ਸੇਵਕ ,ਜੋਨ ਨੰਬਰ 1 ਅਤੇ 2 ਦੀ ਸਾਧ ਸੰਗਤ ਹਾਜਰ ਸਨ।





