ਨਗਰ ਸੁਧਾਰ ਟਰੱਸਟ ਕਰੇਗਾ ਫ੍ਰੀ-ਹੋਲਡ ਆਧਾਰ ‘ਤੇ ਈ-ਆਕਸ਼ਨ ਪ੍ਰਣਾਲੀ ਰਾਹੀਂ ਜਾਇਦਾਦਾਂ ਦੀ ਖੁੱਲ੍ਹੀ ਬੋਲੀ
15 ਦਸੰਬਰ ਤੱਕ ਬਿਡਰ ਕਰਵਾ ਸਕਣਗੇ ਰਜਿਸਟ੍ਰੇਸ਼ਨ-ਚੇਅਰਮੈਨ ਦੀਪਕ ਅਰੋੜਾ

ਮੋਗਾ, 8 ਦਸੰਬਰ(Charanjit Singh):-ਨਗਰ ਸੁਧਾਰ ਟਰੱਸਟ ਮੋਗਾ ਵੱਲੋਂ ਆਮ ਲੋਕਾਂ ਨੂੰ ਆਸਾਨ ਕਿਸ਼ਤਾਂ ਵਿੱਚ ਖੁੱਲ੍ਹੀ ਬੋਲੀ ਰਾਹੀਂ ਜਾਇਦਾਦ ਦੇ ਮਾਲਕ ਬਣਨ ਦਾ ਸੁਨਹਿਰੀ ਮੌਕਾ ਦਿੱਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਚੇਅਰਮੈਨ ਨਗਰ ਸੁਧਾਰ ਟਰੱਸਟ ਮੋਗਾ ਸ੍ਰੀ ਦੀਪਕ ਅਰੋੜਾ ਨੇ ਦੱਸਿਆ ਕਿ ਨਗਰ ਸੁਧਾਰ ਟਰੱਸਟ ਮੋਗਾ ਵੱਲੋਂ ਆਪਣੀਆਂ ਪੂਰਨ ਤੌਰ ਤੇ ਵਿਕਸਤ ਅਤੇ ਬਿਹਤਰੀਨ ਸਕੀਮਾਂ ਵੱਚ ਮਨ-ਪਸੰਦ ਦੀਆਂ ਰਿਹਾਇਸ਼ੀ ਅਤੇ ਵਪਾਰਕ ਜਾਇਦਾਦਾਂ ਪਾਪਤ ਕਰਕੇ ਨਵਾਂ ਰਿਹਾਹਿਸ਼ੀ/ਕਾਰੋਬਾਰ ਪ੍ਰਫੁੱਲਤ ਕਰਨ ਲਈ ਫਰੀ-ਹੋਲਡ ਆਧਾਰ ‘ਤੇ ਈ-ਆਕਸ਼ਨ ਪ੍ਰਣਾਲੀ ਰਾਹੀਂ ਜਾਇਦਾਦਾਂ ਦੀ ਬੋਲੀ ਕੀਤੀ ਜਾ ਰਹੀ ਹੈ।
ਸ੍ਰੀ ਦੀਪਕ ਅਰੋੜਾ ਨੇ ਦੱਸਿਆ ਕਿ ਇਸ ਤੋਂ ਇਲਾਵਾ ਸੂਬੇਦਾਰ ਜੋਗਿੰਦਰ ਸਿੰਘ ਕੰਪਲੈਕਸ ਵਿੱਚ ਬਣੇ ਫੂਡ ਕੋਰਟਾਂ ਅਤੇ ਵੱਖ-ਵੱਖ ਸਕੀਮਾਂ ਵਿੱਚ ਪਾਰਕਿਗਾਂ ਨੂੰ ਠੇਕੇ ਤੇ ਦੇਣ ਲਈ ਈ ਨਿਲਾਮੀ ਕੀਤੀ ਜਾ ਰਹੀ ਹੈ।ਬਿਡਰ ਲਈ ਰਜਿਸਟ੍ਰੇਸ਼ਨ ਬੰਦ ਹੋਣ ਦੀ ਮਿਤੀ 15 ਦਸੰਬਰ, 2023 ਨੂੰ ਸ਼ਾਮ 5 ਵਜੇ ਤੱਕ ਨਿਯਤ ਕੀਤੀ ਗਈ ਹੈ।19 ਦਸੰਬਰ ਨੂੰ ਸਵੇਰੇ 9 ਵਜੇ ਤੋਂ 21 ਦਸੰਬਰ, 2023 ਨੂੰ ਦੁਪਹਿਰ 3 ਵਜੇ ਤੱਕ ਆਨਲਾਈਨ ਬਿਡ ਚਾਲੂ ਰਹੇਗੀ।ਸਫ਼ਲ ਬੋਲੀਕਾਰ ਲਈ ਕੁੱਲ ਬੋਲੀ ਦੀ ਰਕਮ ਦਾ 10 ਫੀਸਦੀ ਅਤੇ 6 ਫੀਸਦੀ ਸੈੱਸ ਰਕਮ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ 26 ਦਸੰਬਰ, 2023 ਸ਼ਾਮ 5 ਵਜੇ ਤੱਕ ਹੋਵੇਗੀ। ਇਸ ਈ-ਨਿਲਾਮੀ ਦਾ ਪੋਰਟਲ www.tenderwizrd.com/DLGP ਹੈ।




