WhatsApp Image 2024-08-10 at 5.43.20 PM
WhatsApp Image 2022-05-20 at 3.04.26 PM
WhatsApp Image 2024-08-10 at 5.24.00 PM
WhatsApp Image 2022-05-05 at 9.37.25 AM
WhatsApp Image 2022-12-03 at 3.18.40 PM
WhatsApp Image 2024-08-10 at 5.43.20 PM
Sure Visa Adds 2)
WhatsApp Image 2022-05-05 at 9.36.34 AM
WhatsApp Image 2022-05-16 at 1.37.06 PM
WhatsApp Image 2024-08-10 at 7.17.29 PM
S K Shooting 2
WhatsApp Image 2025-01-11 at 15.37.17 (1)
WhatsApp Image 2025-01-09 at 16.58.52
S K Shooting 2
ਤਾਜਾ ਖਬਰਾਂ

ਡਿਪਟੀ ਕਮਿਸ਼ਨਰ ਦੀ ਮੌਜੂਦਗੀ ਵਿੱਚ ਕਰਾਪ ਰੈਜੀਡਿਉ ਮੈਨੇਜਮੈਂਟ ਸਕੀਮ ਤਹਿਤ ਸਬਸਿਡੀ ਵਾਲੀ ਖੇਤੀ ਮਸ਼ੀਨਰੀ ਲਈ ਕੱਢਿਆ ਡਰਾਅ

ਸੀ.ਐਚ.ਸੀ. ਦੀਆਂ 45 ਮਸ਼ੀਨਾਂ ਤੋਂ ਇਲਾਵਾ ਨਿੱਜੀ ਕਿਸਾਨਾਂ ਲਈ 681 ਮਸ਼ੀਨਾਂ ਨੂੰ ਮਨਜੂਰੀ

WhatsApp Image 2022-05-20 at 2.57.41 PM
WhatsApp Image 2023-03-28 at 1.44.51 PM (1)
WhatsApp Image 2024-08-10 at 7.15.30 PM (4)
WhatsApp Image 2022-05-23 at 10.44.37 AM
WhatsApp Image 2022-03-17 at 5.53.21 PM (1)
WhatsApp Image 2022-05-05 at 9.09.16 AM
Sure Visa Adds (5)
Nagpal 3
WhatsApp Image 2025-01-09 at 16.59.28
WhatsApp Image 2025-01-11 at 14.26.10

ਮੋਗਾ, 18 ਸਤੰਬਰ:ਅੱਜ ਡਿਪਟੀ ਕਮਿਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪੱਧਰੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਹੋਈ, ਜਿਸ ਵਿੱਚ ਉਨ੍ਹਾਂ ਵਲੋਂ ਸੀ.ਆਰ.ਐਮ ਸਕੀਮ ਸਾਲ 2023-24 ਵਿੱਚ ਵੱਖ-ਵੱਖ ਮਸ਼ੀਨਾਂ ਜਿਵੇਂ ਕਿ ਹੈਪੀ ਸੀਡਰ, ਸੁਪਰ ਸੀਡਰ, ਆਰ.ਐਮ.ਬੀ ਪਲਾਓ, ਜੀਰੋ ਟਿਲ ਡਰਿੱਲ, ਪੈਡੀ ਸਟਰਾਅ ਚੌਪਰ, ਸ਼ਰੱਬ ਮਾਸਟਰ, ਸੁਪਰ ਐਸ.ਐਮ.ਐਸ, ਬੇਲਰ, ਰੇਕ ਅਤੇ ਕਰਾਪ ਰੀਪਰ ਦੀਆਂ 18 ਅਗਸਤ ਅਤੇ ਸਰਫੇਸ ਸੀਡਰ ਦੀਆਂ 10 ਸਤੰਬਰ ਤੱਕ ਪ੍ਰਾਪਤ ਹੋਈਆਂ ਦਰਖਾਸਤਾਂ ਅਤੇ ਇਨ੍ਹਾਂ ਦੇ ਪ੍ਰਾਪਤ ਟੀਚਿਆਂ ਦੇ ਮੁਤਾਬਿਕ agrimachinerypb.com  ਪੋਰਟਲ ਰਾਹੀਂ ਰੈਂਡੇਮਾਈਜੇਸ਼ਨ ਸਿਸਟਮ ਰਾਹੀਂ ਡਰਾਅ ਕੱਢਿਆ ਗਿਆ।
ਡਿਪਟੀ ਕਮਿਸ਼ਨਰ ਸ੍ਰ. ਕੁਲਵੰਤ ਸਿੰਘ ਨੇ ਇਸ ਮੌਕੇ ਗੱਲਬਾਤ ਦੌਰਾਨ ਦੱਸਿਆ ਕਿ ਸੀ.ਐਚ.ਸੀ ਕੈਟਾਗਰੀ (ਪੰਚਾਇਤ, ਕੋਆਪਰੇਵਿਟ ਸੋਸਾਇਟੀਜ਼, ਰਜਿਸਟਰਡ ਕਿਸਾਨ ਗਰੁੱਪ, ਐਫ.ਪੀ.ਓਜ਼) ਵਿੱਚ ਕੁੱਲ 237 ਦਰਖਾਸਤਾਂ ਪ੍ਰਾਪਤ ਹੋਈਆਂ ਸਨ ਅਤੇ ਸਕੀਮ ਦੀਆਂ ਹਦਾਇਤਾਂ ਮੁਤਾਬਿਕ 45 ਸੀ.ਐਚ.ਸੀ ਦੀਆਂ ਮਸ਼ੀਨਾਂ ਨੂੰ ਕਮੇਟੀ ਵਲੋਂ ਪ੍ਰਵਾਨਗੀ ਦਿੱਤੀ ਗਈ ਹੈ। ਇਸੇ ਤਰ੍ਹਾਂ ਜ਼ਿਲ੍ਹਾ ਮੋਗਾ ਨੂੰ ਮੁੱਖ ਦਫ਼ਤਰ ਵਲੋਂ ਅਲਾਟ ਹੋਏ ਟੀਚਿਆਂ ਅਨੁਸਾਰ ਨਿੱਜੀ ਕਿਸਾਨਾਂ ਦੀਆਂ ਪ੍ਰਾਪਤ ਹੋਈਆਂ 1800 ਦਰਖਾਸਤਾਂ ਵਿੱਚੋਂ ਕੁੱਲ 681 ਮਸ਼ੀਨਾਂ ਨੂੰ ਪ੍ਰਵਾਨਗੀ ਦਿੱਤੀ ਗਈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਮਸ਼ੀਨਾਂ ਕਿਸਾਨਾਂ ਲਈ ਵਾਤਾਵਰਨ ਪੱਖੀ ਖੇਤੀਬਾੜੀ ਲਈ, ਝੋਨੇ ਦੀ ਪਰਾਲੀ ਨੂੰ ਖੇਤ ਵਿੱਚ ਹੀ ਗਾਲਣ ਅਤੇ ਆਧੁਨਿਕ ਖੇਤੀਬਾੜੀ ਕਰਨ ਵਿੱਚ ਸਹਾਈ ਸਿੱਧ ਹੋਣਗੀਆਂ।
ਇਸ ਮੌਕੇ ਹਾਜ਼ਰ ਮੁੱਖ ਖੇਤੀਬਾੜੀ ਅਫਸਰ ਮੋਗਾ ਡਾ. ਮਨਜੀਤ ਸਿੰਘ ਨੇ ਦੱਸਿਆ ਗਿਆ ਕਿ ਲਾਭਪਾਤਰੀ ਮਸ਼ੀਨਾਂ ਦੀ ਖਰੀਦ ਜਲਦ ਤੋਂ ਜਲਦ ਕਰਨ ਅਤੇ ਅਪੀਲ ਕਰਦਿਆਂ ਕਿਹਾ ਕਿ ਪਰਾਲੀ ਦੇ ਨਾੜ ਨੂੰ ਨਾ ਸਾੜਿਆ ਜਾਵੇ। ਕਿਸਾਨ ਦੀਆਂ ਦਰਖਾਸਤਾਂ ਨੂੰ ਸੈਂਕਸ਼ਨ ਲੈਟਰ ਜਲਦ ਹੀ ਜਾਰੀ ਕਰ ਦਿੱਤਾ ਜਾਵੇਗਾ।
ਮੀਟਿੰਗ ਵਿੱਚ ਡਿਪਟੀ ਡਾਇਰੈਕਟਰ ਕੇ. ਵੀ. ਕੇ ਬੁੱਧ ਸਿੰਘ ਵਾਲਾ ਡਾ. ਅਮਨਦੀਪ ਸਿੰਘ ਬਰਾੜ, ਸਹਾਇਕ ਖੇਤੀਬਾੜੀ ਇੰਜੀਨੀਅਰ ਗ੍ਰੇਡ-2, ਮੋਗਾ ਇੰਜ ਸਤਿੰਦਰ ਪਾਲ ਸਿੰਘ, ਏ.ਡੀ.ਓ ਸ਼੍ਰੀ ਗਗਨਦੀਪ ਧਵਨ, ਐਲ.ਡੀ.ਐਮ. ਲੀਡ ਬੈਂਕ ਪੰਜਾਬ ਸਿੰਧ ਬੈਂਕ ਗੋਧੇਵਾਲਾ ਸ਼੍ਰੀ ਚਰਨਜੀਵ ਸਿੰਘ, ਜੂਨੀਅਰ ਟਕਨੀਸ਼ੀਅਨ ਸ਼੍ਰੀ ਰਣਜੀਤ ਸਿੰਘ ਤੋਂ ਇਲਾਵਾ ਅਗਾਂਹਵਧੂ ਕਿਸਾਨ ਜਸਬੀਰ ਸਿੰਘ ਹਾਜ਼ਰ ਸਨ।

 

 

Fast News Punjab

Related Articles

Back to top button